ਜਲੰਧਰ ਵਿਖੇ ਯੂ-ਟਿਊਬਰ ਦੇ ਘਰ ''ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ''ਚ ਨਵੀਂ ਅਪਡੇਟ
Friday, Apr 04, 2025 - 11:07 AM (IST)

ਜਲੰਧਰ (ਜਤਿੰਦਰ, ਭਾਰਦਵਾਜ)- ਰਾਏਪੁਰ-ਰਸੂਲਪੁਰ ਵਿਚ ਯੂ-ਟਿਊਬਰ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵੀਂ ਅਪਡੇਟ ਸਾਹਮਣੇ ਆਈ ਹੈ। ਦਰਅਸਲ ਮਾਣਯੋਗ ਜੇ. ਐੱਮ. ਆਈ. ਸੀ. ਮਿਸ ਅਰਪਨਾ ਦੀ ਅਦਾਲਤ ਵੱਲੋਂ ਬੀਤੇ ਦਿਨੀਂ ਪਿੰਡ ਰਾਏਪੁਰ ਰਸੂਲਪੁਰ ਵਿਖੇ ਨਵਦੀਪ ਸਿੰਘ ਉਰਫ਼ ਰੋਜਰ ਸੰਧੂ ਪੁੱਤਰ ਗੁਰਦੀਪ ਸਿੰਘ ਦੇ ਘਰ ਵਿਚ ਗ੍ਰਨੇਡ ਹਮਲੇ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਹਾਰਦਿਕ ਕੰਬੋਜ ਵਾਸੀ ਬਿਹੱਟਾਂ ਮੰਗਲੋਰ ਥਾਣਾ ਬਿਲਾਸਪੁਰ ਯਮੁਨਾਨਗਰ, ਅੰਮ੍ਰਿਤ ਪ੍ਰੀਤ ਸਿੰਘ ਉਰਫ ਅੰਮ੍ਰਿਤ ਉਰਫ ਸੁੱਖਾ ਵਾਸੀ ਘੁੱਗ ਬੇਟ ਥਾਣਾ ਕੋਤਵਾਲੀ ਕਪੂਰਥਲਾ ਨੂੰ ਮੁੜ ਰਿਮਾਂਡ ਖ਼ਤਮ ਹੋਣ ’ਤੇ ਅੱਜ ਭਾਰੀ ਪੁਲਸ ਫੋਰਸ ’ਚ ਅਦਾਲਤ ’ਚ ਪੇਸ਼ੀ ’ਤੇ ਲਿਆਂਦਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਉਕਤ ਦੋਵਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਲਈ ਜੇਲ੍ਹ ’ਚ ਭੇਜਣ ਦਾ ਹੁਕਮ ਸੁਣਾਇਆ ਹੈ।
ਇਹ ਵੀ ਪੜ੍ਹੋ: ਫਿਰੋਜ਼ਪੁਰ ਜੇਲ੍ਹ ਦਾ ਚੌਂਕੀ ਇੰਚਾਰਜ ਸਾਥੀ ਸਣੇ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਇਨ੍ਹਾਂ ਦਾ ਤੀਜਾ ਸਾਥੀ ਮਨਿੰਦਰ ਸਿੰਘ ਉਰਫ਼ ਬੌਬੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਅਲੀ ਚੱਕ ਲਾਂਬੜਾ ਜਲੰਧਰ ਨੂੰ ਵੀ ਪੇਸ਼ ਕੀਤਾ ਗਿਆ, ਜਿੱਥੇ ਦੋਸ਼ੀ ਵੱਲੋਂ ਬੀਤੇ ਦਿਨ ਵਕੀਲ ਨਵਤੇਜ ਸਿੰਘ ਮਿਨਹਾਸ ਪੇਸ਼ ਹੋਏ। ਪੁਲਸ ਵੱਲੋਂ ਅਜੇ ਮਨਿੰਦਰ ਸਿੰਘ ਕੋਲੋਂ ਹੋਰ ਪੁੱਛਗਿੱਛ ਬਾਕੀ ਰਹਿੰਦੀ ਸੀ, ਜਿਸ ਕਰਕੇ ਸਰਕਾਰੀ ਵਕੀਲ ਰਾਹੀਂ ਅੱਜ ਪੁਲਸ ਨੇ ਮੁੜ ਉਸ ਦਾ ਪੰਜ ਦਿਨ ਦਾ ਰਿਮਾਂਡ ਮੰਗਿਆ। ਅਦਾਲਤ ਨੇ ਦੋਹਾਂ ਵਕੀਲਾਂ ਦੀ ਬਹਿਸ ਸੁਣਨ ਉਪਰੰਤ ਰਿਮਾਂਡ ਵਿਚ ਤਿੰਨ ਦਿਨ ਦਾ ਹੋਰ ਵਾਧਾ ਕੀਤੇ ਜਾਣ ਦਾ ਹੁਕਮ ਸੁਣਾਇਆ ਹੈ। ਹੁਣ ਮਨਿੰਦਰ ਸਿੰਘ ਨੂੰ ਮੁੜ 6 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਰਾਧਾ ਸੁਆਮੀ ਡੇਰਾ ਬਿਆਸ 'ਚ ਹੋਣ ਵਾਲੇ ਸਤਿਸੰਗ ਨੂੰ ਲੈ ਕੇ ਨਵੀਂ ਅਪਡੇਟ, ਇਨ੍ਹਾਂ ਤਾਰੀਖ਼ਾਂ ਨੂੰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e