ਪਰਿਵਾਰ ਲਈ ਬਾਬੇ ਨਾਨਕ ਦੀ ਮਿੱਟੀ ਤੇ ਆਟਾ ਲੈ ਕੇ ਪਰਤੇ ਸਿੱਧੂ (ਵੀਡੀਓ)
Thursday, Nov 29, 2018 - 07:31 PM (IST)
ਅੰਮ੍ਰਿਤਸਰ— ਪਾਕਿਸਤਾਨ ਫੇਰੀ ਤੋਂ ਵਾਪਸ ਪਰਤੇ ਨਵਜੋਤ ਸਿੰਘ ਸਿੱਧੂ ਨੇ 'ਜਗ ਬਾਣੀ' ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਉਹ ਆਪਣੇ ਪਰਿਵਾਰ ਦੇ ਲਈ ਬਾਬਾ ਨਾਨਕ ਦੇ ਖੇਤਾਂ ਦੀ ਮਿੱਟੀ ਲੈ ਕੇ ਆਏ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਅੱਜ ਵੀ ਉਥੇ ਗਏ ਸਨ, ਜਿੱਥੇ ਉਨ੍ਹਾਂ ਨੇ ਬੈਠ ਕੇ ਕਰੀਬ ਅੱਧਾ ਘੰਟਾ ਭਗਤੀ ਵੀ ਕੀਤੀ। 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਦਿੱਤੇ ਗਏ ਇੰਟਰਵਿਊ 'ਚ ਸਿੱਧੂ ਨੇ ਕਿਹਾ ਕਿ ਉਹ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਲਈ ਤੋਹਫੇ 'ਚ ਬਾਬੇ ਨਾਨਕ ਦੇ ਖੇਤਾਂ 'ਚ ਪੈਦਾ ਹੋਈ ਕਣਕ ਦਾ ਆਟਾ ਲੈ ਕੇ ਆਏ ਹਨ।
ਉਨ੍ਹਾਂ ਨੇ ਕਿਹਾ ਕਿ ਮੇਰੀ ਪਤਨੀ ਬਾਬੇ ਨਾਨਕ ਨੂੰ ਹੀ ਸਭ ਕੁਝ ਮੰਨਦੀ ਹੈ, ਕਿਉਂਕਿ ਧਰਮ-ਕਰਮ ਬਾਰੇ ਬਾਬੇ ਨਾਨਕ ਨੇ ਹੀ ਸਭ ਕੁਝ ਮੇਰੀ ਪਤਨੀ ਨੂੰ ਸਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਉਥੋਂ ਇਕ ਚਾਦਰ ਵੀ ਲੈ ਕੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਜਦੋਂ ਉਥੇ ਅੱਖਾਂ ਬੰਦ ਕਰਕੇ ਅਰਦਾਸ ਕੀਤੀ ਤਾਂ ਮੈਨੂੰ ਬਹੁਤ ਕੁਝ ਨਜ਼ਰ ਆਇਆ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੱਜ ਵੀ ਜਦੋਂ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਉਨ੍ਹਾਂ ਦੀ ਰੂਹ ਨੂੰ ਬੜਾ ਹੀ ਸਕੂਨ ਮਿਲਿਆ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਉਥੇ ਇਕ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਕਿਹਾ ਕਿ ਮੈਨੂੰ ਕਰਤਾਰਪੁਰ ਸਾਹਿਬ ਤੋਂ ਇਕ ਸੇਵਾ ਦਾਰ ਵੱਲੋਂ ਕਿਰਪਾਨ ਭੇਂਟ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਨੇ ਮੈਨੂੰ ਬਹੁਤ ਹੀ ਪਿਆਰ ਦਿੱਤਾ ਹੈ। ਪਾਕਿਸਤਾਨ 'ਚ ਮਿਲੀ ਮੇਜ਼ਬਾਨੀ ਤੋਂ ਗਦਗਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਵੀ ਆਪਣੇ ਦੋਸਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬਤੌਰ ਦੋਸਤ ਭਾਰਤ ਸੱਦਣਾ ਚਾਹੁੰਦੇ ਹਨ।