ਗੁ. ਸੰਤ ਸਾਗਰ ਬਾਉਲੀ ਸਾਹਿਬ (ਹਰਿਦੁਆਰ) ਦੀ ਨਵੀਂ ਇਮਾਰਤ ਦੀ ਸੇਵਾ ਜੈਕਾਰਿਆਂ ਦੀ ਗੂੰਜ ''ਚ ਆਰੰਭ

Monday, Nov 23, 2020 - 03:36 PM (IST)

ਗੁ. ਸੰਤ ਸਾਗਰ ਬਾਉਲੀ ਸਾਹਿਬ (ਹਰਿਦੁਆਰ) ਦੀ ਨਵੀਂ ਇਮਾਰਤ ਦੀ ਸੇਵਾ ਜੈਕਾਰਿਆਂ ਦੀ ਗੂੰਜ ''ਚ ਆਰੰਭ

ਅੰਮ੍ਰਿਤਸਰ (ਛੀਨਾ) : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਯਾਦ 'ਚ ਪਿੰਡ ਗੈਂਡੀ ਖਾਤਾ, ਜੋ ਕਿ ਹਰਿਦੁਆਰ-ਨਜ਼ੀਬਾਬਾਦ ਰੋਡ 'ਤੇ ਸਥਿਤ ਹੈ, ਵਿਖੇ ਸੁਸ਼ੋਭਿਤ ਗੁਰਦੁਆਰਾ ਸੰਤ ਸਾਗਰ ਬਾਉਲੀ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਜੈਕਾਰਿਆਂ ਦੀ ਗੂੰਜ 'ਚ ਨਿਰਮਲ ਪੰਚਾਇਤੀ ਅਖਾੜਾ ਕਨਖਲ ਦੇ ਸ਼੍ਰੀ ਮਹੰਤ ਰੇਸ਼ਮ ਸਿੰਘ, ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਮਹੰਤ ਜਗਤਾਰ ਸਿੰਘ ਨੈਨੇਵਾਲ, ਮਹੰਤ ਬਲਰਾਮ ਦਾਸ ਜੀ ਅਤੇ ਮਹੰਤ ਜਗਜੀਤ ਸਿੰਘ ਸੰਤਪੁਰਾ ਨੇ ਸਾਂਝੇ ਰੂਪ ਵਿਚ ਟੱਪ ਲਾ ਕੇ ਅਰੰਭ ਕੀਤੀ। ਮਹੰਤ ਵਿਸ਼ਨੂੰ ਦਾਸ, ਮਹੰਤ ਦੁਰਗਾ ਦਾਸ, ਮਹੰਤ ਰਾਸਿਸਵਰਾ ਨੰਦ, ਮਹੰਤ ਹਰੀ ਹਰਾ ਨੰਦ, ਮਹੰਤ ਪ੍ਰੇਮ ਦਾਸ, ਮਹੰਤ ਚਮਕੌਰ ਸਿੰਘ ਲੋਹਗੜ੍ਹ, ਮਹੰਤ ਬਲਜਿੰਦਰ ਸਿੰਘ ਕਾਉਂਕੇ ਕਲਾ, ਮਹੰਤ ਅਵਤਾਰ ਸਿੰਘ ਮਉੜਾ ਆਦਿ ਨੇ ਸਿਰਾਂ ਉਪਰ ਬੱਠਲ ਉਠਾ ਕੇ ਮਿੱਟੀ ਚੁੱਕਣ ਦੀ ਸੇਵਾ ਨਿਭਾਈ।

ਇਹ ਵੀ ਪੜ੍ਹੋ :ਵੱਡੀ ਖ਼ਬਰ : ਪੰਜਾਬ 'ਚ ਮੁੜ ਦੌੜਨਗੀਆਂ 'ਰੇਲਾਂ', ਰੇਲ ਮੰਤਰੀ ਨੇ ਕੀਤਾ ਟਵੀਟ

ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲਿਆਂ ਨੇ ਕਿਹਾ ਕਿ ਮੌਜੂਦਾ ਦਰਬਾਰ ਹਾਲ (ਪ੍ਰਕਾਸ਼ ਅਸਥਾਨ) ਬਹੁਤ ਹੀ ਛੋਟਾ ਹੋਣ ਕਾਰਣ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੀਆਂ ਸੰਗਤਾਂ ਵੱਲੋਂ ਮੁਕੰਮਲ ਨਵੀਂ ਇਮਾਰਤ ਤਿਆਰ ਕੀਤੇ ਜਾਣ ਦੀ ਸੇਵਾ ਉਨ੍ਹਾਂ ਨੂੰ ਸੌਂਪੀ ਗਈ ਹੈ। ਇਸ 'ਚ ਵਿਸ਼ਾਲ ਅਤੇ ਆਲੀਸ਼ਾਨ ਦਰਬਾਰ ਹਾਲ ਤੋਂ ਇਲਾਵਾ ਅਤੀ ਆਧੁਨਿਕ ਕਿਸਮ ਦੀ ਲੰਗਰ ਇਮਾਰਤ, ਜੋੜਾ ਘਰ, ਰਿਹਾਇਸ਼ ਅਤੇ ਗੱਡੀਆਂ ਦੀ ਪਾਰਕਿੰਗ ਲਈ ਵੀ ਢੁੱਕਵੇਂ ਪ੍ਰਬੰਧਾਂ ਦੀ ਵਿਵਸਥਾ ਕੀਤੀ ਗਈ ਹੈ। ਇਸ ਮੌਕੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲਿਆਂ ਅਤੇ ਨਿਰਮਲ ਭੇਖ ਨੇ ਪੁੱਜੀਆਂ ਪ੍ਰਤਿਸ਼ਠ ਸ਼ਖਸੀਅਤਾਂ ਅਤੇ ਸ਼੍ਰੀ ਮਹੰਤ ਰੇਸ਼ਮ ਸਿੰਘ ਨੂੰ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ : ਪੰਜਾਬ ਲਈ ਵੱਡਾ ਸੰਕਟ! 'ਐੱਫ. ਸੀ. ਆਈ. ਨੇ ਜੀਰੀ ਤੋਂ ਚਾਵਲ ਤਿਆਰ ਕਰਨ ਲਈ ਨਹੀਂ ਜਾਰੀ ਕੀਤੇ ਹੁਕਮ'


author

Anuradha

Content Editor

Related News