ਮਰ ਗਈ ਲੋਕਾਂ 'ਚ ਇਨਸਾਨੀਅਤ, ਨਹੀਂ ਯਕੀਨ ਤਾਂ ਲੂ-ਕੰਡੇ ਖੜ੍ਹੇ ਕਰ ਦੇਵੇਗੀ ਇਹ ਖ਼ਬਰ (ਵੀਡੀਓ)

Wednesday, Mar 01, 2023 - 11:04 AM (IST)

ਲੁਧਿਆਣਾ : ਲੁਧਿਆਣਾ ਤੋਂ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜੋ ਇਹ ਦਿਖਾਉਂਦੀ ਹੈ ਕਿ ਲੋਕਾਂ 'ਚ ਅੱਜ-ਕੱਲ੍ਹ ਇਨਸਾਨੀਅਤ ਬਿਲਕੁਲ ਹੀ ਮਰ ਹੀ ਚੁੱਕੀ ਹੈ। ਦਰਅਸਲ ਇੱਥੇ ਨਵਜਾਤ ਬੱਚੀ ਨੂੰ ਗਲੀ 'ਚ ਸੁੱਟ ਦਿੱਤਾ ਗਿਆ ਅਤੇ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਫੁਟੇਜ 'ਚ ਕੈਦ ਹੋ ਗਈ। ਫਿਲਹਾਲ ਸਥਾਨਕ ਲੋਕਾਂ ਵੱਲੋਂ ਬੱਚੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਮੋਹਾਲੀ ਵਾਸੀਆਂ ਲਈ ਚੰਗੀ ਖ਼ਬਰ : ਹੁਣ ਲੰਬੇ ਜਾਮ ਤੋਂ ਜਲਦ ਮਿਲ ਜਾਵੇਗਾ ਛੁਟਕਾਰਾ

ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਕ ਨਵਜਾਤ ਬੱਚੀ ਨੂੰ ਤੀਜੀ ਮੰਜ਼ਿਲ ਤੋਂ ਗਲੀ 'ਚ ਸੁੱਟਿਆ ਗਿਆ ਸੀ। ਜਦੋਂ ਉਨ੍ਹਾਂ ਨੇ ਗਲੀ 'ਚ ਦੇਖਿਆ ਤਾਂ ਬੱਚੀ ਦੇ ਸਾਹ ਚੱਲ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਬੱਚੀ ਨੂੰ ਹਸਪਤਾਲ ਦਾਖ਼ਲ ਕਰਾਇਆ। ਮੁਹੱਲਾ ਵਾਸੀਆਂ ਵੱਲੋਂ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਕਾਰਨ ਮੁੜ ਠੰਡਾ ਹੋਇਆ ਮੌਸਮ, ਹਿਮਾਚਲ 'ਚ ਵੀ ਬਰਫ਼ਬਾਰੀ

ਲੋਕਾਂ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ 'ਚ ਦਰਿੰਦਗੀ ਦੀ ਇਹ ਸਾਰੀ ਘਟਨਾ ਕੈਦ ਹੋ ਗਈ ਹੈ। ਫਿਲਹਾਲ ਬੱਚੀ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਲੋਕਾਂ ਨੇ ਕਿਹਾ ਕਿ ਨਵਜਾਤ ਬੱਚੀ ਨੂੰ ਕਿਸੇ ਨੇ ਉੱਪਰੋਂ ਸੁੱਟਿਆ ਹੈ ਅਤੇ ਜਦੋਂ ਉਸ ਨੂੰ ਗਲੀ 'ਚੋਂ ਚੁੱਕਿਆ ਗਿਆ ਤਾਂ ਉਹ ਸਿਸਕੀਆਂ ਲੈ ਰਿਹਾ ਸੀ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News