ਕੋਰੋਨਾ ਦੀ ਦਵਾਈ ਦੇ ਨਾਂ ''ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਨੀਟੂ ਖਿਲਾਫ ਕੇਸ ਦਰਜ

Saturday, Mar 21, 2020 - 10:56 PM (IST)

ਕੋਰੋਨਾ ਦੀ ਦਵਾਈ ਦੇ ਨਾਂ ''ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਨੀਟੂ ਖਿਲਾਫ ਕੇਸ ਦਰਜ

ਜਲੰਧਰ: ਕਰੋਨਾ ਵਾਇਰਸ ਨੂੰ ਜੜ੍ਹ ਤੋਂ ਖਤਮ ਕਰਨ ਦੀ ਦੇਸੀ ਦਵਾਈ ਤਿਆਰ ਕਰਨ ਦਾ ਦਾਅਵਾ ਕਰਕੇ ਖੁਦ ਦੀ ਵੀਡੀਓ ਵਾਇਰਲ ਕਰਨ ਵਾਲੇ ਨੀਟੂ ਸ਼ਟਰਾਂ ਵਾਲੇ ਖਿਲਾਫ ਥਾਣਾ 8 ਦੀ ਪੁਲਸ ਨੇ ਸ਼ਨੀਵਾਰ ਦੇਰ ਰਾਤ ਕੇਸ ਦਰਜ ਕਰ ਲਿਆ ਹੈ। ਨੀਟੂ ਸ਼ਟਰਾਂ ਵਾਲੇ ਨੇ ਵੀਡੀਓ 'ਚ ਕਿਹਾ ਹੈ ਕਿ ਉਸ ਨੇ ਅਮਰੀਕਾ ਤੇ ਚਾਈਨਾ ਤੋਂ ਪਹਿਲਾਂ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੀ ਦਵਾਈ ਤਿਆਰ ਕੀਤੀ ਹੈ। ਜਿਸ ਦਾ ਇਕ ਚਮਚਾ ਖਾਣ 'ਤੇ ਕੋਰੋਨਾ ਜੜ ਤੋਂ ਖਤਮ ਹੋ ਜਾਵੇਗਾ। ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਨੀਟੂ ਸ਼ਟਰਾਂ ਵਾਲਾ ਆਪਣੀ ਨੌਟੰਕੀ ਕਾਰਣ ਚਰਚਾ 'ਚ ਆਇਆ ਹੈ। ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਦਾ ਮਾਮਲਾ ਗੰਭੀਰ ਸੀ, ਜਿਸ ਦੇ ਚੱਲਦੇ ਨੀਟੂ 'ਤੇ ਪੁਲਸ ਨੇ ਰਹਿਮ ਨਹੀਂ ਦਿਖਾਇਆ। ਦਰਅਸਲ ਨੀਟੂ ਸ਼ਟਰਾਂ ਵਾਲੇ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਕੀਤੀ। ਨੀਟੂ ਨੇ ਕਿਹਾ ਕਿ ਉਸ ਨੇ ਦੇਸੀ ਦਵਾਈ ਤਿਆਰ ਕੀਤੀ ਹੈ, ਜੋ ਕੋਰੋਨਾ ਕੈਂਸਰ ਤੇ ਟੀ. ਵੀ. ਜਿਹੀਆਂ ਘਾਤਕ ਬਿਮਾਰੀਆਂ ਨੂੰ ਜੜ ਤੋਂ ਖਤਮ ਕਰ ਦੇਵੇਗੀ। ਉਸ ਨੇ ਕਿਹਾ ਕਿ ਇਹ ਦਵਾਈ ਹੁਣ ਤਕ ਕਿਸੇ ਨੇ ਤਿਆਰ ਨਹੀਂ ਕੀਤੀ ਪਰ ਉਸ ਦੇ ਕੋਲ ਆ ਚੁਕੀ ਹੈ।


author

Deepak Kumar

Content Editor

Related News