‘ਸਿੱਧੂ ਦੇ ਮਹਿਕਮੇ ਨੂੰ ਲੈ ਕੇ ਫਸੀ ਹੋਈ ਹੈ ਘੁੰਢੀ’

Sunday, Feb 14, 2021 - 04:49 PM (IST)

‘ਸਿੱਧੂ ਦੇ ਮਹਿਕਮੇ ਨੂੰ ਲੈ ਕੇ ਫਸੀ ਹੋਈ ਹੈ ਘੁੰਢੀ’

ਚੰਡੀਗੜ੍ਹ (ਹਰੀਸ਼ਚੰਦਰ): ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵਿਚ ਸਰਗਰਮ ਭੂਮਿਕਾ ਸੌਂਪਣ ਦੀ ਤਿਆਰੀ ਇਕ ਵਾਰ ਫਿਰ ਜ਼ੋਰ ਫੜ੍ਹ ਰਹੀ ਹੈ । ਅਜੇ ਲੰਘੇ ਸੋਮਵਾਰ ਉਨ੍ਹਾਂ ਨੇ ਸੋਨੀਆ ਗਾਂਧੀ ਦੇ ਨਾਲ ਉਨ੍ਹਾਂ ਦੇ ਨਿਵਾਸ ’ਤੇ ਮੁਲਾਕਾਤ ਕੀਤੀ ਸੀ ਅਤੇ ਹੁਣ ਸ਼ੁੱਕਰਵਾਰ ਦੇਰ ਸ਼ਾਮ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਚੰਡੀਗੜ ਪਹੁੰਚ ਗਏ। ਰਾਵਤ ਦੇ ਚੰਡੀਗੜ ਆਉਣ ਦੀ ਖਬਰ ਸੂਬਾ ਕਾਂਗਰਸ ਵਿਚ ਕਿਸੇ ਨੂੰ ਨਹੀਂ ਸੀ । ਸਾਫ਼ ਹੈ ਗੱਲ ਸੰਗਠਨ ਨਹੀਂ ਸਗੋਂ ਸਰਕਾਰ ਦੇ ਪੱਧਰ ਦੀ ਹੋਣੀ ਹੈ ।

ਇਹ ਵੀ ਪੜ੍ਹੋ:  ਵਿਰੋਧੀ ਦਲ ਲੋਕਲ ਬਾਡੀ ਚੋਣਾਂ ’ਚ ਸੰਭਾਵਿਤ ਹਾਰ ਦੇਖ ਕੇ ਕਰ ਰਹੇ ਝੂਠਾ ਪ੍ਰਚਾਰ: ਜਾਖੜ

ਰਾਵਤ ਪੰਜਾਬ ਸਰਕਾਰ ਦੇ ਸਰਕਾਰੀ ਹੈਲੀਕਾਪਟਰ ਰਾਹੀਂ ਸ਼ੁੱਕਰਵਾਰ ਸ਼ਾਮ ਚੰਡੀਗੜ ਪੁੱਜੇ ਅਤੇ ਉਸੇ ਹੈਲੀਕਾਪਟਰ ਰਾਹੀਂ ਸ਼ਨੀਵਾਰ ਨੂੰ ਡੇਢ ਵਜੇ ਹਰਿਦੁਆਰ ਪਰਤ ਗਏ। ਕੈਪਟਨ ਨਾਲ ਰਾਵਤ ਦੀ ਮੁਲਾਕਾਤ ਦਾ ਸਿੱਧਾ ਮਤਲਬ ਹੈ ਸਿੱਧੂ ਦੀ ਅਮਰਿੰਦਰ ਸਰਕਾਰ ਵਿਚ ਵਾਪਸੀ। ਅਮਰਿੰਦਰ ਹਾਈਕਮਾਨ ਨੂੰ ਸੰਕੇਤ ਦੇ ਚੁੱਕੇ ਹਨ ਕਿ ਉਨ੍ਹਾਂ ਨੂੰ ਆਪਣੀ ਸਾਲ ਭਰ ਬਚੀ ਸਰਕਾਰ ਵਿਚ ਨਵਜੋਤ ਸਿੱਧੂ ਨੂੰ ਦੁਬਾਰਾ ਮੰਤਰੀ ਬਣਾਉਣ ਵਿਚ ਕੋਈ ਇਤਰਾਜ਼ ਨਹੀਂ ਹੈ। ਬਸ, ਉਹ ਸਥਾਨਕ ਸਰਕਾਰਾਂ ਵਿਭਾਗ ਵਾਪਸ ਸਿੱਧੂ ਨੂੰ ਨਹੀਂ ਦੇਣਗੇ। ਉਹ ਉਨ੍ਹਾਂ ਨੂੰ ਉਨ੍ਹਾਂ ਵਿਭਾਗਾਂ ਦੇ ਨਾਲ ਇਕ-ਅੱਧਾ ਹੋਰ ਵਿਭਾਗ ਦੇਣ ਨੂੰ ਤਿਆਰ ਹਨ, ਜੋ 2019 ਦੇ ਮੰਤਰੀ ਮੰਡਲ ਫੇਰਬਦਲ ਦੌਰਾਨ ਸਿੱਧੂ ਨੂੰ ਦਿੱਤੇ ਗਏ ਸਨ ।

ਇਹ ਵੀ ਪੜ੍ਹੋ: ਨਗਰ ਨਿਗਮ ਤੇ ਕੌਂਸਲ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ, ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ

ਦੂਜੇ ਪਾਸੇ ਸਿੱਧੂ ਵੀ ਸਥਾਨਕ ਸਰਕਾਰਾਂ ਵਿਭਾਗ ਨੂੰ ਨੱਕ ਦਾ ਸਵਾਲ ਬਣਾਈ ਬੈਠੇ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰੀਸ਼ ਰਾਵਤ ਨੇ ਇੰਚਾਰਜ ਬਣਨ ਦੇ ਬਾਅਦ ਤੋਂ ਕੈਪਟਨ ਅਤੇ ਸਿੱਧੂ ਵਿਚਾਲੇ ਗਿਲੇ-ਸ਼ਿਕਵੇ ਦੂਰ ਕਰਨ ਵਿੱਚ ਕਾਫ਼ੀ ਅਹਿਮ ਭੂਮਿਕਾ ਨਿਭਾਈ ਹੈ । ਉਨ੍ਹਾਂ ਦੀ ਇਸ ਕਸਰਤ ਦਾ ਹੀ ਨਤੀਜਾ ਸੀ ਕਿ 25 ਨਵੰਬਰ ਨੂੰ ਕੈਪਟਨ ਦੇ ਫਾਰਮ ਹਾਊਸ ’ਤੇ ਸਿੱਧੂ ਲੰਚ ਲਈ ਪੁੱਜੇ ਪਰ ਇਸਦੇ ਢਾਈ ਮਹੀਨੇ ਗੁਜ਼ਰਨ ਦੇ ਬਾਵਜੂਦ ਸਿੱਧੂ ਨੂੰ ਲੈ ਕੇ ਕੋਈ ਰਾਜਨੀਤਕ ਹਲਚਲ ਪੰਜਾਬ ਕਾਂਗਰਸ ਵਿਚ ਕਿਤੇ ਨਜ਼ਰ ਨਹੀਂ ਆਈ। ਹੁਣ ਸਿੱਧੂ ਦੀ ਸੋਨੀਆ ਨਾਲ ਮੁਲਾਕਾਤ ਤੋਂ ਬਾਅਦ ਅਚਾਨਕ ਰਾਵਤ ਦੀ ਕੈਪਟਨ ਨਾਲ ਹੋਈ ਬੈਠਕ ਨਾਲ ਚਰਚਾ ਹੈ ਕਿ ਸਿੱਧੂ ਦੀ ਸਰਕਾਰ ਵਿਚ ਛੇਤੀ ਵਾਪਸੀ ਹੋਵੇਗੀ।

ਇਹ ਵੀ ਪੜ੍ਹੋ:   ਨਸ਼ੇ ਨੇ ਇੱਕ ਹੋਰ ਘਰ 'ਚ ਵਿਛਾਏ ਸੱਥਰ, ਪਿਤਾ ਦੀ ਮ੍ਰਿਤਕ ਦੇਹ ਨਾਲ ਲਿਪਟ ਕੇ ਰੋਂਦਾ ਰਿਹਾ ਜਵਾਕ

ਅਮਰਿੰਦਰ ਸਿੱਧੂ ਨੂੰ ਜਦੋਂ ਉਨ੍ਹਾਂ ਦਾ ਪਸੰਦੀਦਾ ਵਿਭਾਗ ਹੀ ਨਹੀਂ ਦੇ ਰਹੇ ਤਾਂ ਡਿਪਟੀ ਸੀ. ਐੱਮ. ਦਾ ਅਹੁਦਾ ਤਾਂ ਉਨ੍ਹਾਂ ਲਈ ਬਹੁਤ ਦੂਰ ਦੀ ਗੱਲ ਹੈ। ਦਰਅਸਲ 2017 ਵਿੱਚ ਕਾਂਗਰਸ ਸਰਕਾਰ ਬਣਨ ਦੇ ਬਾਅਦ ਤੋਂ ਕਈ ਵਾਰ ਇਹ ਚਰਚਾਵਾਂ ਛਿੜੀਆਂ ਹਨ ਕਿ ਨਵਜੋਤ ਸਿੱਧੂ ਕੈਪਟਨ ਸਰਕਾਰ ਵਿਚ ਡਿਪਟੀ ਸੀ. ਐੱਮ. ਬਣਨਗੇ। ਇਸ ਬਾਰੇ ਇਕ ਸੀਨੀਅਰ ਕਾਂਗਰਸੀ ਦਾ ਕਹਿਣਾ ਹੈ ਕਿ ਜੇਕਰ ਹਾਈਕਮਾਨ ਦੇ ਦਖਲ ਤੋਂ ਬਾਅਦ ਸਿੱਧੂ ਨੂੰ ਡਿਪਟੀ ਸੀ. ਐੱਮ. ਬਣਾਇਆ ਗਿਆ ਤਾਂ ਅਮਰਿੰਦਰ ਉਨ੍ਹਾਂ ਦੇ ਨਾਲ ਹੀ ਇਕ ਹੋਰ ਡਿਪਟੀ ਸੀ. ਐੱਮ. ਵੀ ਬਣਾ ਸਕਦੇ ਹਨ। ਇਸਦੇ ਲਈ ਪਾਰਟੀ ਦੀ ਇੱਕ ਬੈਠਕ ਦੌਰਾਨ ਕਿਸੇ ਹਿੰਦੂ ਜਾਂ ਦਲਿਤ ਨੇਤਾ ਨੂੰ ਡਿਪਟੀ ਸੀ. ਐੱਮ. ਬਣਾਉਣ ਦੀ ਗੱਲ ਵੀ ਉਠ ਚੁੱਕੀ ਹੈ।

ਇਹ ਵੀ ਪੜ੍ਹੋ:   ‘ਵਨ ਨੇਸ਼ਨ ਵਨ ਰਾਸ਼ਨ ਕਾਰਡ ਸਿਸਟਮ’ਦੇ ਸੁਧਾਰ 'ਚ ਦੇਸ਼ ਦਾ 13ਵਾਂ ਸੂਬਾ ਬਣਿਆ ਪੰਜਾਬ


author

Shyna

Content Editor

Related News