ਭਾਰਤ ''ਚ 10 ਹਫ਼ਤਿਆਂ ਦਾ ਲਾਕਡਾਊਨ ਟਾਲ ਸਕਦਾ ਹੈ ‘ਕੋਰੋਨਾ ਦਾ ਖਤਰਾ’ : ਰਿਚਰਡ ਹਾਰਟਨ (ਵੀਡੀਓ)
Friday, Apr 24, 2020 - 01:48 PM (IST)
ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ’ਚ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਸੰਕਟ ਅਤੇ ਲਾਕਡਾਊਨ ਦੇ ਚਲਦਿਆਂ ਇਤ ਤਿਹਾਈ ਆਬਾਦੀ ਘਰਾਂ ਦੇ ਅੰਦਰ ਕੈਦ ਹੈ। ਭਾਰਤ ’ਚ ਕੋਰੋਨਾ ਵਾਇਰਸ ਦੇ ਮਾਮਲੇ 21 ਹਜ਼ਾਰ ਦਾ ਅੰਕੜਾਂ ਪਾਰ ਕਰ ਚੁੱਕੇ ਹਨ ਅਤੇ ਇਸ ਦੇ ਨਾਲ ਹੀ 681 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਵਿਸ਼ਵ ਭਰ ’ਚ ਕੋਰੋਨਾ ਵਾਇਰਸ ਨੇ 1 ਲੱਖ 84 ਹਜ਼ਾਰ 220 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਅਤੇ 26 ਹਜ਼ਾਰ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਦੱਸ ਦੇਈਏ ਕਿ ਭਾਰਤ ਵਿਚ ਇਸ ਸਮੇਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਦੋ ਪੜਾਵਾਂ ਵਿਚ 40 ਦਿਨਾਂ ਦਾ ਲਾਕਡਾਊਨ ਜਾਰੀ ਹੈ ਅਤੇ ਲੋਕ ਜਲਦ ਤੋਂ ਜਲਦ 3 ਮਈ ਦਾ ਇੰਤਜ਼ਾਰ ਕਰ ਰਹੇ ਹਨ, ਕਿ ਦੇਸ਼ ਵਿਚ ਲਾਕਡਾਊਨ ਖਤਮ ਹੋਵੇ ਅਤੇ ਉਹ ਬਾਹਰ ਆਉਣ।
ਕੋਰੋਨਾ ਵਾਇਰਸ ਦੇ ਸਬੰਧ ’ਚ ਲਗਾਏ ਗਏ ਲਾਕਡਾਊਨ ਦੇ ਬਾਰੇ ਦੁਨੀਆ ਦੀ ਪ੍ਰਮੁੱਖ ਮੈਡੀਕਲ ਜਰਨਲ ਲਾਂਸੈੱਟ ਦੇ ਮੁੱਖ ਸੰਪਾਦਕ ਰਿਚਰਡ ਹਾਰਟਨ ਦਾ ਕਹਿਣਾ ਹੈ ਕਿ ਭਾਰਤ ਨੂੰ ਲਾਕਡਾਊਨ ਹਟਾਉਣ ਲਈ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ, ਸਗੋਂ ਘੱਟੋ-ਘੱਟ 10 ਹਫ਼ਤਿਆਂ ਲਈ ਲਾਕਡਾਊਨ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਜਗਬਾਣੀ ਪੋਡਕਾਸਟ ਦਾ ਇਹ ਪ੍ਰਸਾਰਣ ਸੁਣ ਸਕਦੇ ਹੋ...