ਸਰਕਾਰੀ ਸਕੂਲ ਨਹੀਂ ਮੰਨਦੇ ਕੋਰੋਨਾ ਦੇ ਨਿਯਮ, ਬੱਚਿਆਂ ਨੂੰ ਬੁਲਾ ਕੇ ਜ਼ਿੰਦਗੀ ਨਾਲ ਕੀਤਾ ਜਾ ਰਿਹੈ ਖ਼ਿਲਵਾੜ

Sunday, Apr 25, 2021 - 05:49 PM (IST)

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)- ਕੋਰੋਨਾ ਮਹਾਮਾਰੀ ਦੇ ਚਲਦੇ ਜ਼ਿਲਾ ਸ਼ਹੀਦ ਭਗਤ ਸਿੰਘ (ਨਵਾਂਸ਼ਹਿਰ) ਸਮੇਤ ਪੰਜਾਬ ਹੀ ਨਹੀਂ ਸਗੋਂ ਦੇਸ਼ ਭਰ ’ਚ ਰਿਕਾਰਡ ਪੱਧਰ ’ਤੇ ਵੱਧ ਰਹੇ ਕੋਰੋਨਾ ਪਾਜ਼ੇਟਿਵ ਮਾਮਲਿਆਂ ਨੂੰ ਲੈ ਕੇ ਪੰਜਾਬ ਭਰ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਪਰ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਜ਼ਿਲ੍ਹਾ ਸਿੱਖਿਆ ਮਹਿਕਮੇ ਵੱਲੋਂ ਟਿੱਚ ਮੰਨਿਆ ਜਾ ਰਿਹਾ ਹੈ, ਜਿਸ ਦੇ ਚੱਲਦੇ ਬੀਤੇ ਦਿਨ 11ਵੀਂ ਜਮਾਤ ਦੇ ਦਾਖ਼ਲਿਆਂ ਨੂੰ ਲੈ ਕੇ ਨਵਾਂਸ਼ਹਿਰ ਦੇ ਚੰਡੀਗੜ੍ਹ ਰੋਡ ’ਤੇ ਸਥਿਤ ਸਰਕਾਰੀ ਸੀ.ਸੈ. ਸਮਾਰਟ ਸਕੂਲ ਵਿਖੇ ਅੱਜ ਰੱਖੇ ਗਏ ਐਂਟਰੈਂਸ (ਦਾਖਲਾ) ਟੈਸਟ ’ਚ ਹਜ਼ਾਰਾਂ ਲੋਕਾਂ ਦੀ ਇਕੱਤਰ ਨੂੰ ਲੈ ਕੇ ਲੋਕਾਂ ’ਚ ਸੁਆਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ : ‘ਸੰਡੇ ਲਾਕਡਾਊਨ’ ਦੌਰਾਨ ਜਲੰਧਰ ਦੀਆਂ ਸੜਕਾਂ ’ਤੇ ਪਸਰਿਆ ਸੰਨਾਟਾ, ਬਾਜ਼ਾਰ ਰਹੇ ਮੁਕੰਮਲ ਬੰਦ

PunjabKesari

ਪਿਛਲੇ 3 ਦਿਨਾਂ ਤੋਂ ਸਕੂਲ ਇਸੇ ਤਰ੍ਹਾਂ ਖੋਲ੍ਹਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਕਿ ਸਕੂਲ ਦੇ 200 ਗਜ ਦੀ ਦੂਰੀ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਡੀ. ਸੀ. , ਐੱਸ. ਐੱਸ. ਪੀ., ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਐੱਸ.ਡੀ.ਐੱਮ. ਆਪਣੇ ਦਫਤਰਾਂ ’ਚ ਬੈਠਦੇ ਹਨ ਜਿਨ੍ਹਾਂ ਨੂੰ ਪਿਛਲੇ 3 ਦਿਨਾਂ ਤੋਂ ਖੁੱਲ੍ਹੇ ਇਸ ਸਰਕਾਰੀ ਸਕੂਲ ਦੀ ਕੋਈ ਜਾਣਕਾਰੀ ਨਹੀਂ ਮਿਲੀ।

ਸਕੂਲ ਪ੍ਰਸ਼ਾਸਨ ’ਚ ਰਹੀ ਐਂਟਰੈਂਸ ਟੈਸਟ ਮੁਹਿੰਮ
ਸਕੂਲ ਮੁਖੀ ਸਰਬਜੀਤ ਸਿੰਘ ਦੀ ਛੁੱਟੀ ’ਤੇ ਹੋਣ ਉਪਰੰਤ ਬੀਤੇ ਦਿਨ ਸਕੂਲ ਦਾ ਪ੍ਰਬੰਧ ਵੇਖ ਰਹੇ ਲੈਕਚਰਾਰ ਭਾਟੀਆ ਨੇ ਦੱਸਿਆ ਕਿ ਪ੍ਰਿੰਸੀਪਲ ਦੇ ਹੁਕਮਾਂ ’ਤੇ ਸਕੂਲ ਵਿਖੇ ਦਾਖਲਾ ਮੁਹਿੰਮ ਤਹਿਤ ਐਂਟਰੈਂਸ ਟੈਸਟ ਡਰਾਈਵ ਚਲ ਰਹੀ ਹੈ, ਜਿਸ ’ਚ 23 ਅਪ੍ਰੈਲ ਤੋਂ 6ਵੀਂ ਜਮਾਤ ’ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦਾ ਐਂਟਰੈਂਸ ਟੈਸਟ ਸੀ, ਜਦਕਿ ਅੱਜ 11ਵੀਂ ਜਮਾਤ ਵਿਚ ਦਾਖਲਾ ਲੈਣ ਵਾਲੇ ਕਰੀਬ 500 ਵਿਦਿਆਰਥੀਆਂ ਦਾ ਸਕੂਲ ’ਚ ਹੀ ਟੈਸਟ ਸੀ। ਮੌਕੇ ’ਤੇ ਮੌਜੂਦ ਕੁਝ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸਕੂਲ ਵਿਖੇ ਚੱਲ ਰਹੀ ਉਪਰੋਕਤ ਐਂਟਰੈਂਸ ਟੈਸਟ ਮੁਹਿੰਮ ਤਹਿਤ ਭਾਰੀ ਗਿਣਤੀ ’ਚ ਭੀਡ਼ ਲੱਗੀ ਹੋਈ ਸੀ।

ਇਹ ਵੀ ਪੜ੍ਹੋ :  ਫਗਵਾੜਾ ’ਚ ਦਿਨ-ਦਿਹਾੜੇ ਗੈਂਗਵਾਰ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਦੋ ਬੱਚਿਆਂ ਦਾ ਪਿਓ
ਕੁਝ ਅਧਿਆਪਕਾਂ ਦਾ ਕਹਿਣਾ ਹੈ ਕਿ ਕਰੀਬ 500 ਤੋਂ ਵੱਧ ਵਿਦਿਆਰਥੀਆਂ ਤੋਂ ਇਲਾਵਾ ਜਿੱਥੇ ਉਨ੍ਹਾਂ ਦੇ ਮਾਪੇ ਸਕੂਲ ਦੇ ਬਾਹਰ ਖਡ਼੍ਹੇ ਸਨ ਤਾਂ ਕਈ ਲੋਕ ਆਪਣੇ ਫਾਰਮ ਤਸਦੀਕ ਕਰਵਾਉਣ ਅਤੇ ਪ੍ਰਾਸਪੈਕਟਸ ਹਾਸਲ ਕਰਨ ਲਈ ਵੀ ਆਏ ਹੋਏ ਸਨ। ਲੋਕਾਂ ਦਾ ਕਹਿਣਾ ਹੈ ਕਿ ਸਕੂਲ ਪ੍ਰਸ਼ਾਸਨ ਦੀ ਕੋਰੋਨਾ ਗਾਈਡਲਾਈਨਜ਼ ਪ੍ਰਤੀ ਲਾਪਰਵਾਈ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ : ਆਕਸੀਜਨ ਦੀ ਕਿੱਲਤ ਦੂਰ ਕਰਨ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਇਸ ਕੰਪਨੀ ਨੂੰ ਲਿਖੀ ਚਿੱਠੀ

PunjabKesari

53 ਸਕੂਲਾਂ ਦੇ 500 ਤੋਂ ਵੱਧ ਵਿਦਿਆਰਥੀ ਆ ਚੁੱਕੇ ਹਨ ਪਾਜ਼ੇਟਿਵ
ਪੰਜਾਬ ਸਰਕਾਰ ਵੱਲੋਂ ਫਰਵਰੀ ਮਹੀਨੇ ’ਚ ਸਕੂਲਾਂ ਨੂੰ ਖੋਲ੍ਹੇ ਜਾਣ ਦੀਆਂ ਜਾਰੀ ਹਦਾਇਤਾਂ ਉਪਰੰਤ 12 ਮਾਰਚ ਤਕ ਜ਼ਿਲੇ ਦੇ ਕਰੀਬ 53 ਸਕੂਲਾਂ ਦੇ 523 ਵਿਦਿਆਰਥੀ ਅਤੇ ਕਰੀਬ 100 ਅਧਿਆਪਕ ਅਤੇ ਹੋਰ ਸਟਾਫ ਮੈਂਬਰ ਕੋਰੋਨਾ ਦੀ ਚਪੇਟ ’ਚ ਆ ਚੁੱਕੇ ਹਨ।

ਉੱਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਕੀਤਾ ਸਕੂਲ ਦਾ ਦੌਰਾ
ਸਰਕਾਰੀ ਸੀ. ਸੈ. ਸਕੂਲ ਨਵਾਂਸ਼ਹਿਰ ਵਿਖੇ ਕੋਵਿਡ ਹਦਾਇਤਾਂ ਦੀ ਉਲੰਘਣਾ ਦੀ ਜਾਣਕਾਰੀ ਮਿਲਣ ’ਤੇ ਜਿੱਥੇ ਪੁਲਸ ਪ੍ਰਸ਼ਾਸਨ ਨੇ ਸਕੂਲ ਪਹੁੰਚ ਕੇ ਵਿਦਿਆਰਥੀਆਂ ਨੂੰ ਘਰ ਭੇਜਿਆ ਤਾਂ ਉੱਥੇ ਹੀ ਇਸ ਸਬੰਧੀ ਜਾਣਕਾਰੀ ਮਿਲਣ ’ਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਅਮਰੀਕ ਸਿੰਘ ਨੇ ਸਕੂਲ ਦਾ ਦੌਰਾ ਕੀਤਾ।
ਅਮਰੀਕ ਸਿੰਘ ਨੇ ਕਿਹਾ ਕਿ ਜ਼ਿਲਾ ਸਿੱਖਿਆ ਮਹਿਕਮਾ ਵੱਲੋਂ ਕਿਸੇ ਵੀ ਤਰ੍ਹਾਂ ਦਾ ਐਂਟਰੈਂਸ ਟੈਸਟ ਲੈਣ ਲਈ ਹੁਕਮ ਸਕੂਲ ਨੂੰ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਜਿਸ ਉਪਰੰਤ ਅੱਗੇ ਦੀ ਰਿਪੋਰਟ ਤਿਆਰ ਕਰਕੇ ਜ਼ਿਲਾ ਸਿੱਖਿਆ ਅਫਸਰ ਨੂੰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਉੱਤਰਾਖੰਡ ਨੂੰ ਜਾਣ ਵਾਲੇ ਸਾਵਧਾਨ, ਹੁਣ ਕੋਰੋਨਾ ਨੈਗੇਟਿਵ ਰਿਪੋਰਟ ਦੇ ਬਿਨਾਂ ਨਹੀਂ ਮਿਲੇਗੀ ਐਂਟਰੀ

PunjabKesari

ਕੀ ਕਹਿੰਦੇ ਹਨ ਏ. ਡੀ. ਸੀ.
ਜਦੋਂ ਇਸ ਸਬੰਧੀ ਏ.ਡੀ.ਸੀ. ਅਦਿੱਤਿਆ ਉੱਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਉਨ੍ਹਾਂ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਸਕੂਲ ਦੇ ਪ੍ਰਿੰਸੀਪਲ ਨੇ ਜ਼ਿਲੇ ਦੇ ਪ੍ਰਸ਼ਾਸਨਿਕ ਅਤੇ ਸਿੱਖਿਆ ਅਧਿਕਾਰੀ ਨੂੰ ਇਸ ਸਬੰਧੀ ਕੋਈ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲਾ ਸਿਖਿਆ ਅਧਿਕਾਰੀ ਨੂੰ ਸਕੂਲ ਦੇ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਸੂਬੇ 'ਚ ਗੈਰ-ਕਾਨੂੰਨੀ ਖਣਨ ਰੋਕਣ ਲਈ ਕੈਪਟਨ ਹੋਏ ਸਖ਼ਤ, ਦਿੱਤੇ ਇਹ ਹੁਕਮ

ਕੀ ਕਹਿੰਦੇ ਹਨ ਜ਼ਿਲ੍ਹਾ ਸਿਖਿਆ ਅਧਿਕਾਰੀ
ਇਸ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਜਗਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਜ਼ਿਲੇ ’ਚ ਕਿਸੇ ਵੀ ਸਰਕਾਰੀ ਸਕੂਲ ਨੂੰ ਖੋਲਣ ਦੇ ਹੁਕਮ ਨਹੀ ਦਿੱਤੇ ਹਨ। ਪ੍ਰਿੰਸੀਪਲ ਨੇ ਆਪਣੇ ਪੱਧਰ ’ਤੇ ਸਕੂਲ ਖੋਲ ਕੇ ਸਰਕਾਰ ਦੀਆਂ ਹਿਦਾਇਤਾਂ ਦੀ ਉਲੰਘਣਾ ਕੀਤੀ ਹੈ। ਇਸ ਸਬੰਧੀ ਜ਼ਿਲਾ ਡੀ. ਸੀ. ਸ਼ੇਨਾ ਅਗਰਵਾਲ ਅਤੇ ਪੰਜਾਬ ਦੇ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਾਰਵਾਈ ਲਈ ਜਾਂਚ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਪ੍ਰਿੰਸੀਪਲ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ 'ਤੇ ਬੋਲੇ ਪ੍ਰਤਾਪ ਬਾਜਵਾ, ਕਿਹਾ-ਇਨਸਾਫ਼ ਲਈ ਤੁਰੰਤ ਨਵੀਂ ਐੱਸ.ਆਈ.ਟੀ. ਦਾ ਹੋਵੇ ਗਠਨ

ਕੀ ਕਹਿੰਦੇ ਹਨ ਸਕੂਲ ਪ੍ਰਿੰਸੀਪਲ ਸਰਬਜੀਤ ਸਿੰਘ
ਜਦੋਂ ਇਸ ਸਬੰਧੀ ਸਕੂਲ ਪ੍ਰਿੰਸੀਪਲ ਸਰਬਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਕਾਰਨ ਛੁੱਟੀ ’ਤੇ ਸਨ। ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਆਪਣੇ-ਆਪਣੇ ਕੰਮਾਂ ਨੂੰ ਲੈ ਕੇ ਮਾਪੇ ਵੀ ਸਕੂਲ ਆ ਜਾਂਦੇ ਹਨ ਜਿਨ੍ਹਾਂ ਨੂੰ ਬੱਚਿਆਂ ਦੇ ਦਾਖਲ ਹੋਣ ਉਪਰੰਤ ਸਕੂਲ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ, ਪਰ ਮਾਪੇ ਵੀ ਵੱਡੀ ਗਿਣਤੀ ’ਚ ਸਕੂਲ ਦੇ ਅੰਦਰ ਆ ਗਏ ਸਨ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਵਿਗੜੀ ਸਿਹਤ, ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖ਼ਲ (ਵੀਡੀਓ)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


shivani attri

Content Editor

Related News