ਅੰਮ੍ਰਿਤਸਰ ਜ਼ਿਲ੍ਹੇ ’ਚ ਫਿਰ ਖੂਨੀ ਵਾਰਦਾਤ, ਮਾਮੂਲੀ ਤਕਰਾਰ ’ਚ ਗੁਆਂਢੀ ਦਾ ਕਤਲ

06/26/2021 11:41:49 PM

ਅੰਮ੍ਰਿਤਸਰ/ਚੇਤਨਪੁਰਾ (ਨਿਰਵੈਲ) : ਜ਼ਿਲ੍ਹਾ ਅੰਮ੍ਰਿਤਸਰ ਦੇ ਪੁਲਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਲਸ਼ਕਰੀ ਨੰਗਲ ਵਿਖੇ ਕਿਸੇ ਗੱਲੋਂ ਗੁਆਂਢੀਆਂ ਨਾਲ ਹੋਏ ਮਾਮੂਲੀ ਤਕਰਾਰ ਦੌਰਾਨ ਕਿਸਾਨ ਬਲਕਾਰ ਸਿੰਘ ਦੇ ਸਿਰ ’ਚ ਵਾਰ ਕਰਕੇ ਕਤਲ ਕਰ ਦਿੱਤਾ। ਇਸ ਮੌਕੇ ਵਿਪਨ ਕੁਮਾਰ ਡੀ. ਐੱਸ. ਪੀ. ਅਜਨਾਲਾ ਅਤੇ ਚਰਨਜੀਤ ਸਿੰਘ ਐੱਸ. ਐੱਚ. ਓ. ਥਾਣਾ ਝਡੇਰ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਮਨ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਜੋ ਬੀਤੀ ਸ਼ਾਮ ਬਲਕਾਰ ਸਿੰਘ ਦੇ ਘਰ ਦੇ ਦਰਵਾਜ਼ੇ ਅੱਗੋਂ ਟਰੈਕਟਰ ਲੰਘਾ ਕੇ ਲਿਜਾ ਰਿਹਾ ਸੀ ਅਤੇ ਉਸ ਵਕਤ ਮਾਮੂਲੀ ਤਕਰਾਰ ਹੋ ਗਈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪ੍ਰਕਾਸ਼ ਸਿੰਘ ਬਾਦਲ ਦੇ ਇਤਰਾਜ਼ ਤੋਂ ਬਾਅਦ ਸਿੰਗਲਾ ਨੇ ਐੱਸ. ਆਈ. ਟੀ. ’ਚੋਂ ਦਿੱਤਾ ਅਸਤੀਫ਼ਾ

ਸ਼ਨੀਵਾਰ ਸਵੇਰੇ ਬਲਕਾਰ ਸਿੰਘ ਗੁਆਂਢ ’ਚ ਰਹਿੰਦੇ ਹਰਮਨ ਸਿੰਘ ਦੇ ਘਰ ਬੀਤੀ ਸ਼ਾਮ ਦੀ ਘਟਨਾ ਦੱਸਣ ਬਾਰੇ ਜਦੋਂ ਉਨ੍ਹਾਂ ਦੇ ਗ੍ਰਹਿ ਵਿਖੇ ਗਿਆ ਤਾਂ ਹਰਮਨ ਸਿੰਘ ਨੇ ਬਲਕਾਰ ਸਿੰਘ ਉੱਪਰ ਵਾਰ ਕਰ ਕੇ ਡੂੰਘੀ ਸੱਟ ਮਾਰ ਦਿੱਤੀ ਜਿਸ ਕਾਰਨ ਬਲਕਾਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਇਸ ਦੌਰਾਨ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਉਧਰ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਹੋਰ ਡੂੰਘਾ ਹੋਇਆ ਬਿਜਲੀ ਸੰਕਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News