ਵੱਡੀ ਖ਼ਬਰ ; ਪੰਜਾਬ ਸਰਕਾਰ ਨੇ PSPCL 'ਚ ਕੀਤੀਆਂ ਨਵੀਂਆਂ ਨਿਯੁਕਤੀਆਂ

Friday, Oct 11, 2024 - 05:14 AM (IST)

ਪਟਿਆਲਾ (ਜੋਸਨ,ਪਰਮੀਤ)- ਪੰਜਾਬ ਸਰਕਾਰ ਨੇ ਇੰਜੀ. ਹਰਜੀਤ ਸਿੰਘ ਨੂੰ 2 ਸਾਲਾਂ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦਾ ਡਾਇਰੈਕਟਰ/ਜਨਰੇਸ਼ਨ ਨਿਯੁਕਤ ਕੀਤਾ ਹੈ।

ਪਟਿਆਲਾ ਦੇ ਵਸਨੀਕ ਤੇ ਥਾਪਰ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਹਰਜੀਤ ਸਿੰਘ ਨੂੰ ਥਰਮਲ/ਹਾਈਡਲ ਪਾਵਰ ਸਟੇਸ਼ਨਾਂ ’ਚ ਡਿਜ਼ਾਈਨ/ਨਿਰਮਾਣ/ਸੰਚਾਲਨ ਅਤੇ ਰੱਖ-ਰਖਾਅ ਦੇ ਖੇਤਰ ’ਚ ਲਗਭਗ 30 ਸਾਲਾਂ ਦਾ ਤਜ਼ਰਬਾ ਹੈ। ਉਨ੍ਹਾਂ ਨੇ ਬੀ.ਬੀ.ਐੱਮ.ਬੀ. ਦੀਆਂ ਤਕਨੀਕੀ ਕਮੇਟੀ ਮੀਟਿੰਗਾਂ ਅਤੇ ਖਰੀਦ ਕਮੇਟੀ ਮੀਟਿੰਗਾਂ ਵਿਚ ਪੀ.ਐੱਸ.ਪੀ.ਸੀ.ਐੱਲ. ਦੀ ਨੁਮਾਇੰਦਗੀ ਵੀ ਕੀਤੀ ਸੀ।

ਇਸ ਤੋਂ ਇਲਾਵਾ ਸਾਲ 2000 ’ਚ ਇੰਜੀ. ਹਰਜੀਤ ਸਿੰਘ ਨੇ ਜਰਮਨੀ ਵਿਚ 1-ਸਾਲ ਦੀ ਐਡਵਾਂਸਡ ਪ੍ਰੋਫੈਸ਼ਨਲ ਟ੍ਰੇਨਿੰਗ ’ਚ ਹਿੱਸਾ ਲਿਆ ਸੀ, ਜਿਸ ’ਚ ਥਰਮਲ ਪਾਵਰ ਸਟੇਸ਼ਨਾਂ ਲਈ ਵਾਤਾਵਰਣ ਸੁਰੱਖਿਆ ਤਕਨਾਲੋਜੀਆਂ ’ਤੇ ਜ਼ੋਰ ਦਿੱਤਾ ਗਿਆ ਸੀ। ਉਨ੍ਹਾਂ ਨੇ ਅਤੀਤ ’ਚ ਈ.ਆਈ.ਸੀ.-ਕਮ-ਓ.ਐੱਸ.ਡੀ. ਟੂ ਸੀ.ਐੱਮ.ਡੀ. ਵਜੋਂ ਵੀ ਸੇਵਾ ਨਿਭਾਈ ਸੀ। ਉਹ ਜਨਰੇਸ਼ਨ ਵਿੰਗ, ਵੰਡ, ਸਬ-ਟ੍ਰਾਂਸਮਿਸ਼ਨ ਅਤੇ ਵਪਾਰਕ ਮੁੱਦਿਆਂ ’ਚ ਈਂਧਨ, ਥਰਮਲ/ਹਾਈਡਲ ਪਾਵਰ ਸਟੇਸ਼ਨਾਂ ਦੇ ਓ. ਐਂਡ ਐੱਮ. ਨਾਲ ਸਬੰਧਤ ਮਾਮਲਿਆਂ ’ਚ ਸੀ.ਐੱਮ.ਡੀ. ਦੀ ਸਹਾਇਤਾ ਕਰ ਰਹੇ ਸਨ।

PunjabKesari

ਇਹ ਵੀ ਪੜ੍ਹੋ- ਪਿਆਰ ਦੀਆਂ ਪੀਂਘਾਂ ਪਾ ਕੇ ਵਿਆਹ ਤੋਂ ਮੁੱਕਰਿਆ ਨੌਜਵਾਨ, ਫ਼ਿਰ ਕੁੜੀ ਨੇ ਜੋ ਕੀਤਾ, ਸੁਣ ਉੱਡ ਜਾਣਗੇ ਹੋਸ਼

ਇੰਜੀ. ਹਰਜੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਊਰਜਾ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੀਂ ਨਿਯੁਕਤੀ ਨੇ ਉਨ੍ਹਾਂ ਨੂੰ ਪੰਜਾਬ ਦੇ ਊਰਜਾ ਖੇਤਰ ਲਈ ਕੁਸ਼ਲ ਅਤੇ ਇਮਾਨਦਾਰ ਸੇਵਾ ਪ੍ਰਦਾਨ ਕਰਨ ਲਈ ਉਤਸ਼ਾਹਿਤ ਕੀਤਾ ਹੈ। ਉਹ ਮੁੱਖ ਮੰਤਰੀ ਅਤੇ ਊਰਜਾ ਮੰਤਰੀ ਦੀਆਂ ਸਾਰੀਆਂ ਉਮੀਦਾਂ ਨੂੰ ਪੂਰਾ ਕਰਨਗੇ।

ਇਸ ਮੌਕੇ ਪੀ.ਐੱਸ.ਪੀ.ਸੀ.ਐੱਲ. ਦੇ ਸੀ.ਐੱਮ.ਡੀ. ਇੰਜੀ. ਬਲਦੇਵ ਸਿੰਘ ਸਰਾਂ, ਡਾਇਰੈਕਟਰ/ਵੰਡ ਇੰਜੀ. ਡੀ.ਪੀ.ਐੱਸ. ਗਰੇਵਾਲ, ਡਾਇਰੈਕਟਰ/ਵਪਾਰਕ ਇੰਜੀ. ਰਵਿੰਦਰ ਸਿੰਘ ਸੈਣੀ, ਇੰਜੀ. ਪਦਮਜੀਤ ਸਿੰਘ ਸਰਪ੍ਰਸਤ ਏ.ਆਈ.ਪੀ.ਈ.ਐੱਫ. ਅਤੇ ਹੋਰ ਅਧਿਕਾਰੀ ਇੰਜੀ. ਹਰਜੀਤ ਸਿੰਘ ਦੇ ਜੁਆਇਨ ਕਰਨ ਮੌਕੇ ਮੌਜੂਦ ਸਨ।

ਇਸ ਦੌਰਾਨ ਸੀ.ਏ. ਵਿਨੋਦ ਕੁਮਾਰ ਬਾਂਸਲ ਨੂੰ ਪੰਜਾਬ ਸਰਕਾਰ ਵੱਲੋਂ 2 ਸਾਲਾਂ ਲਈ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਟੀ.ਸੀ.ਐੱਲ.) ਦੇ ਡਾਇਰੈਕਟਰ/ਵਿੱਤ ਅਤੇ ਵਪਾਰਕ ਵਜੋਂ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕੋਲ ਸੀ.ਏ. ਯੋਗਤਾ ਤੋਂ ਬਾਅਦ 34 ਸਾਲ ਤੋਂ ਵੱਧ ਦਾ ਵਿਆਪਕ ਤਜ਼ਰਬਾ ਹੈ।

ਇਹ ਵੀ ਪੜ੍ਹੋ- ਰੇਲਵੇ ਯਾਤਰੀਆਂ ਲਈ ਖ਼ੁਸ਼ਖ਼ਬਰੀ ; ਕੈਂਟ ਤੋਂ ਮੁੜ ਸ਼ੁਰੂ ਹੋਈ ਸ਼ਾਨ-ਏ-ਪੰਜਾਬ ਤੇ ਸ਼ਤਾਬਦੀ ਵਰਗੀਆਂ ਟ੍ਰੇਨਾਂ ਦੀ ਆਵਾਜਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News