ਸਿੱਧੂ ਜਾਂ ਬਾਜਵਾ ਬਣ ਸਕਦੇ ਹਨ ਕਾਂਗਰਸ ਦੇ ਪ੍ਰਧਾਨ : ਮਜੀਠੀਆ

10/07/2016 6:56:24 PM

ਤਰਨਤਾਰਨ— ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਐਮ. ਪੀ. ਪ੍ਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਵਾਰ-ਵਾਰ ਨਵਜੋਤ ਸਿੰਘ ਸਿੱਧੂ ਬਾਰੇ ਬਿਆਨਬਾਜ਼ੀ ਕਰ ਰਹੇ ਹਨ। ਮਜੀਠਾ ਵਿਖੇ ਸੰਗਤ ਦਰਸ਼ਨ ਕਰਨ ਪਹੁੰਚੇ ਬਿਕਰਮ ਮਜੀਠੀਆ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਬਾਜਵਾ ਜਾਂ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਸਕਦੇ ਹਨ।
ਸਿਆਸੀ ਹਲਕਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿੱਧੂ ਵਲੋਂ ਰਾਹੁਲ ਗਾਂਧੀ ਦੇ ਅੱਗੇ ਸੂਬਾ ਪ੍ਰਧਾਨਗੀ ਦੀ ਸ਼ਰਤ ਰੱਖੀ ਗਈ ਸੀ, ਜਿਸ ''ਤੇ ਰਾਹੁਲ ਗਾਂਧੀ ਵਲੋਂ ਤਾਂ ਹਾਮੀ ਭਰ ਦਿੱਤੀ ਗਈ ਪਰ ਕੈਪਟਨ ਅਮਰਿੰਦਰ ਸਿੰਘ ਇਸ ''ਤੇ ਫਿਲਹਾਲ ਰਾਜ਼ੀ ਨਹੀਂ ਹੋਏ ਹਨ।


Gurminder Singh

Content Editor

Related News