ਪ੍ਰਾਪਰਟੀ ਵਿਵਾਦ ਕਾਰਨ ਭਤੀਜੇ ਨੇ ਚਾਚੀ ਨੂੰ ਮਾਰੀਆਂ ਗੋਲੀਅਾਂ

08/20/2018 5:25:34 AM

ਬਠਿੰਡਾ, (ਵਰਮਾ)- ਸਥਾਨਕ ਦਾਣਾ ਮੰਡੀ ’ਚ ਉਦੋਂ ਦਹਿਸ਼ਤ ਫੈਲ ਗਈ ਜਦੋਂ ਪ੍ਰਾਪਰਟੀ ਦੇ  ਵਿਵਾਦ  ਕਾਰਨ ਭਤੀਜੇ ਵੱਲੋਂ ਆਪਣੀ ਚਾਚੀ ’ਤੇ ਤਾਬਡ਼-ਤੋਡ਼ ਚਾਰ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਗੰਭੀਰ ਹਾਲਤ ਵਿਚ  ਅੌਰਤ ਨੂੰ ਸਿਵਲ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ। ਜਾਣਕਾਰੀ ਅਨੁਸਾਰ ਪ੍ਰੋਮਿਲਾ ਦੇਵੀ (54) ਪਤਨੀ ਹਰੀ ਰਾਮ ਦਾਣਾ ਮੰਡੀ ਵਿਚ ਕਰਿਆਨਾ ਦੀ ਦੁਕਾਨ ਚਲਾਉਂਦੀ ਹੈ, ਜਦਕਿ ਉਸਦਾ ਪਤੀ ਮਾਨਸਿਕ ਰੋਗੀ ਹੈ। ਐਤਵਾਰ ਸ਼ਾਮ ਲਗਭਗ 4. 30 ਵਜੇ ਪ੍ਰੋਮਿਲਾ ਦੇਵੀ ਘਰ ਵਿਚ ਬੈਠੀ ਸੀ  ਤਾਂ ਉਸਦਾ ਭਤੀਜਾ ਕ੍ਰਿਸ਼ਣ ਕੁਮਾਰ ਉਰਫ ਕੁੱਕੂ  ਪੁੱਤਰ ਹੇਮਰਾਜ ਘਰ  ਆਇਆ ਅਤੇ ਗੋਲੀਆਂ ਚਲਾਉਣੀਅਾਂ ਸ਼ੁਰੂ ਕਰ ਦਿੱਤੀਅਾਂ। ਗੋਲੀਆਂ ਦੀ ਆਵਾਜ਼ ਸੁਣ ਕੇ ਦਾਣਾ ਮੰਡੀ ’ਚ ਦਹਿਸ਼ਤ ਫੈਲ ਗਈ, ਉਥੇ ਮੌਜੂਦ ਲੋਕਾਂ ਨੂੰ ਜ਼ਖ਼ਮੀ ਪ੍ਰੋਮਿਲਾ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ  ਵੱਲੋਂ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡੀ. ਐੱਸ. ਪੀ. ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਇਸ ਪਰਿਵਾਰ ਦਾ ਪ੍ਰਾਪਰਟੀ ਸਬੰਧੀ ਵਿਵਾਦ ਚਲ ਰਿਹਾ ਹੈ। ਤਲਵੰਡੀ ਵਿਚ 16-17 ਮਰਲੇ ਜ਼ਮੀਨ ਹੈ ਜਿਸ ’ਤੇ ਪ੍ਰੋਮਿਲਾ ਦੇਵੀ ਦਾ ਪਰਿਵਾਰ ਕਾਬਜ਼ ਹੈ, ਜਦਕਿ ਉਸਦਾ ਭਤੀਜਾ ਉਸ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਜਿਸ ਕਾਰਨ ਉਸਨੇ ਮਾਮੂਲੀ ਵਿਵਾਦ ਤੋਂ ਬਾਅਦ ਗੋਲੀਆਂ ਚਲਾ ਦਿੱਤੀਅਾਂ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸਦਾ ਲਾਇਸੈਂਸੀ ਰਿਵਾਲਵਰ ਜ਼ਬਤ ਕਰ ਲਿਆ ਹੈ  ਤੇ ਥਾਣਾ ਕੋਤਵਾਲੀ ਵਿਚ ਉਸਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। 


Related News