ਬਰਨਾਲਾ ''ਚ ਵੱਡੀ ਵਾਰਦਾਤ, ਭਤੀਜੇ ਵਲੋਂ ਬੇਰਹਿਮੀ ਨਾਲ ਤਾਏ ਦਾ ਕਤਲ

04/25/2018 6:26:01 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪਿੰਡ ਸੱਦੋਵਾਲ ਵਿਖੇ ਇਕ ਭਤੀਜੇ ਵਲੋਂ ਸ਼ਰਾਬ ਦੇ ਨਸ਼ੇ 'ਚ ਆਪਣੇ ਤਾਏ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਟੱਲੇਵਾਲ ਦੇ ਪੁਲਿਸ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਭੋਲਾ ਸਿੰਘ (65) ਵਾਸੀ ਸੱਦੋਵਾਲ ਜੋ ਕਿ ਅਣਵਿਆਹਿਆ ਸੀ ਉਸ ਨੇ ਸ਼ਰਾਬ ਪੀਤੀ ਹੋਈ ਸੀ। ਉਸ ਦੇ ਭਤੀਜੇ ਗੁਰਸੇਵਕ ਸਿੰਘ ਪੁੱਤਰ ਬੱਬਰ ਸਿੰਘ ਨੇ ਵੀ ਸ਼ਰਾਬ ਪੀਤੀ ਹੋਈ ਸੀ। ਜ਼ਮੀਨ ਦੇ ਮਾਮਲੇ ਨੂੰ ਲੈ ਕੇ ਇਨ੍ਹਾਂ ਦਾ ਆਪਸੀ ਝਗੜਾ ਹੋ ਗਿਆ।
PunjabKesari
ਸ਼ਰਾਬ ਦੇ ਨਸ਼ੇ 'ਚ ਗੁਰਸੇਵਕ ਸਿੰਘ ਨੇ ਆਪਣੇ ਤਾਏ ਭੋਲਾ ਸਿੰਘ ਦੇ ਸਿਰ 'ਚ ਬੈਟ ਮਾਰ ਦਿੱਤਾ ਜਿਸ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਬਰਨਾਲਾ 'ਚ ਪੋਸਟਮਾਰਟਮ ਭਿਜਵਾ ਦਿਤਾ। ਪੁਲਸ ਨੇ ਮ੍ਰਿਤਕ ਦੇ ਭਤੀਜੇ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।


Related News