ਨੀਟੂ ਸ਼ਟਰਾਂ ਵਾਲੇ ਦਾ ਗੁਆਂਢੀ ਨਾਲ ਪੈ ਗਿਆ ਪੰਗਾ, ਰੋ-ਰੋ ਸੁਣਾਇਆ ਦੁੱਖ਼ੜਾ

Friday, Feb 17, 2023 - 12:15 PM (IST)

ਨੀਟੂ ਸ਼ਟਰਾਂ ਵਾਲੇ ਦਾ ਗੁਆਂਢੀ ਨਾਲ ਪੈ ਗਿਆ ਪੰਗਾ, ਰੋ-ਰੋ ਸੁਣਾਇਆ ਦੁੱਖ਼ੜਾ

ਜਲੰਧਰ (ਵਰੁਣ)- ਨੀਟੂ ਸ਼ਟਰਾ ਵਾਲੇ ਦਾ ਆਪਣੇ ਗੁਆਂਢੀਆਂ ਨਾਲ ਗੰਦੇ ਪਾਣੀ ਨੂੰ ਲੈ ਕੇ ਝਗੜਾ ਹੋ ਗਿਆ। ਨੀਟੂ ਦਾ ਦੋਸ਼ ਹੈ ਕਿ ਉਸ ਦੇ ਗੁਆਂਢੀਆਂ ਨੇ ਦੇਰ ਰਾਤ ਉਸ ਦੀ ਮਾਂ ’ਤੇ ਹਮਲਾ ਕਰ ਦਿੱਤਾ। ਸਿਵਲ ਹਸਪਤਾਲ ’ਚ ਆਏ ਨੀਟੂ ਸ਼ਟਰਾਂ ਵਾਲੇ ਨੇ ਦੱਸਿਆ ਕਿ ਉਸ ਦੇ ਗੁਆਂਢੀਆਂ ਦੇ ਘਰ ਦਾ ਗੰਦਾ ਪਾਣੀ ਉਸ ਦੇ ਘਰ ਆਉਂਦਾ ਸੀ, ਜਿਸ ਨੂੰ ਠੀਕ ਕਰਵਾਉਣ ਲਈ ਉਸ ਨੇ ਘਰ ’ਚ ਮਿਸਤਰੀ ਲਾਏ ਹੋਏ ਸਨ। ਉਸ ਸਮੇਂ ਘਰ ’ਚ ਨਹੀਂ ਸੀ।

PunjabKesari

ਨੀਟੂ ਨੇ ਦੱਸਿਆ ਕਿ ਇਸੇ ਕਾਰਨ ਉਸ ਦੇ ਗੁਆਂਢੀਆਂ ਨੇ ਉਨ੍ਹਾਂ ਨਾਲ ਝਗੜਾ ਸ਼ੁਰੂ ਕਰ ਦਿੱਤਾ। ਇਸ ਬਾਰੇ ਥਾਣਾ 8 ’ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਪਰ ਉਸ ਦੇ ਬਾਵਜੂਦ ਵੀ ਗੁਆਂਢੀਆਂ ਨੇ ਝਗੜਾ ਕੀਤਾ ਅਤੇ ਉਸ ਦੀ ਮਾਂ ’ਤੇ ਹਮਲਾ ਕੀਤਾ। ਓਧਰ ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਧਰਨਾ ਪ੍ਰਦਰਸ਼ਨ ਵੀ ਕਰਨਗੇ।

PunjabKesari

ਨੀਟੂ ਦੀ ਮਾਂ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਓਧਰ ਨੀਟੂ ਵਿਰੁੱਧ ਵੀਰਵਾਰ ਦੇਰ ਸ਼ਾਮ ਮੁਹੱਲਾ ਨਿਵਾਸੀਆਂ ਨੇ ਵਿਰੋਧ ਵੀ ਪ੍ਰਗਟਾਇਆ। ਥਾਣਾ 8 ਦੀ ਐਡੀਸ਼ਨਲ ਐੱਸ. ਐੱਚ. ਓ. ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ‘ਆਪ’ ਬੰਦੀ ਸਿੰਘਾਂ ਦੀ ਰਿਹਾਈ ਦੇ ਖ਼ਿਲਾਫ਼, ਫਿਰੌਤੀਆਂ ਤੋਂ ਡਰਦੇ ਆਲੂ ਵਪਾਰੀ ਨਹੀਂ ਆ ਰਹੇ ਪੰਜਾਬ : ਸੁਖਬੀਰ ਬਾਦਲ

PunjabKesari

ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਅਤੇ 8ਵੀਂ ਜਮਾਤ ਦੀ ਡੇਟਸ਼ੀਟ 'ਚ ਤਬਦੀਲੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News