ਟਿਕਟ ਗੁੰਮ ਹੋਣ ''ਤੇ ਘਬਰਾਉਣ ਨਾ ਰੇਲ ਯਾਤਰੀ, ਜੁਰਮਾਨਾ ਦੇ ਕੇ ਜਾਰੀ ਕਰਵਾ ਸਕਦੇ ਨਵੀਂ ਟਿਕਟ

Monday, Jun 29, 2020 - 04:41 PM (IST)

ਟਿਕਟ ਗੁੰਮ ਹੋਣ ''ਤੇ ਘਬਰਾਉਣ ਨਾ ਰੇਲ ਯਾਤਰੀ, ਜੁਰਮਾਨਾ ਦੇ ਕੇ ਜਾਰੀ ਕਰਵਾ ਸਕਦੇ ਨਵੀਂ ਟਿਕਟ

ਲੁਧਿਆਣਾ (ਗੌਤਮ) : ਤਾਲਾਬੰਦੀ ਦੌਰਾਨ ਰੇਲਵੇ ਵੱਲੋਂ ਸਾਰੀਆਂ ਪੈਸੰਜਰ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਸਨ ਪਰ ਹਾਲਾਤ ਨੂੰ ਦੇਖਦੇ ਹੋਏ ਮਹਿਰਮੇ ਨੇ ਹੁਣ ਟਰੇਨਾਂ 12 ਅਗਸਤ ਤੱਕ ਨਾ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ 200 ਸਪੈਸ਼ਲ ਅਤੇ 30 ਏ. ਸੀ., ਟਰੇਨਾਂ ਚਲਾਈਆਂ ਗਈਆਂ ਸਨ ਤਾਂ ਕਿ ਲੋਕ ਕਿਸੇ ਐਮਰਜੈਂਸੀ ਦੌਰਾਨ ਆ-ਜਾ ਸਕਣ। ਤਾਲਾਬੰਦੀ ਤੋਂ ਪਹਿਲਾਂ ਰੇਲਵੇ ਦੇ ਨਿਯਮ ਕੁੱਝ ਵੱਖਰੇ ਸਨ ਪਰ ਤਾਲਾਬੰਦੀ ਕਾਰਨ ਮਹਿਕਮੇ ਨੇ ਰਿਫੰਡ, ਟਿਕਟ ਜੁਰਮਾਨਾ ਆਦਿ ਦੇ ਨਿਯਮਾਂ 'ਚ ਬਦਲਾਅ ਵੀ ਕੀਤਾ। ਰੇਲਵੇ ਵੱਲੋਂ ਪਹਿਲਾਂ ਹੀ ਰਿਜ਼ਰਵੇਸ਼ਨ ਵਿਚ ਬਦਲਾਅ ਕਰਦੇ ਹੋਏ ਯਾਤਰੀ ਨੂੰ ਆਪਣਾ ਪੂਰਾ ਵੇਰਵਾ ਦੇਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਹਰਨੀਆਂ ਦਾ ਆਪਰੇਸ਼ਨ ਕਰਵਾਉਣ ਵਾਲਾ ਨਿਕਲਿਆ ਕੋਰੋਨਾ ਪਾਜ਼ੇਟਿਵ, ਡਾਕਟਰਾਂ ਸਣੇ ਸਟਾਫ ਕੁਆਰੰਟੀਨ

ਰੇਲਵੇ ਵੱਲੋਂ ਸਪੈਸ਼ਲ ਗਾਈਡਲਾਈਨਜ਼ ਜਾਰੀ 
ਇਸ ਦੌਰਾਨ ਚੱਲ ਰਹੀਆਂ ਸਪੈਸ਼ਲ ਟਰੇਨਾਂ ਨੂੰ ਲੈ ਕੇ ਰੇਲਵੇ ਵੱਲੋਂ ਸਪੈਸ਼ਲ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਗਈਆਂ, ਜਿਸ ਵਿਚ ਟਿਕਟ ਚੈੱਕਰ ਕੇਵਲ ਸਟੇਸ਼ਨ ਦੇ ਬਾਹਰ ਹੀ ਬੈਠ ਕੇ ਯਾਤਰੀਆਂ ਦੀ ਟਿਕਟ ਚੈੱਕ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਪਲੇਟਫਾਰਮ 'ਤੇ ਜਾਣ ਦੇ ਰਹੇ ਹਨ ਪਰ ਕਈ ਵਾਰ ਟਿਕਟ ਗੁੰਮ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਤਾਲਾਬੰਦੀ ਕਾਰਨ ਪਹਿਲਾਂ ਹੀ ਰੇਲਵੇ ਵੱਲੋਂ ਘੱਟ ਸਟਾਫ ਨੂੰ ਲਗਾ ਕੇ ਕੰਮ ਚਲਾਇਆ ਜਾ ਰਿਹਾ ਹੈ। ਦੂਜਾ ਇਸ ਮੁਸ਼ਕਲ ਦੌਰ 'ਚ ਅਜਿਹੀ ਹਾਲਤ ਵਿਚ ਯਾਤਰੀ ਨੂੰ ਭੱਜ-ਦੌੜ ਕਰਨ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ਬਰਨਾਲਾ ਜ਼ਿਲ੍ਹੇ 'ਚ 'ਕੋਰੋਨਾ' ਦਾ ਧਮਾਕਾ, ਭਾਜਪਾ ਆਗੂ ਸਣੇ 9 ਆਏ ਪਾਜ਼ੇਟਿਵ

ਟਿਕਟ ਗੁੰਮ ਹੋਣ 'ਤੇ ਘਬਰਾਉਣ ਦੀ ਲੋੜ ਨਹੀਂ
ਜਾਣਕਾਰੀ ਮੁਤਾਬਕ ਜੇਕਰ ਤੁਹਾਡੀ ਟਿਕਟ ਗੁੰਮ ਹੋ ਗਈ ਜਾਂ ਫਿਰ ਤੁਸੀਂ ਜਲਦਬਾਜ਼ੀ ਵਿਚ ਟਿਕਟ ਘਰ ਭੁੱਲ ਗਏ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਟਿਕਟ ਚੈੱਕਰ ਨੂੰ ਜੁਰਮਾਨਾ ਦੇ ਕੇ ਟਿਕਟ ਮੁੜ ਜਾਰੀ ਕਰਵਾ ਸਕਦੇ ਹੋ। ਰਿਜ਼ਰਵ ਟਿਕਟ ਗੁੰਮ ਹੋਣ 'ਤੇ ਵੀ ਤੁਸੀਂ ਐਮਰਜੈਂਸੀ ਵਿਚ ਪਲੇਟਫਾਰਮ ਦੀ ਟਿਕਟ ਲੈ ਕੇ ਟਰੇਨ ਵਿਚ ਸਵਾਰ ਹੋ ਜਾਂਦੇ ਹੋ ਤਾਂ ਅਜਿਹੀ ਹਾਲਤ ਵਿਚ ਟਿਕਟ ਚੈੱਕਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਪਲੇਟਫਾਰਮ ਟਿਕਟ ਹੋਣ 'ਤੇ ਤੁਹਾਡੇ ਤੋਂ ਉਸੇ ਸਟੇਸ਼ਨ ਤੋਂ ਕਿਰਾਇਆ ਵਸੂਲ ਹੋਵੇਗਾ ਅਤੇ ਜੁਰਮਾਨਾ ਲੈ ਕੇ ਤੁਹਾਡੀ ਰਿਜ਼ਰਵ ਟਿਕਟ ਮੁੜ ਜਾਰੀ ਕਰ ਦਿੱਤੀ ਜਾਵੇਗੀ। ਰਿਜ਼ਰਵ ਟਿਕਟ ਹੋਣ 'ਤੇ ਯਾਤਰੀ ਦੀ ਟਰੇਨ ਛੁੱਟ ਜਾਂਦੀ ਹੈ ਤਾਂ ਤੈਅ ਸਮੇਂ ਦੇ ਅੰਦਰ ਉਸ ਨੂੰ ਟੀ. ਡੀ. ਆਰ. ਭਰ ਕੇ ਆਪਣੀ ਟਿਕਟ ਦੇ ਬੇਸਿਕ ਕਿਰਾਏ ਦੀ 50 ਫੀਸਦੀ ਰਾਸ਼ੀ ਰਿਫੰਡ ਹੋ ਸਕਦੀ ਹੈ। ਟਰੇਨ ਛੁੱਟਣ ਤੋਂ ਬਾਅਦ ਅਗਲੇ 2 ਸਟੇਸ਼ਨਾਂ ਤੱਕ ਯਾਤਰੀ ਦੀ ਸੀਟ ਕਿਸੇ ਨੂੰ ਅਲਾਟ ਨਹੀਂ ਕੀਤੀ ਜਾ ਸਕਦੀ। ਜੇਕਰ ਯਾਤਰੀ ਇਨ੍ਹਾਂ 2 ਸਟੇਸ਼ਨਾਂ ਤੱਕ ਪੁੱਜ ਕੇ ਟਰੇਨ ਫੜ ਲੈਂਦਾ ਹੈ ਤਾਂ ਸੀਟ ਉਸ ਨੂੰ ਹੀ ਮਿਲੇਗੀ, ਨਹੀਂ ਤਾਂ ਟਿਕਟ ਚੈੱਕਰ ਇਹ ਸੀਟ ਕਿਸੇ ਅਰ. ਏ. ਸੀ. ਵਾਲੇ ਟਿਕਟ ਧਾਰਕ ਨੂੰ ਦੇ ਸਕਦਾ ਹੈ। ਕਨਫਰਮ ਟਿਕਟ 'ਤੇ ਟਰੇਨ ਛੁੱਟਣ ਤੋਂ 4 ਘੰਟੇ ਪਹਿਲਾਂ ਹੀ ਟਿਕਟ ਰੱਦ ਨਹੀਂ ਕਰਵਾਉਂਦਾ ਤਾਂ ਉਸ ਨੂੰ ਕੋਈ ਰਿਫੰਡ ਨਹੀਂ ਮਿਲਦਾ। ਇਸ ਲਈ ਯਾਤਰੀ ਨੂੰ ਟਰੇਨ ਛੁੱਟਣ ਤੋਂ 4 ਘੰਟੇ ਪਹਿਲਾਂਹੀ ਟਿਕਟ ਰੱਦ ਕਰਵਾਉਣੀ ਚਾਹੀਦੀ ਹੈ ਪਰ ਜੇਕਰ ਟਰੇਨ ਰੱਦ ਹੋ ਜਾਂਦੀ ਹੈ ਤਾਂ ਰੇਲਵੇ ਦੇ ਨਿਯਮਾਂ ਮੁਤਾਬਕ ਉਸ ਦਾ ਪੂਰਾ ਰਿਫੰਡ ਮਿਲਦਾ ਹੈ।


author

Anuradha

Content Editor

Related News