ਨਵਜੋਤ ਸਿੱਧੂ ਕੱਲ ਤੋਂ ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ 'ਚ ਕਰਨਗੇ ਪ੍ਰਚਾਰ
Thursday, Nov 15, 2018 - 06:55 PM (IST)

ਜਲੰਧਰ (ਏਜੰਸੀ)-ਕੁੱਲ ਹਿੰਦ ਕਾਂਗਰਸ ਕਮੇਟੀ ਵੱਲੋਂ ਤਿੰਨ ਰਾਜਾਂ ਛਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਲਈ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਪੰਜਾਬ ਦੇ ਕੈਬਨਿਟ ਮੰਤਰੀ ਸ ਨਵਜੋਤ ਸਿੰਘ ਸਿੱਧੂ ਨੂੰ ਸਟਾਰ ਚੋਣ ਪ੍ਰਚਾਰਕ ਵਜੋਂ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ। ਸ ਸਿੱਧੂ ਆਪਣੀ 15 ਰੋਜ਼ਾ ਚੋਣ ਪ੍ਰਚਾਰ ਮੁਹਿੰਮ ਦੀ ਕੱਲ 16 ਨਵੰਬਰ ਨੂੰ ਛਤੀਸਗੜ੍ਹ ਤੋਂ ਸ਼ੁਰੂਆਤ ਕਰਨਗੇ ਜਿੱਥੇ ਉਹ ਇਕ ਦਿਨ ਵਿੱਚ 5 ਰੈਲੀਆਂ ਕਰਨਗੇ।
ਕੁੱਲ ਹਿੰਦ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਉਤੇ ਸੀਨੀਅਰ ਕਾਂਗਰਸੀ ਆਗੂਆਂ ਸ੍ਰੀ ਅਹਿਮਦ ਪਟੇਲ ਤੇ ਸ੍ਰੀ ਅਸ਼ੋਕ ਗਹਿਲੋਤ ਵੱਲੋਂ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਸ ਸਿੱਧੂ ਛਤੀਸਗੜ੍ਹ ਵਿੱਚ 3 ਦਿਨ ਅਤੇ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ 6-6 ਦਿਨ ਪ੍ਰਚਾਰ ਕਰਨਗੇ। ਸ ਰਾਜਸਥਾਨ ਕਾਂਗਰਸ ਕਮੇਟੀ ਵੱਲੋਂ ਸਭ ਤੋਂ ਵੱਧ ਮੰਗ ਹੈ ਕਿ ਸ ਸਿੱਧੂ ਨੂੰ ਸਟਾਰ ਪ੍ਰਚਾਰਕ ਵਜੋਂ ਉਤਾਰਿਆ ਜਾਵੇ। ਕੱਲ 16 ਨਵੰਬਰ ਨੂੰ ਸ ਨਵਜੋਤ ਸਿੰਘ ਸਿੱਧੂ ਛਤੀਸਗੜ੍ਹ ਵਿੱਚ ਰਾਏਗੜ੍ਹ, ਕੋਰਬਾ, ਬਿਲਾਸਪੁਰ, ਪਾਟਨ, ਆਰੰਗ ਤੇ ਰਾਏਪੁਰ ਵਿਖੇ ਚੋਣ ਪ੍ਰਚਾਰ ਕਰਨਗੇ।