ਪੰਜਾਬ ਪੁਲਸ ਦੇ ''ਇਨਵੈਸਟੀਗੇਸ਼ਨ ਵਿੰਗ'' ''ਚ ਨਵੀਂ ਭਰਤੀ ਦੀ ਤਿਆਰੀ

Wednesday, Jun 05, 2019 - 11:27 AM (IST)

ਪੰਜਾਬ ਪੁਲਸ ਦੇ ''ਇਨਵੈਸਟੀਗੇਸ਼ਨ ਵਿੰਗ'' ''ਚ ਨਵੀਂ ਭਰਤੀ ਦੀ ਤਿਆਰੀ

ਚੰਡੀਗੜ੍ਹ (ਰਮਨਜੀਤ) : ਪੰਜਾਬ ਪੁਲਸ ਦੇ ਇਨਵੈਸਟੀਗੇਸ਼ਨ ਵਿੰਗ 'ਬਿਓਰੋ ਆਫ ਇਨਵੈਸਟੀਗੇਸ਼ਨ' 'ਚ ਸਟਾਫ ਦੀ ਲੋੜ ਨੂੰ ਪੂਰਾ ਕਰਨ ਲਈ ਨਵੀਂ ਭਰਤੀ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਲਾਂਕਿ ਪਹਿਲਾਂ ਪੰਜਾਬ ਪੁਲਸ ਵਲੋਂ ਹੀ ਅਧਿਕਾਰੀ ਤੇ ਮੁਲਾਜ਼ਮ ਲੈ ਕੇ ਵੱਖ-ਵੱਖ ਕਾਡਰ ਤਿਆਰ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ ਪਰ ਹੁਣ ਸਿੱਧੀ ਭਰਤੀ ਰਾਹੀਂ ਸਟਾਫ ਦੀ ਨਿਯੁਕਤੀ ਕੀਤੀ ਜਾਣੀ ਹੈ। ਇਸ ਲਈ ਸੰÎਭਵ ਹੈ ਕਿ ਇਸ ਸਬੰਧੀ ਅਗਲੀ ਕੈਬਨਿਟ ਮੀਟਿੰਗ 'ਚ ਵਿਚਾਰ ਕੀਤਾ ਜਾਵੇਗਾ।

ਇਸ ਸਾਲ ਫਰਵਰੀ 'ਚ ਪੰਜਾਬ ਮੰਤਰੀ ਮੰਡਲ ਦੀ ਬੈਠਕ ਦੌਰਾਨ ਪੰਜਾਬ ਪੁਲਸ ਦੇ ਵੱਖਰੇ ਵਿੰਗ 'ਚ 4521 ਅਸਾਮੀਆਂ ਦੀ ਸਿਰਜਣਾ ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੰਜਾਬ ਪੁਲਸ ਵਲੋਂ ਹੀ ਕਈ ਐੱਸ. ਪੀ. ਅਤੇ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀਆਂ ਨੂੰ 'ਬਿਓਰੋ ਆਫ ਇਨਵੈਸਟੀਗੇਸ਼ਨ' ਹੇਠ ਜ਼ਿਲਿਆਂ 'ਚ ਤਾਇਨਾਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਨਾਨ ਗਜ਼ਟਿਡ ਅਫਸਰ (ਐੱਨ. ਜੀ. ਓ.) ਦੀ ਨਿਯੁਕਤੀ ਲਈ ਵੀ ਰੇਂਜ ਅਤੇ ਜ਼ਿਲਾ ਪੱਧਰ 'ਤੇ ਕੰਮ ਸ਼ੁਰੂ ਹੋਇਆ ਸੀ ਪਰ ਅਜੇ ਤੱਕ ਸਟਾਫ ਪੂਰਾ ਨਹੀਂ ਹੋ ਸਕਿਆ ਹੈ। ਇਸ ਸਬੰਧੀ 2000 ਅਸਾਮੀਆਂ ਦੀ ਸਿੱਧੀ ਭਰਤੀ ਲਈ ਫਾਈਲ ਸਕੱਤਰੇਤ ਅਤੇ ਮੁੱਖ ਮੰਤਰੀ ਦਫਤਰ ਦੇ ਚੱਕਰ ਕੱਟ ਰਹੀ ਹੈ।

ਵਿੱਤ ਵਿਭਾਗ ਵਲੋਂ ਆਏ ਕੁਝ ਇਤਰਾਜ਼ਾਂ ਕਾਰਨ ਫਾਈਲ ਦੀ ਰਫਤਾਰ ਥੋੜ੍ਹੀ ਹੌਲੀ ਹੋਈ ਹੈ ਪਰ ਸਕੱਤਰੇਤ ਸੂਤਰਾਂ ਮੁਤਾਬਕ ਫਾਈਲ ਨੂੰ ਏਜੰਡੇ ਦੇ ਰੂਪ 'ਚ ਅਗਲੀ ਕੈਬਨਿਟ ਬੈਠਕ 'ਚ ਰੱਖਣ ਲਈ ਯਤਨ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਮਨਜ਼ੂਰੀ ਮਿਲਦੇ ਹੀ ਭਰਤੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਕਿ ਚੁਣੇ ਜਾਣ ਵਾਲੇ ਸਾਰੇ ਉਮੀਦਵਾਰ ਛੇਤੀ ਤੋਂ ਛੇਤੀ ਆਪਣੀ ਟ੍ਰੇਨਿੰਗ ਪੂਰੀ ਕਰਕੇ 2019 ਦੇ ਖਤਮ ਹੋਣ ਤੋਂ ਪਹਿਲਾਂ ਆਪਣੀ ਡਿਊਟੀ ਸੰਭਾਲ ਲੈਣ।


author

Babita

Content Editor

Related News