ਇਕ ਵਾਰ ਫਿਰ ਨਿਊ ਦੀਪ ਬੱਸ ਦੀ ਗੁੰਡਾਗਰਦੀ ਆਈ ਸਾਹਮਣੇ (ਵੀਡੀਓ)
Monday, Jan 23, 2017 - 07:54 PM (IST)
ਫਰੀਦਕੋਟ : ਫਰੀਦਕੋਟ ''ਚ ਇਕ ਵਾਰ ਫਿਰ ਨਿਊ ਦੀਪ ਬੱਸ ਦੇ ਕੰਡਕਟਰ ਤੇ ਡਰਾਈਵਰ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਦਰਅਸਲ ਇਕ ਸਵਾਰੀ ਨੇ ਜਦੋਂ ਬੱਸ ਰੋਕਣ ਲਈ ਕਿਹਾ ਤਾਂ ਕੰਡਕਟਰ ਦੀ ਨੌਜਵਾਨ ਨਾਲ ਬਹਿਸ ਹੋ ਗਈ ਅਤੇ ਇਹ ਬਹਿਸ ਇੰਨੀ ਵੱਧ ਗਈ ਕਿ ਕੰਡਕਟਰ ਨੇ ਨੌਜਵਾਨ ਦੀ ਮਾਂ ਤੇ ਉਸ ਨੂੰ ਕੁੱਟ ਕੇ ਬੱਸ ਤੋਂ ਹੇਠਾਂ ਉਤਾਰ ਦਿੱਤਾ। ਕੁੱਟਮਾਰ ਕਰਨ ਤੋਂ ਬਾਅਦ ਜਦੋਂ ਲੋਕਾਂ ਨੇ ਬੱਸ ਨੂੰ ਘੇਰ ਲਿਆ ਤਾਂ ਡਰਾਈਵਰ ਤੇ ਕੰਡਕਟਰ ਬੱਸ ਛੱਡ ਕੇ ਫਰਾਰ ਹੋ ਗਏ ਅਤੇ ਸਵਾਰੀਆਂ ਨੇ ਸੜਕ ''ਤੇ ਧਰਨਾ ਲਗਾ ਦਿੱਤਾ।
ਘਟਨਾ ਸਥਾਨ ''ਤੇ ਪੁਲਸ ਵੀ ਪਹੁੰਚ ਗਈ, ਪੁਲਸ ਦਾ ਕਹਿਣਾ ਹੈ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ ''ਤੇ ਕਾਰਵਾਈ ਕੀਤੀ ਜਾਵੇਗੀ। ਦੀਪ ਬੱਸ ਦੇ ਅਜਿਹੀਆਂ ਚਰਚਾ ''ਚ ਰਹਿਣ ਦੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਬਠਿੰਡਾ ''ਚ ਵੀ ਬੱਸ ਨੇ ਇਕ ਮਾਲੀ ਨੂੰ ਟੱਕਰ ਮਾਰ ਕੇ ਉਸ ਦੀ ਜਾਨ ਲੈ ਲਈ ਸੀ ਅਤੇ ਮੁਕਤਸਰ ''ਚ ਵੀ ਇਕ ਵਿਅਕਤੀ ਨੂੰ ਕੁਚਲ ਦਿੱਤਾ ਸੀ।