ਚੰਡੀਗੜ੍ਹ ਨਾਲ ਲੱਗਦੇ ਨਵਾਂਗਰਾਓਂ ਦੇ ਵਿਕਾਸ ''ਤੇ ਧਿਆਨ ਦੇਵੇਗੀ ਪੰਜਾਬ ਸਰਕਾਰ
Thursday, Dec 26, 2019 - 12:58 PM (IST)

ਚੰਡੀਗੜ੍ਹ (ਭੁੱਲਰ) : ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਚੰਡੀਗੜ੍ਹ ਦੀ ਸਰਹੱਦ ਨਾਲ ਲੱਗਦੇ ਨਵਾਂ ਗਰਾਓਂ ਇਲਾਕੇ ਦੇ ਵਿਕਾਸ ਲਈ ਇਕ ਵਿਆਪਕ ਰਿਪੋਰਟ ਤਿਆਰ ਕਰਨ ਨੂੰ ਕਿਹਾ ਹੈ। ਇਸ ਬਾਰੇ ਮੰਤਰੀ ਵਲੋਂ ਸਥਾਨਕ ਐੱਮ. ਪੀ. ਮਨੀਸ਼ ਤਿਵਾੜੀ ਦੀ ਪਹਿਲ ਕਦਮੀ ਤੋਂ ਬਾਅਦ ਰੱਖੀ ਗਈ ਇਕ ਉੱਚ ਪੱਧਰੀ ਮੀਟਿੰਗ 'ਚ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਸੰਜੇ ਕੁਮਾਰ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਸਥਾਨਕ ਐੱਮ. ਐੱਲ. ਏ. ਕੰਵਰ ਸੰਧੂ ਅਤੇ ਰਵਿੰਦਰਪਾਲ ਪਾਲੀ ਚੇਅਰਮੈਨ ਪੰਜਾਬ ਐਗਰੋ ਵੀ ਮੌਜੂਦ ਰਹੇ। ਜਿੱਥੇ ਤਿਵਾੜੀ ਵਲੋਂ ਨਵਾਂਗਰਾਓਂ ਇਲਾਕੇ ਦੀਆਂ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਮੁੱਢਲੀਆਂ ਸੁਵਿਧਾਵਾਂ ਦੀਆਂ ਮੰਗਾਂ ਨੂੰ ਚੁੱਕਿਆ ਗਿਆ, ਜਿਨ੍ਹਾਂ ਨੂੰ ਅਣਗੌਲਿਆਂ ਕੀਤਾ ਗਿਆ ਹੈ।