ਦੁਨੀਆ ਦੇ ਹਵਾਈ ਨਕਸ਼ੇ 'ਤੇ ਉਭਰੇਗਾ ਪਟਿਆਲਾ, ਨਵੀਂ ਉਡਾਨ ਸਕੀਮ ਸ਼ੁਰੂ ਕਰਨ ਦੀ ਤਿਆਰੀ
Saturday, Jul 22, 2017 - 11:57 AM (IST)
ਪਟਿਆਲਾ — ਪਟਿਆਲਾ ਨੂੰ ਦੁਨੀਆ ਦੇ ਹਵਾਈ ਨਕਸ਼ੇ 'ਤੇ ਉਭਾਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਡਾ. ਧਰਮਵੀਰ ਗਾਂਧੀ ਨੇ ਵੀਰਵਾਰ ਮਿਤੀ 20 ਜੁਲਾਈ 2017 ਨੂੰ, ਕੇਂਦਰੀ ਸ਼ਹਿਰੀ ਉਡਾਨ ਮੰਤਰੀ ਅਸ਼ੋਕ ਗਣਪਤੀ ਰਾਜੂ ਨੂੰ ਮਿਲ ਕੇ ਪਟਿਆਲੇ ਤੋਂ ਉਡਾਨ ਸਕੀਮ ਅਧੀਨ ਹਵਾਈ ਉਡਾਨਾਂ ਸ਼ੁਰੂ ਕਰਨ ਲਈ ਗੱਲਬਾਤ ਕੀਤੀ । ਮੰਤਰੀ ਜੀ ਨੇ ਕਿਹਾ ਕਿ ਹੁਣ ਤੱਕ ਪੰਜ ਹਵਾਈ ਕੰਪਨੀਆਂ ਨੇ ਇਸ ਸਕੀਮ ਲਈ ਰਜ਼ਾਮੰਦੀ ਦਿੱਤੀ ਹੈ ਅਤੇ ਜਲਦੀ ਹੀ ਪਟਿਆਲਾ ਨੂੰ ਹਵਾਈ ਨਕਸ਼ੇ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
