ਕਾਊਂਟਿੰਗ ਸੈਂਟਰ ਬਾਹਰ ਪਹੁੰਚਿਆ ਨੀਟੂ ਸ਼ਟਰਾਂ ਵਾਲਾ, ਜਲੰਧਰ ਤੋਂ ਨੋਟਾਂ ਦੇ ਹਾਰ ਲੈ ਕੇ ਪਹੁੰਚੇ ਸਮਰਥਕ (ਵੀਡੀਓ)

Monday, Jun 23, 2025 - 10:54 AM (IST)

ਕਾਊਂਟਿੰਗ ਸੈਂਟਰ ਬਾਹਰ ਪਹੁੰਚਿਆ ਨੀਟੂ ਸ਼ਟਰਾਂ ਵਾਲਾ, ਜਲੰਧਰ ਤੋਂ ਨੋਟਾਂ ਦੇ ਹਾਰ ਲੈ ਕੇ ਪਹੁੰਚੇ ਸਮਰਥਕ (ਵੀਡੀਓ)

ਲੁਧਿਆਣਾ/ਜਲੰਧਰ (ਵੈੱਬ ਡੈਸਕ)- ਲੁਧਿਆਣਾ ਦੇ ਪੱਛਮੀ ਹਲਕੇ ’ਚ ਹੋਈ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਸਭ ਤੋਂ ਪਹਿਲਾਂ ਪੋਸਟ ਬੈਲਟ ਵਾਲੀਆਂ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਅਤੇ ਫ਼ਿਰ ਈ. ਵੀ. ਐੱਮ. ਖੋਲ੍ਹੀਆਂ ਜਾਣਗੀਆਂ। ਵੋਟਾਂ ਦੀ ਗਿਣਤੀ ਕੁੱਲ੍ਹ 14 ਰਾਊਂਡਾਂ ਵਿਚ ਹੋਵੇਗੀ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਅੱਗੇ ਚੱਲ ਰਹੇ ਹਨ। 

ਇਹ ਵੀ ਪੜ੍ਹੋ: MLA ਰਮਨ ਅਰੋੜਾ ਬਾਰੇ ਇਕ ਹੋਰ ਵੱਡਾ ਖ਼ੁਲਾਸਾ, ਹੁਣ ਭੋਗਪੁਰ ਨਾਲ ਜੁੜੇ ਤਾਰ

PunjabKesari

ਉਥੇ ਹੀ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਨੀਟੂ ਸ਼ਟਰਾਂ ਵਾਲਾ ਵੀ ਕਾਊਂਟਿੰਗ ਸੈਂਟਰ 'ਤੇ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਜਲੰਧਰ ਤੋਂ ਨੀਟੂ ਸ਼ਟਰਾਵਾਲਾ ਦੇ ਸਮਰਥਕ ਵੀ ਨੋਟਾਂ ਦੇ ਹਾਰ ਲੈ ਕੇ ਪਹੁੰਚ ਚੁੱਕੇ ਹਨ । ਸਮਰਥਕਾਂ ਦਾ ਕਹਿਣਾ ਹੈ ਕਿ ਅਸੀਂ ਪੂਰੀ ਤਿਆਰੀ ਵਿਚ ਆਏ ਹਾਂ। ਸਿਰਫ਼ ਥੋੜ੍ਹੇ ਹੀ ਘੰਟਿਆਂ ਦੀ ਗੱਲ ਹੈ ਕਿ ਜਿਵੇਂ ਹੀ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ਅਤੇ ਵਿਧਾਇਕ ਦਾ ਸਰਟੀਫਿਕੇਟ ਨੀਟੂ ਸ਼ਟਰਾਂਵਾਲਾ ਲੈ ਕੇ ਆਉਣਗੇ। ਜਲੰਧਰ ਵਿਚ ਵੀ ਨੀਟੂ ਸ਼ਟਰਾਵਾਲਾ ਲਈ ਪੂਰੇ ਸੁਆਗਤ ਦੀ ਤਿਆਰੀ ਕੀਤੀ ਗਈ ਹੈ। ਲਵਲੀ ਵਾਲਿਆਂ ਨੂੰ ਵੀ ਮਠਿਆਈ ਦੀ ਬੁਕਿੰਗ ਕਰਵਾ ਦਿੱਤੀ ਗਈ ਹੈ। ਸਮਰਥਕਾਂ ਵੱਲੋਂ ਨੀਟੂ ਸ਼ਟਰਾਵਾਲਾ ਦੇ ਜਿੱਤਣ ਦਾ ਪੂਰਾ ਦਾਅਵਾ ਕੀਤਾ ਜਾ ਰਿਹਾ ਹੈ। ਇਥੇ ਇਹ ਵੀ ਦੱਸ ਦੇਈਏ ਕਿ ਹੁਣ ਤੱਕ ਦੇ ਸਾਹਮਣੇ ਆਏ ਨਤੀਜਿਆਂ ਵਿਚ ਨੀਟੂ ਸ਼ਟਰਾਂ ਵਾਲਾ ਨੂੰ 26 ਵੋਟਾਂ ਪਈਆਂ ਹਨ। 

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News