ਨਵਜੋਤ ਸਿੰਘ ਸਿੱਧੂ ''ਤੇ ਕਾਂਗਰਸ ਦਾ ਯੂ-ਟਰਨ, ਦਿੱਤਾ ਵੱਡਾ ਬਿਆਨ

09/23/2016 4:37:22 PM

ਗੁਰਦਾਸਪੁਰ : ਸਿੱਧੂ ਵਲੋਂ ਆਵਾਜ਼-ਏ-ਪੰਜਾਬ ਫਰੰਟ ਨੂੰ ਸਿਆਸੀ ਪਾਰਟੀ ''ਚ ਤਬਦੀਲ ਨਾ ਕਰਨ ਦੇ ਬਿਆਨ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਇਸ ਨੂੰ ਆਪਣੀ ਮਜ਼ਬੂਤੀ ਮੰਨ ਰਹੀ ਹੈ, ਉਥੇ ਹੀ ਕਾਂਗਰਸ ਨੇ ਵੀ ਆਪਣੀ ਨੀਤੀ ਬਦਲ ਦਿੱਤੀ ਹੈ। ਗੁਰਦਾਸਪੁਰ ਪੁੱਜੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਨਵਜੋਤ ਸਿੱਧੂ ਨੂੰ ਕਾਂਗਰਸ ਪਾਰਟੀ ਵਿਚ ਸਾਥ ਦੇਣ ਦੀ ਅਪੀਲ ਕੀਤੀ ਹੈ।
ਉਧਰ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਾਰ-ਵਾਰ ਬਿਆਨ ਬਦਲਣ ਵਾਲੇ ਸਿੱਧੂ ਜੋੜੇ ਨੂੰ ਮੰਨ ਬਨਾਉਣ ਲਈ ਕਿਹਾ ਹੈ। ਕੈਪਟਨ ਦਾ ਕਹਿਣਾ ਹੈ ਕਿ ਸਿੱਧੂ ਫੈਸਲਾ ਕਰਨ ਪਾਰਟੀ ਇਸ ਬਾਰੇ ਸੋਚੇਗੀ।
ਇਸ ਪੂਰੇ ਮਾਮਲੇ ''ਚ ਅਕਾਲੀ ਦਲ ਵਲੋਂ ਸਿੱਧੂ ਨੂੰ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ ਹੈ। ਅਕਾਲੀ ਦਲ ਦਾ ਮੰਨਣਾ ਹੈ ਕਿ ਸਿੱਧੂ ਦੇ ਚੋਣ ਮੈਦਾਨ ਵਿਚ ਆਉਣ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਵੇਗਾ।


Gurminder Singh

Content Editor

Related News