ਨਵੇਂ ਆਰ. ਟੀ. ਏ. ਸਕੱਤਰ ਦਾ ਕਾਰਜਭਾਰ ਸੰਭਾਲਣਗੇ ਕੁਲਦੀਪ ਬਾਵਾ
Tuesday, Jan 17, 2023 - 01:48 AM (IST)

ਲੁਧਿਆਣਾ (ਰਾਮ) : ਲੁਧਿਆਣਾ ਆਰ. ਟੀ. ਏ. ਸਕੱਤਰ ਦਾ ਕਾਰਜਭਾਰ ਹੁਣ ਸਮਰਾਲਾ ਦੇ ਐੱਸ. ਡੀ. ਐੱਮ. ਕੁਲਦੀਪ ਬਾਵਾ ਸੰਭਾਲਣਗੇ ਅਤੇ ਉਨ੍ਹਾਂ ਦੀ ਦੇਖ-ਭਾਲ ਵਿਚ ਆਰ. ਟੀ. ਏ. ਦਫਤਰ ਦੇ ਕੰਮ-ਕਾਜ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਦੱਸ ਦੇਈਏ ਕਿ ਆਰ. ਟੀ. ਏ. ਨਰਿੰਦਰ ਧਾਲੀਵਾਲ ਨੂੰ ਵਿਜੀਲੈਂਸ ਨੇ ਰਿਸ਼ਵਤ ਕਾਂਡ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਤੋਂ ਬਾਅਦ ਆਰ. ਟੀ. ਏ. ਦਫ਼ਤਰ ਵਿਚ ਉੱਚ ਅਧਿਕਾਰੀ ਦੇ ਨਾ ਹੋਣ ਕਾਰਨ ਕੰਮ-ਕਾਜ ਪੈਂਡਿੰਗ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਕੁਲਦੀਪ ਬਾਵਾ ਪੀ. ਸੀ. ਐੱਸ. ਦੀ ਤਾਇਨਾਤੀ ਕੀਤੀ ਹੈ।
ਇਹ ਵੀ ਪੜ੍ਹੋ : ਸੈਰ ਕਰਨ ਗਏ ਭਾਜਪਾ ਨੇਤਾ ਦੀ ਸ਼ੱਕੀ ਹਾਲਤ 'ਚ ਮਿਲੀ ਲਾਸ਼