ਮਹਿਲਾ ਡਾਕਟਰ ਦੀ ਕਾਰ ਨਾਲ ਹੋਈ ਨਰਸਿੰਗ ਦੇ ਵਿਦਿਆਰਥੀ ਦੀ ਮੌਤ ਦੇ ਮਾਮਲੇ ''ਚ ਨਵੀਂ ਅਪਡੇਟ
Monday, Dec 01, 2025 - 12:59 PM (IST)
ਜਲੰਧਰ (ਸੁਨੀਲ)-ਸਿਵਲ ਹਸਪਤਾਲ ਵਿਚ ਤਾਇਨਾਤ ਮਹਿਲਾ ਡਾਕਟਰ ਦੀ ਕਾਰ ਦੀ ਟੱਕਰ ਨਾਲ ਮਾਰੇ ਗਏ ਨਰਸਿੰਗ ਦੇ ਵਿਦਿਆਰਥੀ ਸੱਤਿਅਮ ਦੇ ਮਾਮਲੇ ਵਿਚ ਪੁਲਸ ਦੀ ਕਾਰਜਪ੍ਰਣਾਲੀ ’ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਈ ਸਵਾਲ ਉਠਾਏ ਹਨ। ਥਾਣਾ ਲਾਂਬੜਾ ਦੀ ਪੁਲਸ ਤੋਂ ਇਨਸਾਫ ਨਾ ਮਿਲਦਾ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਪੁਲਸ ਖ਼ਿਲਾਫ਼ ਸੜਕਾਂ ’ਤੇ ਉਤਰਨ ਦੀ ਚਿਤਾਵਨੀ ਵੀ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਪਿਆਕੜਾਂ ਲਈ ਵੱਡੀ ਖ਼ਬਰ! ਅੰਮ੍ਰਿਤਸਰ ’ਚ ਹੋ ਚੁੱਕੀ 21 ਦੀ ਮੌਤ, ਜਲੰਧਰ ’ਚ ਵਿਗੜਣ ਲੱਗੇ ਹਾਲਾਤ
ਜਾਣਕਾਰੀ ਅਨੁਸਾਰ ਸੱਤਿਅਮ ਦੇ ਰਿਸ਼ਤੇਦਾਰ ਦੇਵਰਾਜ ਕੁਮਾਰ ਨਿਵਾਸੀ ਕੁਟਲਪੁਰ ਦਿਆਰਾ, ਥਾਣਾ ਮੰਗੂਰ ਹਾਲ ਵਾਸੀ ਨਕੋਦਰ ਨੇ ਦੱਸਿਆ ਕਿ ਕਮਿਸ਼ਨਰੇਟ ਅਤੇ ਦਿਹਾਤੀ ਪੁਲਸ ਦੇ ਕਾਨੂੰਨ ਵੱਖ-ਵੱਖ ਹਨ। ਉਨ੍ਹਾਂ ਕਿਹਾ ਕਿ ਉਹ ਇਹ ਗੱਲ ਇਸ ਕਾਰਨ ਕਰ ਰਹੇ ਹਨ ਕਿਉਂਕਿ ਪਿਛਲੇ ਦਿਨੀਂ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਦੇ ਪੁੱਤਰ ਦੀ ਕਾਰ ਨਾਲ ਟੱਕਰ ਹੋ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ ਅਤੇ ਕਮਿਸ਼ਨਰੇਟ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਟੱਕਰ ਮਾਰ ਕੇ ਫਰਾਰ ਹੋਏ ਨੌਜਵਾਨ ਦੇ ਕਈ ਪਰਿਵਾਰਕ ਮੈਂਬਰਾਂ ਨੂੰ ਜਾਂਚ ਵਿਚ ਸ਼ਾਮਲ ਕੀਤਾ ਸੀ ਅਤੇ ਕਈਆਂ ਨੂੰ ਚੁੱਕਿਆ ਸੀ। ਉਸ ਸਮੇਂ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਨਿਰਦੇਸ਼ਾਂ ’ਤੇ ਕਾਰ ਦੇ ਡਰਾਈਵਰ ਖਿਲਾਫ ਹਿੱਟ ਐਂਡ ਰਨ ਦੀ ਧਾਰਾ ਦੇ ਇਲਾਵਾ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹਲਚਲ! ਸੁਖਬੀਰ ਬਾਦਲ ਨੇ ਸੀਨੀਅਰ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਉਨ੍ਹਾਂ ਕਿਹਾ ਕਿ ਅਸੀਂ ਗਰੀਬ ਅਤੇ ਪ੍ਰਵਾਸੀ ਹਾਂ। ਇਸ ਕਾਰਨ ਦਿਹਾਤੀ ਪੁਲਸ ਨੇ ਸਾਡੀ ਪਹੁੰਚ ਨਾ ਹੋਣ ਕਾਰਨ ਸਿਵਲ ਹਸਪਤਾਲ ਵਿਚ ਤਾਇਨਾਤ ਡਾਕਟਰ ਪ੍ਰਿਯਾ ਕੌਸ਼ਲ ਨੂੰ ਸ਼ੈਲਟਰ ਦਿੰਦੇ ਹੋਏ ਉਸ ਖਿਲਾਫ ਹਿੱਟ ਐਂਡ ਰਨ ਦੀ ਧਾਰਾ ਨਹੀਂ ਜੋੜੀ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਹਾਂ ਅਤੇ ਕਾਨੂੰਨ ਸਾਰੇ ਨਾਗਰਿਕਾਂ ਲਈ ਬਰਾਬਰ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਈਮਾਨਦਾਰੀ ਨਾਲ ਕੰਮ ਨਹੀਂ ਕੀਤਾ ਪਰ ਥਾਣਾ ਲਾਂਬੜਾ ਵੱਲੋਂ ਉਨ੍ਹਾਂ ’ਤੇ ਫੈਸਲੇ ਲਈ ਦਬਾਅ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਉਸ ਦਾ ਕਜ਼ਨ (ਭਰਾ) ਨਰਸਿੰਗ ਦਾ ਕੋਰਸ ਖਤਮ ਕਰਨ ਦੇ ਨੇੜੇ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਖੁਸ਼ ਸਨ ਕਿ ਉਨ੍ਹਾਂ ਦੇ ਬੁਢਾਪੇ ਦੀ ਲਾਠੀ (ਸਹਾਰਾ) ਮਜ਼ਬੂਤ ਹੋ ਰਹੀ ਹੈ। ਦੇਵਰਾਜ ਨੇ ਕਿਹਾ ਕਿ ਡਾ. ਪ੍ਰਿਆ ਕੌਸ਼ਲ ਨੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਤਬਾਹ ਕਰ ਦਿੱਤਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਦਗੀ ਹਨੇਰਮਈ ਬਣਾ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਡਾ. ਪ੍ਰਿਆ ਕੌਸ਼ਲ ਹਾਦਸੇ ਤੋਂ ਬਾਅਦ ਉੱਥੇ ਰੁਕ ਕੇ ਉਸ ਦੇ ਭਰਾ ਸੱਤਿਅਮ ਨੂੰ ਫਸਟ ਏਡ ਦਿੰਦੀ ਤਾਂ ਹੋ ਸਕਦਾ ਸੀ, ਉਸ ਦੇ ਭਰਾ ਦੀ ਜਾਨ ਬਚ ਜਾਂਦੀ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਦਰਜ ਕੀਤੇ ਗਏ ਮਾਮਲੇ ਵਿਚ ਹਿੱਟ ਐਂਡ ਰਨ ਦੀ ਧਾਰਾ ਨਾ ਜੋੜੀ ਤਾਂ ਉਹ ਆਪਣੇ ਪਰਿਵਾਰ ਸਮੇਤ ਇਸ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਨੂੰ ਮਿਲਣਗੇ ਅਤੇ ਜੇਕਰ ਫਿਰ ਵੀ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ।
ਇਹ ਵੀ ਪੜ੍ਹੋ: ਲਓ ਜੀ ਆ ਗਈਆਂ ਦਸੰਬਰ ਦੀਆਂ ਛੁੱਟੀਆਂ! ਪੰਜਾਬ 'ਚ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
19 ਨਵੰਬਰ ਨੂੰ ਦੇਰ ਰਾਤ ਜਲੰਧਰ-ਨਕੋਦਰ ਨੈਸ਼ਨਲ ਹਾਈਵੇਅ ’ਤੇ ਸਥਿਤ ਐਲਡਿਕੋ ਕਾਲੋਨੀ ਦੇ ਸਾਹਮਣੇ ਇਕ ਤੇਜ਼ ਰਫ਼ਤਾਰ ਐਕਸ. ਯੂ. ਵੀ. ਕਾਰ ਚਾਲਕ ਸਿਵਲ ਹਸਪਤਾਲ ਵਿਚ ਤਾਇਨਾਤ ਮਹਿਲਾ ਡਾਕਟਰ ਪ੍ਰਿਆ ਕੌਸ਼ਲ ਨੇ ਘਰ ਜਾ ਰਹੇ ਸਤਿਅਮ ਅਤੇ ਪ੍ਰਿਯਾ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿਚ ਸੱਤਿਅਮ ਦੀ ਮੌਤ ਹੋ ਗਈ ਸੀ ਅਤੇ ਪ੍ਰਿਯਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਸੀ, ਜਿਸ ਨੂੰ ਇਲਾਜ ਲਈ ਨਕੋਦਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਟੱਕਰ ਤੋਂ ਬਾਅਦ ਸਿਵਲ ਹਸਪਤਾਲ ਵਿਚ ਤਾਇਨਾਤ ਡਾ. ਪ੍ਰਿਯਾ ਕੌਸ਼ਲ ਮੌਕੇ ਤੋਂ ਕਾਰ ਸਮੇਤ ਫਰਾਰ ਹੋ ਗਈ ਸੀ। ਪੁਲਸ ਨੇ ਐਲਡਿਕੋ ਕਾਲੋਨੀ ਵਿਚੋਂ ਕਾਰ ਬਰਾਮਦ ਕਰ ਲਈ ਸੀ ਪਰ ਡਾ. ਪ੍ਰਿਯਾ ਕੌਸ਼ਲ ਮੌਕੇ ਤੋਂ ਫਰਾਰ ਹੋ ਗਈ ਸੀ। ਇਸ ਤੋਂ ਬਾਅਦ ਰਾਹਗੀਰਾਂ ਅਤੇ ਮ੍ਰਿਤਕ ਸੱਤਿਅਮ ਦੇ ਸਮਰਥਕਾਂ ਨੇ ਡਾ. ਪ੍ਰਿਯਾ ਕੌਸ਼ਲ ਦੀ ਗ੍ਰਿਫ਼ਤਾਰੀ ਨਾ ਕਰਨ ਅਤੇ ਪੁਲਸ ਵੱਲੋਂ ਢਿੱਲੀ ਕਾਰਜਪ੍ਰਣਾਲੀ ਨੂੰ ਲੈ ਕੇ ਜਲੰਧਰ-ਨਕੋਦਰ ਹਾਈਵੇ ’ਤੇ ਜਾਮ ਲਾ ਦਿੱਤਾ ਸੀ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਗਾਣੇ 'ਬਰੋਟਾ' 'ਤੇ ਨਵਜੋਤ ਸਿੱਧੂ ਨੇ ਬਣਾਈ ਰੀਲ, ਪੰਜਾਬੀ ਗਾਇਕ ਲਈ ਇਨਸਾਫ਼ ਵੀ ਮੰਗਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
