ਵਿਧਾਨ ਸਭਾ ਚੋਣਾਂ ''ਚ ਸਿੱਧੂ ਦੀ ਐਂਟਰੀ ਕਰਵਾਏਗੀ ''ਭਾਜਪਾ''
Thursday, Dec 31, 2015 - 03:26 PM (IST)

ਜਲੰਧਰ : ਜ਼ਿਲਾ ਪ੍ਰਧਾਨ ਚੁਣਨ ਲਈ ਭਾਜਪਾ ਦੀ ਚੋਣ ਪ੍ਰਕਿਰਿਆ ਇਸ ਵਾਰ ਸਖਤ ਕਰ ਦਿੱਤੀ ਗਈ ਹੈ। ਸੂਬਾ ਪ੍ਰਧਾਨ ਚੁਣਨ ਲਈ ਕੰਮ ਕੀਤਾ ਜਾ ਰਿਹਾ ਹੈ। ਪਾਰਟੀ ਦੇ ਸੰਗਠਨ ਮੰਤਰੀ ਦਿਨੇਸ਼ ਪੁਰੀ ਖੁਦ ਜ਼ਿਲਾ ਪੱਧਰ ਦੀਆਂ ਕੋਰ ਕਮੇਟੀਆਂ ਨਾਲ ਮੀਟਿੰਗ ਕਰਕੇ ਸਭ ਦੀ ਸਲਾਹ ਲੈ ਰਹੇ ਹਨ। ਪਾਰਟੀ ''ਚ ਇਹ ਚਰਚਾ ਹੈ ਕਿ ਚੋਣਾਂ ਤੋਂ ਪਹਿਲਾਂ ਪੰਜਾਬ ''ਚ ਮਹਾਰਾਸ਼ਟਰ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ ਅਤੇ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜਨੀ ਪੈ ਸਕਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਇਕੱਲੇ ਚੋਣ ਲੜਨ ਦੀ ਸਥਿਤੀ ''ਚ ਪਾਰਟੀ ਨਵਜੋਤ ਸਿੱਧੂ ਦੀ ਐਂਟਰੀ ਕਰਵਾਏਗੀ। ਜਾਣਕਾਰ ਦੱਸਦੇ ਹਨ ਕਿ ਸਿੱਧੂ ਨੂੰ ਪ੍ਰਧਾਨ ਬਣਾਉਣ ਦੀ ਉਮੀਦ ਨਹੀਂ ਹੈ ਪਰ ਜੇਕਰ ਭਾਜਪਾ ਇਕੱਲੇ ਚੋਣਾਂ ਲੜਦੀ ਹੈ ਤਾਂ ਪਾਰਟੀ ਦਾ ਚਿਹਰਾ ਸਿੱਧੂ ਹੀ ਹੋਣਗੇ। ਭਾਜਪਾ ਦੇ ਸੂਬਾ ਪ੍ਰ੍ਰਧਾਨ ਲਈ ਸੀਨੀਅਰ ਨੇਤਾ ਅਵਿਨਾਸ਼ ਰਾਏ ਖੰਨਾ ਅਤੇ ਮੌਜੂਦਾ ਪ੍ਰਧਾਨ ਕਮਲ ਸ਼ਰਮਾ ''ਚ ਮੁਕਾਬਲਾ ਦੱਸਿਆ ਜਾ ਰਿਹਾ ਹੈ।
ਰਾਜ ਸਭਾ ਮੈਂਬਰ ਅਤੇ ਜੰਮੂ-ਕਸ਼ਮੀਰ ਦੇ ਇੰਚਾਰਜ ਖੰਨਾ ਕੇਂਦਰੀ ਰਾਜਨੀਤੀ ''ਚ ਸਰਗਰਮ ਹਨ ਅਤੇ ਪਾਰਟੀ ਹਾਈਕਮਾਨ ਦੇ ਨਜ਼ਦੀਕ ਹਨ। ਕਮਲ ਸ਼ਰਮਾ ਵੀ ਦੋਬਾਰਾ ਪ੍ਰਧਾਨ ਬਣਨ ਲਈ ਲਾਬਿੰਗ ਕਰ ਰਹੇ ਹਨ। ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ, ਕਮਲ ਸ਼ਰਮਾ ਦਾ ਨਾਂ ਅੱਗੇ ਕਰ ਰਹੇ ਹਨ ਪਰ ਉਹ ਖੁਦ ਵੀ ਅਣ ਐਲਾਨੇ ਤੌਰ ''ਤੇ ਪ੍ਰਧਾਨ ਦੇ ਅਹੁਦੇ ਦੀ ਦੌੜ ''ਚ ਹਨ। ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ, ਵਿਧਾਇਕ ਮਨੋਰੰਜਨ ਕਾਲੀਆ ਵੀ ਪ੍ਰਧਾਨ ਦਾ ਅਹੁਦਾ ਹਾਸਲ ਕਰਨ ਦੀ ਕੋਸ਼ਿਸ਼ ''ਚ ਹਨ।