ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਜਲੰਧਰ ਪੁਲਸ ਵੱਲੋਂ ਰੇਲਵੇ ਸਟੇਸ਼ਨਾਂ 'ਤੇ ਦੇਰ ਰਾਤ ਚੈਕਿੰਗ
Tuesday, Aug 12, 2025 - 10:57 PM (IST)

ਜਲੰਧਰ (ਕੁੰਦਨ/ਪੰਕਜ) : ਆਜ਼ਾਦੀ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਨਤਕ ਸੁਰੱਖਿਆ ਵਧਾਉਣ ਲਈ, ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਰਾਤ ਦੇ ਸਮੇਂ ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਪ੍ਰਬੰਧ ਹੋਰ ਸ਼ਖਤ ਕਰ ਦਿੱਤੇ ਗਏ ਹਨ।
ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਸੀਨੀਅਰ ਪੁਲਸ ਅਧਿਕਾਰੀਆਂ ਦੇ ਨਾਲ ਮਿਲ ਕੇ ਕੈਂਟ ਰੇਲਵੇ ਸਟੇਸ਼ਨ ‘ਤੇ ਵਿਸ਼ੇਸ਼ ਰਾਤ ਨੂੰ ਜਾਂਚ ਮੁਹਿੰਮ ਚਲਾਈ। ਇਸਦੇ ਨਾਲ ਹੀ ਡੀਸੀਪੀ (ਕਾਨੂੰਨ ਅਤੇ ਵਿਵਸਥਾ) ਨਰੇਸ਼ ਦੋਗਰਾ ਨੇ ਏਡੀਸੀਪੀ-1 ਅਤੇ ਸੰਬੰਧਤ ਐਸ.ਐਚ.ਓ ਦੇ ਨਾਲ ਮਿਲ ਕੇ ਸਿਟੀ ਰੇਲਵੇ ਸਟੇਸ਼ਨ ‘ਤੇ ਵਿਸ਼ਤਰੀਤ ਸਰਚ ਓਪਰੇਸ਼ਨ ਦੀ ਅਗਵਾਈ ਕੀਤੀ। ਇਸ ਦੌਰਾਨ ਰੇਲਵੇ ਸਟੇਸ਼ਨ ਸੁਰਨੁੱਸੀ ਨੂੰ ਵੀ ਕਵਰ ਕੀਤਾ ਗਿਆ। ਇਹ ਚੈਕਿੰਗ ਮੁਹਿੰਮਾਂ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਨਾਲ ਸਾਂਝੇ ਤੌਰ ‘ਤੇ ਚਲਾਈਆਂ ਗਈਆਂ, ਜਿੱਥੇ ਸਾਂਝੀ ਪੁਲਿਸ ਟੀਮਾਂ ਨੇ ਸ਼ੱਕੀ ਵਿਅਕਤੀਆਂ ਅਤੇ ਸਮਾਨ ਦੀ ਗਹਿਰਾਈ ਨਾਲ ਜਾਂਚ ਕੀਤੀ, ਤਾਂ ਜੋ ਕਿਸੇ ਵੀ ਸੰਭਾਵੀ ਖ਼ਤਰੇ ਨੂੰ ਟਾਲਿਆ ਜਾ ਸਕੇ।
ਜਲੰਧਰ ਕਮਿਸ਼ਨਰੇਟ ਪੁਲਸ ਨੇ ਇਹ ਯਕੀਨ ਦਿਵਾਇਆ ਕਿ ਉਹ ਕਾਨੂੰਨ-ਵਿਵਸਥਾ ਬਰਕਰਾਰ ਰੱਖਣ ਲਈ ਨਾ ਸਿਰਫ਼ ਆਜ਼ਾਦੀ ਦਿਵਸ ਮੌਕੇ, ਸਗੋਂ ਇਸ ਤੋਂ ਬਾਅਦ ਵੀ ਪੂਰੀ ਤਰ੍ਹਾਂ ਵਚਨਬੱਧ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e