ਰਿਸ਼ਤੇ ਹੋਏ ਤਾਰ-ਤਾਰ, ਭਾਣਜੇ ਨੇ ਤਿੰਨ ਕਰੋੜ ਲਈ ਅਗਵਾ ਕੀਤਾ ਸਕਾ ਮਾਮਾ

06/29/2016 5:18:21 PM

ਬਲਾਚੌਰ (ਬੈਂਸ)— ਮਨੀਲਾ (ਫਿਲੀਪਾਈਨਜ) ਵਿਖੇ ਸਥਾਨਕ ਵਾਰਡ ਨੰ 7 ਦੇ ਮੂਲ ਨਿਵਾਸੀ ਚਮਨ ਲਾਲ ਰਤਨੀਆ ਉਰਫ ਬਿੱਟੂ (51) ਨੂੰ ਮਨੀਲਾ ਵੱਸਦੇ ਉਸਦੇ ਸਕੇ ਭਾਣਜੇ ਵਲੋਂ ਆਪਣੇ 5 ਸਾਥੀਆਂ ਨਾਲ ਮਿਲ ਕੇ ਅਗਵਾ ਕਰਕੇ ਤਿੰਨ ਕਰੋੜ ਰੁਪਏ ਦੀ ਰਾਸ਼ੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਫਿਲੀਪਾਈਨਜ ਦੀ ਵਿਸ਼ੇਸ਼ ਕਰਾਈਮ ਏਜੰਸੀ ਐਨ.ਵੀ.ਆਈ. ਟੀਮ ਨੇ ਅਗਵਾਕਾਰਾਂ ਨੂੰ ਗ੍ਰਿਫਤਾਰ ਕਰਕੇ ਆਜ਼ਾਦ ਕਰਵਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚਮਨ ਲਾਲ ਰਤਨੀਆ (51) ਉਰਫ ਬਿੱਟੂ ਪਿਛਲੇ ਕਈ ਵਰ੍ਹਿਆਂ ਤੋਂ ਫਿਲੀਪਾਈਨਜ ਦੇ ਬੁਲੀਖਾਨ ਖੇਤਰ ''ਚ ਕਾਰੋਬਾਰੀ ਦੇ ਤੌਰ ''ਤੇ ਸਥਾਪਤ ਹੈ, 17 ਜੂਨ ਨੂੰ ਬਲਾਚੌਰ ਵਿਖੇ ਰਹਿ ਰਹੇ ਉਸ ਦੇ ਪਿਤਾ ਦੇਵ ਰਾਜ ਰਤਨੀਆ ਦੀ ਮੌਤ ਹੋ ਗਈ। ਪਿਤਾ ਦੀ ਮੌਤ ਦੀ ਖਬਰ ਮਿਲਦੇ ਜਦੋਂ ਉਹ ਜਦੋਂ ਸੰਸਕਾਰ ਕਰਨ ਲਈ ਭਾਰਤ ਆਉਣ ਵਾਲਾ ਸੀ ਤਾਂ ਸਵੇਰੇ ਕਰੀਬ ਸਾਢੇ 6 ਵਜੇ ਉਸ ਨੂੰ ਅਗਵਾ ਕਰ ਲਿਆ ਗਿਆ।
ਮਨੀਲਾ ''ਚ ਰਹਿੰਦੇ ਉਸਦੇ ਪਰਿਵਾਰਕ ਮੈਂਬਰ ਰਵੀ ਕੋਲੋਂ ਅਗਵਾਕਾਰਾਂ ਨੇ ਚਮਨ ਦੀ ਰਿਹਾਈ ਬਦਲੇ 3 ਕਰੋੜ ਦੀ ਫਿਰੌਤੀ ਮੰਗੀ। ਅੰਤ 18 ਲੱਖ (ਫਿਲੀਪਾਈਨਜ ਕਰੰਸੀ ਪੀਸੋ) ''ਚ ਰਿਹਾਈ ਬਦਲੇ ਰਕਮ ਅਦਾ ਕੀਤੀ ਗਈ। ਉਥੋਂ ਦੀ ਮੁੱਖ ਕਰਾਈਮ ਏਜੰਸੀ ਨੇ ਪੈਸਿਆਂ ਵਿਚ ਮਾਈਕਰੋ ਚਿੱਪਾਂ ਲਗਾ ਦਿੱਤੀਆਂ ਜਿਸ ਨਾਲ ਦੋਸ਼ੀਆਂ ਦੇ ਟਿਕਾਣਿਆਂ ਦਾ ਪਤਾ ਲੱਗ ਗਿਆ ਅਤੇ ਪੁਲਸ ਨੇ ਛਾਪਾ ਮਾਰ ਕੇ ਅਗਵਾਕਾਰਾਂ ਨੂੰ ਦਬੋਚ ਲਿਆ। 27 ਜੂਨ ਦੀ ਰਾਤ ਨੂੰ ਕੀਤੀ ਕਾਰਵਾਈ ''ਚ ਜਿੱਥੇ ਚਮਨ ਲਾਲ ਉਰਫ ਬਿੱਟੂ ਨੂੰ ਸਹੀ ਸਲਾਮਤ ਅਗਵਾਕਾਰਾਂ ਦੇ ਚੁੰਗਲ ਚੋਂ ਛੁਡਵਾਇਆ, ਉਥੇ ਪੁਲਸ ਨੇ ਭਾਰਤੀ ਮੂਲ ਦੇ ਚਾਰ ਅਗਵਾਕਾਰਾਂ ਜਿਨਾਂ ''ਚ ਬਿੱਟੂ ਦਾ ਸਕਾ ਭਾਣਜਾ ਸ਼ਿਵ ਸ਼ਾਮਲ ਹੈ ਨੂੰ ਗ੍ਰਿਫਤਾਰ ਕਰ ਲਿਆ।


Gurminder Singh

Content Editor

Related News