ਨੈੱਟਫਲਿਕਸ ਅਤੇ ਐਮਾਜ਼ੋਨ ਵਰਗੀਆਂ ਸਟਰੀਮਿੰਗ ਸੇਵਾਵਾਂ ਨੇ ਜਾਣੋ ਕਿਵੇਂ ਕੀਤੀ ਤਰੱਕੀ (ਵੀਡੀਓ)

Saturday, May 09, 2020 - 04:58 PM (IST)

ਜਲੰਧਰ (ਬਿਊਰੋ) - 20ਵੀਂ ਸਦੀ ਦੇ ਅਖੀਰ ਤੱਕ ਰੇਡੀਓ ਹੀ ਸਭ ਤੋਂ ਵੱਧ ਮਨੋਰੰਜਨ ਦਾ ਮੁੱਖ ਸਾਧਨ ਰਿਹਾ ਹੈ। ਅੱਜ ਦੇ ਸਮੇਂ ’ਚ ਵੀ ਭਾਵੇਂ ਰੇਡੀਓ ਸੁਣਨ ਵਾਲੇ ਬਹੁਤ ਸਾਰੇ ਲੋਕ ਹਨ ਪਰ ਟੈਲੀਵਿਜ਼ਨ ਦੇ ਆਉਣ ਕਾਰਨ ਰੇਡੀਓ ਦੇ ਸਰੋਤਿਆਂ ਵਿੱਚ ਵੱਡੀ ਕਮੀ ਦੇਖਣ ਨੂੰ ਮਿਲੀ ਹੈ। ਹੁਣ ਕਈ ਲੋਕ ਟੈਲੀਵਿਜ਼ਨ ਤੋਂ ਵੀ ਮੂੰਹ ਫੇਰਦੇ ਨਜ਼ਰ ਰਹੇ ਹਨ, ਕਿਉਂਕਿ ਇਸ ਦੀ ਜਗ੍ਹਾ ਹੁਣ ਵੀਡੀਓ ਸਟਰੀਮਿੰਗ ਐਪਸ ਨੇ ਲੈ ਲਈ ਹੈ। ਇਹ ਵੱਡੇ ਕਾਰੋਬਾਰ ਵਜੋਂ ਵੀ ਉਭਰ ਕੇ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਆਪਣੇ ਕਰੋੜਾਂ ਦਰਸ਼ਕਾਂ ਨੂੰ ਦਿਲਚਸਪ ਮਸੌਦਾ ਦੇਣ ਲਈ ਵੀਡੀਓ ਸਟਰੀਮਿੰਗ ਐਪਸ ਪਿਛਲੇ 5 ਸਾਲਾਂ ਦੌਰਾਨ 46 ਲੱਖ 68 ਹਜ਼ਾਰ ਕਰੋੜ ਰੁਪਏ ਖਰਚ ਚੁੱਕੀਆਂ ਹਨ। ਇਕੱਲਾ ਨੈੱਟਫਲਿਕਸ ਹਰ ਸਾਲ 2 ਲੱਖ ਕਰੋੜ ਤੋਂ ਵੱਧ ਖਰਚਾ ਕਰ ਰਿਹਾ ਹੈ। ਸਟ੍ਰੀਮਿੰਗ ਸੇਵਾਵਾਂ ਆਉਣ ਕਾਰਨ ਬਹੁਤ ਸਾਰੇ ਐਕਟਰਾਂ ਨੂੰ ਮੌਕਾ ਮਿਲਿਆ ਹੈ ਅਤੇ ਉਨ੍ਹਾਂ ਨੇ ਆਪਣੀ ਕਲਾ ਦੇ ਜੌਹਰ ਦਾ ਲੋਹਾ ਵੀ ਮਨਵਾਇਆ ਹੈ।  

ਇਸ ਤੋਂ ਇਲਾਵਾ ਬਹੁਤ ਸਾਰੇ ਲੇਖਕਾਂ ਨੂੰ ਵੀ ਇਨ੍ਹਾਂ ਕਾਰਨ ਰੁਜ਼ਗਾਰ ਮਿਲੇ ਹਨ। ਦੁਨੀਆ ਦੇ 190 ਦੇਸ਼ਾਂ ਚ ਨੈੱਟਫਲਿਕਸ ਦੇ 158 ਮਿਲੀਅਨ ਪੇਂਇੰਗ ਗਾਹਕ ਹਨ, ਜਿਨ੍ਹਾਂ ’ਚੋਂ 60 ਮਿਲੀਅਨ ਤੋਂ ਵੱਧ ਇਕੱਲੇ ਅਮਰੀਕਾ ਤੋਂ ਹਨ। ਭਾਰਤ ਅੰਦਰ ਵੀ ਸਟਰੀਮਿੰਗ ਸੇਵਾਵਾਂ ਨੂੰ ਚੰਗਾ ਪਸੰਦ ਕੀਤਾ ਜਾ ਰਿਹਾ ਹੈ। ਜੀਓ ਇੰਟਰਨੈੱਟ ਆਉਣ ਦੇ ਕਾਰਨ ਹੀ ਇਹ ਸੰਭਵ ਹੋਇਆ ਕੇ ਰੀਚਾਰਜ ਸਸਤੇ ਹੋਏ ਅਤੇ ਗਾਹਕਾਂ ਨੇ ਇਨ੍ਹਾਂ ਦਾ ਲਾਭ ਲੈ ਕੇ ਸਟਰੀਮਿੰਗ ਸੇਵਾਵਾਂ ਦਾ ਲਾਹਾ ਲਿਆ। ਇੰਟਰਨੈੱਟ ਪਲਾਨ ਸਸਤੇ ਹੋਣ ਕਾਰਨ ਹੀ ਭਾਰਤ ਇੰਟਰਨੈੱਟ ਦੀ ਵਰਤੋਂ ਵਾਲੇ ਮੂਹਰਲੇ 10 ਦੇਸ਼ਾਂ ਵਿਚ ਹੈ। ਵੀਡੀਓ ਸਟਰੀਮਿੰਗ ਐਪਸ ਦੇ ਇਤਿਹਾਸ, ਪ੍ਰਸਾਰ ਅਤੇ ਦਰਸ਼ਕਾਂ ਦੀ ਵਧਦੀ ਰੁਚੀ ਬਾਰੇ ਵਿਸਥਾਰ ਵਿਚ ਜਾਨਣ ਲਈ ਜਗਬਾਣੀ ਪੋਡਕਾਸਟ ਦੀ ਸੁਣ ਸਕਦੇ ਹੋ ਇਹ ਰਿਪੋਰਟ...
 


author

rajwinder kaur

Content Editor

Related News