ਨਵੀਂ ਟੈਕਸ ਪ੍ਰਣਾਲੀ ਨੇ ਕਾਰੋਬਾਰ ਨੂੰ ਕੀਤਾ ਬਰਬਾਦ

02/23/2018 3:30:09 PM

ਲੁਧਿਆਣਾ (ਸੇਠੀ) : ਦੇਸ਼ ਵਿਚ 1 ਜੁਲਾਈ ਤੋਂ ਲਾਗੂ ਹੋਈ ਨਵੀਂ ਟੈਕਸ ਪ੍ਰਣਾਲੀ ਵਸਤੂ ਅਤੇ ਸੇਵਾ ਟੈਕਸ ਜੀ. ਐੱਸ. ਟੀ. ਤੋਂ ਬਾਅਦ ਘਰੇਲੂ ਵਪਾਰ ਪੂਰੀ ਤਰ੍ਹਾਂ ਨਾਲ ਪਟੜੀ ਤੋਂ ਉਤਰ ਚੁੱਕਾ ਹੈ। ਇਸ ਦਾ ਅਸਰ ਛੋਟੇ ਉਦਯੋਗ 'ਤੇ ਵੀ ਪਿਆ ਹੈ ਪਰ ਇਹ ਗੱਲ ਅਜੇ ਸਿਰਫ ਵਪਾਰੀ ਹੀ ਕਹਿ ਰਹੇ ਸਨ ਪ੍ਰੰਤੂ ਹੁਣ ਇਸ ਗੱਲ ਦੀ 100 ਫੀਸਦੀ ਪੁਸ਼ਟੀ ਹੋ ਗਈ ਹੈ ਕਿ ਜੀ. ਐੱਸ. ਟੀ. ਕਾਰਨ ਦੇਸ਼ ਦੇ ਕਾਰੋਬਾਰ ਨੂੰ ਨੁਕਸਾਨ ਹੋਇਆ ਅਤੇ ਘਰੇਲੂ ਵਪਾਰ ਅਤੇ ਵਪਾਰ ਦੀ ਹਾਲਤ ਕਾਫੀ ਦਰਦਨਾਕ ਹੋ ਚੁੱਕੀ ਹੈ। ਇਸ ਸਬੰਧ ਵਿਚ ਹਾਲ ਹੀ ਵਿਚ ਇੰਟਰਨੈਸ਼ਨਲ ਫੈੱਡਰੇਸ਼ਨ ਆਫ ਅਕਾਊਂਟਸ (ਆਈ. ਐੱਸ. ਏ. ਸੀ.) ਨੇ ਇਕ ਸਰਵੇਖਣ ਕੀਤਾ ਹੈ ਤੇ ਇਸ ਸਰਵੇਖਣ ਵਿਚ 64 ਫੀਸਦੀ ਭਾਰਤੀਆਂ ਨੇ ਕਿਹਾ ਹੈ ਕਿ ਜੀ. ਐੱਸ. ਟੀ. ਲਾਗੂ ਹੋਣ ਦੇ ਬਾਅਦ ਉਨ੍ਹਾਂ ਦੇ ਕਾਰੋਬਾਰ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੈਦਾ ਹੋਈਆਂ ਹਨ। ਆਈ. ਐੱਫ. ਏ. ਸੀ. ਨੇ ਇਹ ਸਰਵੇਖਣ ਆਨਲਾਈਨ ਕੀਤਾ ਹੈ, ਜਿਸ ਵਿਚ 1500 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਆਈ. ਐੱਫ. ਸੀ. ਲਈ ਹੇਰਿਸ ਪੋਲ ਵੱਲੋਂ 30, ਅਕਤੂਬਰ ਤੋਂ 2 ਨਵੰਬਰ 2017 ਦਰਮਿਆਨ ਕੀਤੇ ਗਏ ਇਸ ਸਰਵੇਖਣ ਵਿਚ ਜੀ. ਐੱਸ. ਟੀ. ਲਾਗੂ ਹੋਣ ਦੇ ਬਾਅਦ ਲੇਖਾ ਪੇਸ਼ੇਵਰਾਂ ਸਾਹਮਣੇ ਆਉਣ ਵਾਲੇ ਕੁਝ ਅਹਿਮ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ ਇਸ ਸੰਸਥਾ ਦੇ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਜਦੋਂ ਪਿਛਲੇ ਸਾਲ ਸ਼ੁਰੂ ਕੀਤੇ ਗਏ ਜੀ. ਐੱਸ. ਟੀ. ਸਭ ਤੋਂ ਅਹਿਮ ਆਰਥਿਕ ਸੁਧਾਰ ਬਾਰੇ ਪੁੱਛਿਆ ਗਿਆ, ਤਾਂ 64 ਫੀਸਦੀ ਕਾਰੋਬਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੀ. ਐੱਸ. ਟੀ. ਭਾਰਤੀ ਕਾਰੋਬਾਰੀ ਭਾਈਚਾਰੇ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕੀਤੀਆਂ ਹਨ। ਇਸ ਸਰਵੇਖਣ ਦੇ ਹਿੱਸਾ ਲੈਣ ਵਾਲੇ 78 ਫੀਸਦੀ ਨੇ ਕਿਹਾ ਹੈ ਕਿ ਜੀ. ਐੱਸ. ਟੀ. ਦਾ ਅਨੁਪਾਲਣ ਕਰਨ ਲਈ ਇਕ ਅਕਾਊਂਟੈਂਟ ਰੱਖਣਾ ਜ਼ਰੂਰੀ ਹੋ ਗਿਆ ਹੈ। ਨਵੀਂ ਟੈਕਸ ਪ੍ਰਣਾਲੀ ਲਾਉਣ ਦੇ ਮਕਸਦ ਅਪ੍ਰਤੱਖ ਵਿਵਸਥਾ ਵਿਚ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਚੁਣੌਤੀਆਂ ਦਾ ਹੱਲ ਕਰਨਾ ਹੈ। ਵਿਸ਼ੇਸ਼ ਤੌਰ 'ਤੇ ਲਘੂ ਤੇ ਮੱਧ ਵਰਗੀ ਉਦਯੋਗਾਂ ਦੇ ਮਾਮਲੇ 'ਚ ਜੀ. ਐੱਸ. ਟੀ. ਤੋਂ ਕਈ ਤਰ੍ਹਾਂ ਦੇ ਟੈਕਸ ਖਤਮ ਹੋ ਗਏ ਹਨ।


Related News