...ਤੇ ਨਵੇਂ ਟੈਰਿਫ ਦੇ ਐਲਾਨ ਤੱਕ ਲਾਗੂ ਰਹਿਣਗੇ ਪੁਰਾਣੇ ਰੇਟ
Monday, Apr 01, 2019 - 04:44 PM (IST)
ਖੰਨਾ (ਸ਼ਾਹੀ) : ਪਾਵਰਕਾਮ ਵਲੋਂ ਸਰਕੂਲਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਨੇ ਇਕ ਲਿਖਤੀ ਹੁਕਮ ਜਾਰੀ ਕਰਕੇ ਪੰਜਾਬ ਰੈਗੂਲੇਟਰੀ ਕਮਿਸ਼ਨ ਨੂੰ ਸਾਲ 2019-2020 ਦਾ ਟੈਰਿਫ ਆਰਡਰ ਐਲਾਨਣ 'ਤੇ ਚੋਣ ਜ਼ਾਬਤਾ ਲਾਗੂ ਰਹਿਣ ਤੱਕ ਰੋਕ ਲਾ ਦਿੱਤੀ ਹੈ ਕਿਉਂਕਿ ਸਾਲ 2018-2019 ਦਾ ਟੈਰਿਫ ਹੁਕਮ 31 ਮਾਰਚ, 2019 ਤੱਕ ਹੀ ਲਾਗੂ ਸੀ ਅਤੇ ਹੁਣ ਪਾਵਰਕਾਮ ਕੋਲ ਕੋਈ ਬਦਲ ਨਹੀਂ ਬਚਿਆ ਹੈ ਕਿ ਇਸ ਹੁਕਮ ਨੂੰ ਅੱਗੇ ਸਾਲ 2019-2020 ਦਾ ਹੁਕਮ ਜਾਰੀ ਹੋਣ ਤੱਕ ਲਾਗੂ ਕਰ ਦਿੱਤਾ ਜਾਵੇ। ਇਸ ਲਈ ਸਾਲ 2018-2019 ਦਾ ਟੈਰਿਫ ਹੁਕਮ ਜਿਸ 'ਚ ਟੀ. ਓ. ਡੀ. ਰਿਬੇਟ ਵੀ ਸ਼ਾਮਲ ਸੀ, ਅੱਗੇ ਨਵੇਂ ਹੁਕਮਾਂ ਤੱਕ ਜਾਰੀ ਰਹੇਗਾ। ਇਸ ਸਰਕੂਲਰ ਦੇ ਜਾਰੀ ਹੋਣ ਨਾਲ ਉਦਯੋਗਾਂ 'ਚ ਅਸਮੰਜਸ ਦੀ ਸਥਿਤੀ ਖਤਮ ਹੋ ਗਈ ਕਿਉਂਕਿ ਅੱਜ-ਕੱਲ੍ਹ ਰਾਤ 10 ਵਜੇ ਤੋਂ ਸਵੇਰੇ 6 ਵਜੇ ਖਪਤ ਕੀਤੇ ਗਏ ਯੂਨਿਟਾਂ 'ਤੇ ਉਦਯੋਗਾਂ ਨੂੰ 1.25 ਰੁਪਏ ਪ੍ਰਤੀ ਯੂਨਿਟ ਛੋਟ ਮਿਲ ਰਹੀ ਸੀ, ਜੋ ਇਸ ਸਰਲੂਕਰ ਦੇ ਜਾਰੀ ਹੋਣ 'ਤੇ ਸਪੱਸ਼ਟ ਹੋ ਗਿਆ ਇਕ ਇਕ ਅਪ੍ਰੈਲ ਤੋਂ ਜਾਰੀ ਰਹੇਗੀ।