ਹੁਣ ਇਸ ਤਾਰੀਖ਼ ਨੂੰ ਜਾਰੀ ਹੋਵੇਗਾ ''ਨੀਟ'' ਦਾ ਨਤੀਜਾ, ਉਮੀਦਵਾਰਾਂ ਨੂੰ ਮਿਲਿਆ ਪ੍ਰੀਖਿਆ ਦਾ ਇਕ ਹੋਰ ਮੌਕਾ

Tuesday, Oct 13, 2020 - 10:25 AM (IST)

ਹੁਣ ਇਸ ਤਾਰੀਖ਼ ਨੂੰ ਜਾਰੀ ਹੋਵੇਗਾ ''ਨੀਟ'' ਦਾ ਨਤੀਜਾ, ਉਮੀਦਵਾਰਾਂ ਨੂੰ ਮਿਲਿਆ ਪ੍ਰੀਖਿਆ ਦਾ ਇਕ ਹੋਰ ਮੌਕਾ

ਲੁਧਿਆਣਾ (ਵਿੱਕੀ) : ਨੈਸ਼ਨਲ ਐਲਿਜ਼ੀਬਿਲਟੀ-ਕਮ-ਐਂਟਰੈਂਸ ਟੈਸਟ (ਨੀਟ) 2020 ਦਾ ਨਤੀਜਾ 16 ਅਕਤੂਬਰ ਨੂੰ ਜਾਰੀ ਹੋਵੇਗਾ। ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਕਰ ਕੇ ਦਿੱਤੀ।

ਪਹਿਲਾਂ ਮੈਡੀਕਲ ਪ੍ਰਵੇਸ਼ ਪ੍ਰੀਖਿਆ ‘ਨੀਟ’ ਦਾ ਨਤੀਜਾ ਅੱਜ ਜਾਰੀ ਹੋਣ ਦੀ ਉਮੀਦ ਸੀ ਪਰ ਸੋਮਵਾਰ ਨੂੰ ਸੁਪਰੀਮ ਕੋਰਟ ਵੱਲੋਂ ਕੋਰੋਨਾ ਇਨਫੈਕਟਿਡ ਅਤੇ ਕੰਟੇਨਮੈਂਟ ਜ਼ੋਨ 'ਚ ਰਹਿਣ ਵਾਲੇ ਬੱਚਿਆਂ ਨੂੰ ਪ੍ਰੀਖਿਆ ਦੀ ਮਨਜ਼ੂਰੀ ਦੇਣ ਕਾਰਨ ਜੋ ਬੱਚੇ ਕੋਰੋਨਾ ਇਨਫੈਕਟਿਡ ਅਤੇ ਕੰਟੇਨਮੈਂਟ ਜ਼ੋਨ ’ਚ ਘਰ ਹੋਣ ਕਾਰਨ 13 ਸਤੰਬਰ ਨੂੰ ਪ੍ਰੀਖਿਆ ਨਹੀਂ ਦੇ ਸਕੇ, ਉਹ 14 ਅਕਤੂਬਰ ਨੂੰ ਪ੍ਰੀਖਿਆ ਦੇਣਗੇ।

ਇਸ ਤੋਂ ਦੋ ਦਿਨ ਬਾਅਦ ਮਤਲਬ 16 ਅਕਤੂਬਰ ਨੂੰ ਨਤੀਜਾ ਜਾਰੀ ਕਰ ਦਿੱਤਾ ਜਾਵੇਗਾ। ਨੀਟ ਆਂਸਰ ਕੀ, ਓ. ਐੱਮ. ਐੱਮ. ਆਰ. ਰਿਸਪਾਂਸ ਸ਼ੀਟ ਅਤੇ ਪ੍ਰਸ਼ਨ ਪੱਤਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।


author

Babita

Content Editor

Related News