ਗੁਆਂਢੀ ਦੀ ਘਟੀਆ ਕਰਤੂਤ ਨੇ ਇਨਸਾਨੀਅਤ ਕੀਤੀ ਸ਼ਰਮਸਾਰ, ਜਾਣੋ ਕੀ ਹੈ ਪੂਰਾ ਮਾਮਲਾ

07/21/2017 11:58:58 AM


ਪਠਾਨਕੋਟ(ਸ਼ਾਰਦਾ)—ਘਰ ਦੇ ਬਾਥਰੂਮ 'ਚ ਨਹਾ ਰਹੀ ਇਕ ਔਰਤ ਦਾ ਬਾਥਰੂਮ ਦੀ ਖਿੜਕੀ 'ਚੋਂ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਸੂਤਰਾਂ ਅਨੁਸਾਰ ਪੀੜਤ ਔਰਤ ਦੇ ਪਤੀ ਨੇ ਦੋਸ਼ ਲਾਇਆ ਕਿ ਇਸ ਵੀਡੀਓ ਨੂੰ ਦੇਖ ਕੇ ਉਸਦੀ ਪਤਨੀ ਜ਼ਹਿਰੀਲਾ ਪਦਾਰਥ ਖਾ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕਰ ਚੁੱਕੀ ਹੈ। ਉਸ ਨੂੰ ਡਰ ਹੈ ਕਿ ਕਿਤੇ ਉਹ ਵਿਅਕਤੀ ਇਹ ਵੀਡੀਓ ਨੈਟ 'ਤੇ ਨਾ ਪਾ ਦੇਵੇ, ਜਿਸ ਨੂੰ ਲੈ ਕੇ ਸਿਵਲ ਹਸਪਤਾਲ ਦੀ ਮਨੋਵਿਗਿਆਨਕ ਡਾਕਟਰ ਸੋਨੀਆ ਕੋਲ ਗਏ। ਪੀੜਤ ਔਰਤ ਅਤੇ ਉਸਦੇ ਪਤੀ ਨੇ ਉਸ ਵਿਅਕਤੀ ਦੀ ਸ਼ਿਕਾਇਤ ਸਥਾਨਕ ਥਾਣੇ 'ਚ ਦਰਜ ਕਰਵਾ ਕੇ ਪੁਲਸ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਕੇ ਅਦਾਲਤ 'ਚ ਪੇਸ਼ ਕਰਨ ਦੀ ਮੰਗ ਕੀਤੀ ਹੈ।।

ਕੀ ਕਹਿੰਦੇ ਹਨ ਥਾਣੇ ਦੇ ਐੱਸ. ਐੱਚ. ਓ.
ਇਸ ਮਾਮਲੇ ਬਾਰੇ ਥਾਣਾ ਡਿਵੀਜ਼ਨ ਨੰਬਰ-2 ਦੇ ਐੱਸ. ਐੱਚ. ਓ. ਦਵਿੰਦਰ ਪ੍ਰਕਾਸ਼ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੀੜਤ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਉਕਤ ਵਿਅਕਤੀ ਨੂੰ ਪੁੱਛਗਿੱਛ ਲਈ ਥਾਣੇ 'ਚ ਲਿਆਂਦਾ ਗਿਆ ਹੈ, ਪਰ ਉਸਦੇ ਮੋਬਾਇਲ ਫੋਨ 'ਚੋਂ ਅਜਿਹੀ ਕੋਈ ਵੀਡੀਓ ਹਾਸਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।


Related News