ਭਾਣਜੇ ਦੇ ਵਿਆਹ ’ਚ ਆਏ ਮਾਮੇ ਨਾਲ ਹੋਈ ਵਾਰਦਾਤ, ਕਾਰ ’ਚੋਂ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਿਆ ਚੋਰ
05/23/2023 3:09:52 PM

ਮੋਗਾ (ਆਜ਼ਾਦ) : ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਰੇੜਵਾਂ ਵਿਚ ਆਪਣੇ ਭਾਣਜੇ ਦੇ ਵਿਆਹ ’ਤੇ ਆਏ ਦੇਸ਼ਰਾਜ ਨਿਵਾਸੀ ਪਿੰਡ ਤਲਵਾੜਾ (ਲੁਧਿਆਣਾ) ਦੀ ਕਾਰ ਵਿਚੋਂ ਕੀਮਤੀ ਸਾਮਾਨ ਚੋਰੀ ਕਰਕੇ ਲਿਜਾਣ ਦੇ ਮਾਮਲੇ ਵਿਚ ਦੋ ਔਰਤਾਂ ਸਮੇਤ 4 ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿਚ ਪੁਲਸ ਵੱਲੋਂ ਦੇਸਰਾਜ ਦੀ ਸ਼ਿਕਾਇਤ ’ਤੇ ਗੁਰਮੁੱਖ ਸਿੰਘ ਅਤੇ ਗੁਰਦਿਆਲ ਦੋਵੇਂ ਨਿਵਾਸੀ ਪਿੰਡ ਰੇੜਵਾਂ ਦੇ ਇਲਾਵਾ ਦੋ ਔਰਤਾਂ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਦੇਸ ਰਾਜ ਨੇ ਕਿਹਾ ਕਿ ਉਹ 18 ਮਈ ਨੂੰ ਪਿੰਡ ਰੇੜਵਾਂ ਵਿਚ ਆਪਣੇ ਭਾਣਜੇ ਦੇ ਵਿਆਹ ’ਤੇ ਪਰਿਵਾਰ ਸਮੇਤ ਆਇਆ ਸੀ ਅਤੇ ਉਸ ਨੇ ਆਪਣੀ ਕਾਰ ਗਲੀ ਵਿਚ ਖੜੀ ਕਰ ਦਿੱਤੀ। ਜਦ ਮੈਂ ਕੁਝ ਸਮਾਂ ਬਾਅਦ ਵਾਪਸ ਕਾਰ ਦੇ ਕੋਲ ਆਇਆ ਤਾਂ ਦੇਖਿਆ ਕਿ ਕਾਰ ਦੇ ਸ਼ੀਸ਼ੇ ਤੋੜ ਕੇ ਉਸ ਵਿਚੋਂ ਕੀਮਤੀ ਕੱਪੜੇ, ਸੋਨੇ ਦੇ ਗਹਿਣੇ ਅਤੇ 21 ਹਜ਼ਾਰ ਰੁਪਏ ਨਕਦ ਗਾਇਬ ਸਨ। ਜੋ ਕਥਿਤ ਦੋਸ਼ੀ ਚੋਰੀ ਕੱਢ ਕੇ ਲੈ ਗਿਆ। ਅਸੀਂ ਆਪਣੇ ਤੌਰ ’ਤੇ ਚੋਰਾਂ ਦਾ ਸੁਰਾਗ ਲਗਾਉਣ ਦਾ ਯਤਨ ਕੀਤਾ ਤਾਂ ਬਾਅਦ ਵਿਚ ਪਤਾ ਲੱਗਾ ਕਿ ਉਕਤ ਚੋਰੀ ਕਥਿਤ ਦੋਸ਼ੀਆਂ ਨੇ ਕੀਤੀ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।