ਨਵਾਂਸ਼ਹਿਰ ਜ਼ਿਲੇ ਦੇ ਨੌਜਵਾਨ ਦੀ ਮਨੀਲਾ ’ਚ ਹੱਤਿਆ

01/22/2019 9:28:36 AM

ਬਹਿਰਾਮ, (ਜ.ਬ)- ਮਨੀਲਾ ’ਚ ਬੀਤੇ ਸਮੇਂ ਤੋਂ ਪੰਜਾਬੀ ਨੌਜਵਾਨਾਂ ਦੀਆਂ ਕੀਤੀਅਾਂ ਜਾ ਰਹੀਅਾਂ ਹੱਤਿਆਵਾਂ ਦਾ ਸਿਲਸਿਲਾ ਜਾਰੀ ਹੈ। ਅੱਜ ਵੀ ਨਵਾਂਸ਼ਹਿਰ ਜ਼ਿਲੇ ਦੇ ਬਲਾਕ ਬੰਗਾ ਦੇ ਪਿੰਡ  ਬਹਿਰਾਮ ਦੇ ਨੌਜਵਾਨ ਦੀ ਮਨੀਲਾ ਵਿਖੇ ਲੁਟੇਰਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਮ੍ਰਿਤਕ ਗੁਰਪ੍ਰੀਤ ਉਰਫ ਗੋਪੀ (35) ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਜੋ ਕਿ ਮਨੀਲਾ ’ਚ ਫਾਈਨਾਂਸ ਦਾ ਕੰਮ ਕਰਦਾ ਸੀ ਜੋ ਕਿ ਤਕਰੀਬਨ ਪਿਛਲੇ 12 ਸਾਲਾਂ ਤੋਂ  ਉਥੇ  ਰਹਿ ਰਿਹਾ ਸੀ। ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਲੁਟੇਰੇ ਨਗਦੀ ਅਤੇ ਉਸ ਦੀ ਸਕੂਟਰੀ ਲੈ ਕੇ ਫਰਾਰ ਹੋ  ਗਏ।

ਤੁਹਾਨੂੰ ਦੱਸ ਦਈਏ ਕਿ 10 ਜਨਵਰੀ ਨੂੰ ਵੀ ਮਨੀਲਾ 'ਚ ਇਕ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਤ 'ਚ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ ਸੀ। ਤਕਰੀਬਨ 10 ਕੁ ਦਿਨਾਂ ਮਗਰੋਂ ਗੁਰਪ੍ਰੀਤ ਦੇ ਕਤਲ ਦੀ ਖਬਰ ਸੁਣ ਕੇ ਇੱਥੇ ਰਹਿ ਰਹੇ ਪੰਜਾਬੀ ਭਾਈਚਾਰੇ 'ਚ ਡਰ ਦਾ ਮਾਹੌਲ ਬਣ ਗਿਆ ਹੈ।


Related News