ਭਤੀਜੇ ਨੇ ਚਾਚੇ ਨੂੰ ਟ੍ਰੈਕਟਰ ਥੱਲੇ ਦੇ ਕੇ ਮਾਰਿਆ, ਚੋਰੀ-ਛੁਪੇ ਸਸਕਾਰ ਕਰਨ ਦੌਰਾਨ ਪਹੁੰਚੀ ਪੁਲਸ

Sunday, Apr 17, 2022 - 07:44 PM (IST)

ਭਤੀਜੇ ਨੇ ਚਾਚੇ ਨੂੰ ਟ੍ਰੈਕਟਰ ਥੱਲੇ ਦੇ ਕੇ ਮਾਰਿਆ, ਚੋਰੀ-ਛੁਪੇ ਸਸਕਾਰ ਕਰਨ ਦੌਰਾਨ ਪਹੁੰਚੀ ਪੁਲਸ

ਸਮਰਾਲਾ (ਵਿਪਨ, ਗਰਗ, ਬੰਗੜ) : ਪਿੰਡ ਮਾਨੂੰਪੁਰ ਵਿਖੇ ਕਤਲ ਕਰਨ ਮਗਰੋਂ ਚੋਰੀ-ਛੁਪੇ ਕੀਤੇ ਜਾ ਰਹੇ ਅੰਤਿਮ ਸੰਸਕਾਰ ਨੂੰ ਪੁਲਸ ਨੇ ਅੱਧ-ਵਿਚਕਾਰ ਰੋਕ ਦਿੱਤਾ ਤੇ ਮ੍ਰਿਤਕ ਦੇ ਕੰਕਾਲ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਭਤੀਜਾ ਆਪਣੇ ਚਾਚੇ ਨੂੰ ਟ੍ਰੈਕਟਰ ਥੱਲੇ ਦੇ ਕੇ ਮਾਰਨ ਮਗਰੋਂ ਅੰਤਿਮ ਸੰਸਕਾਰ ਕਰਨ ਹੀ ਲੱਗਾ ਸੀ ਕਿ ਪੁਲਸ ਨੇ ਛਾਪਾ ਮਾਰ ਦਿੱਤਾ ਤੇ ਸਸਕਾਰ ਤੋਂ ਪਹਿਲਾਂ ਹੀ ਕੰਕਾਲ ਕੱਢ ਲਏ।

ਇਹ ਵੀ ਪੜ੍ਹੋ : ਰਿਸ਼ਤੇ ਹੋਏ ਤਾਰ-ਤਾਰ: ਨਾਬਾਲਗ ਭਾਣਜੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਮਾਮਾ

ਜਾਣਕਾਰੀ ਅਨੁਸਾਰ ਪਿੰਡ ਮਾਨੂੰਪੁਰ ਵਿਖੇ 65 ਸਾਲਾ ਅਵਤਾਰ ਸਿੰਘ 'ਤੇ ਟ੍ਰੈਕਟਰ ਚੜ੍ਹਾ ਕੇ ਉਸ ਦੇ ਭਤੀਜੇ ਅਮਰੀਕ ਸਿੰਘ ਨੇ ਕਤਲ ਕਰ ਦਿੱਤਾ ਅਤੇ ਬਾਅਦ 'ਚ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਨੂੰ ਲੁਕਾਉਣ ਲਈ ਅੰਤਿਮ ਸੰਸਕਾਰ ਵੀ ਕਰ ਦਿੱਤਾ, ਜਿਵੇਂ ਹੀ ਇਸ ਦੀ ਸੂਚਨਾ ਖੰਨਾ ਪੁਲਸ ਨੂੰ ਮਿਲੀ ਤਾਂ ਡਿਊਟੀ ਮੈਜਿਸਟ੍ਰੇਟ ਨੂੰ ਨਾਲ ਲੈ ਕੇ ਪੁਲਸ ਅਧਿਕਾਰੀ ਮੌਕੇ 'ਤੇ ਗਏ। ਪਾਣੀ ਪਾ ਕੇ ਸਸਕਾਰ ਰੋਕਿਆ ਗਿਆ। ਮ੍ਰਿਤਕ ਦਾ ਸਰੀਰ ਕਰੀਬ 10 ਫੀਸਦੀ ਬਚਿਆ ਸੀ।

PunjabKesari

ਇਹ ਵੀ ਪੜ੍ਹੋ : ਕਪੂਰਥਲਾ ਪੁਲਸ ਦੀ ਨਿਵੇਕਲੀ ਪਹਿਲ, ਨੇਤਰਹੀਣ ਤੇ ਰੇਪ ਪੀੜਤਾ ਲਈ ਲਿਆ ਸ਼ਲਾਘਾਯੋਗ ਫ਼ੈਸਲਾ

ਪੁਲਸ ਨੇ ਕੰਕਾਲ ਅਤੇ ਸੜਿਆ ਸਰੀਰ ਕਬਜ਼ੇ 'ਚ ਲਿਆ ਅਤੇ ਪੋਸਟਮਾਰਟਮ ਲਈ ਭੇਜਿਆ। ਵਧੀਕ ਥਾਣਾ ਮੁਖੀ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਕਤਲ ਦਾ ਮਾਮਲਾ ਹੈ। ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੁਲਸ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਛੇਤੀ ਹੀ ਕਾਤਲ ਫੜ ਲਏ ਜਾਣਗੇ।

ਇਹ ਵੀ ਪੜ੍ਹੋ : ਦਿੱਲੀ ਦੀ ਤਰਜ਼ 'ਤੇ ਪੰਜਾਬ 'ਚ ਵੀ 'ਆਪ' ਸਰਕਾਰ ਕੂੜੇ ਨਾਲ ਬਣਾਏਗੀ ਬਿਜਲੀ!

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Harnek Seechewal

Content Editor

Related News