ਸਿੱਧੂ ਵੱਲੋਂ ਅਧਿਕਾਰੀਆਂ ਨੂੰ ਲਗਾਤਾਰ ਸਸਪੈਂਡ ਕਰਨ ਕਾਰਨ ਫਿਰ ਹੋਈ ਇੰਪਰੂਵਮੈਂਟ ਟਰੱਸਟ ਦੇ ਈ. ਓ. ਦੀ ਬਦਲੀ

04/26/2018 5:36:59 AM

ਲੁਧਿਆਣਾ(ਹਿਤੇਸ਼)-ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਆਏ ਦਿਨ ਕਿਸੇ ਨਾ ਕਿਸੇ ਕੇਸ ਵਿਚ ਅਧਿਕਾਰੀਆਂ ਨੂੰ ਸਸਪੈਂਡ ਕਰਨ ਦਾ ਅਸਰ ਲੁਧਿਆਣਾ ਵਿਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਤਹਿਤ ਇਕ ਵਾਰ ਫਿਰ ਇੰਪਰੂਵਮੈਂਟ ਟਰੱਸਟ ਦੇ ਈ. ਓ. ਦੀ ਬਦਲੀ ਕਰ ਦਿੱਤੀ ਗਈ ਹੈ। ਜੇਕਰ ਗੱਲ ਹੁਣ ਤਕ ਇੰਪਰੂਵਮੈਂਟ ਟਰੱਸਟ ਲੁਧਿਆਣਾ ਵਿਚ ਤਾਇਨਾਤ ਰਹੇ ਈ. ਓ. ਹਰਿੰਦਰ ਚਹਿਲ, ਪਰਮਜੀਤ ਸਿੰਘ, ਜਤਿੰਦਰ ਸਿੰਘ, ਜੀਵਨ ਬਾਂਸਲ ਤੇ ਡੀ. ਸੀ. ਗਰਗ ਨੂੰ ਕਾਂਗਰਸ ਸਰਕਾਰ ਬਣਨ ਦੇ ਬਾਅਦ ਸਿੱਧੂ ਨੇ ਕਿਸੇ ਨਾ ਕਿਸੇ ਕੇਸ ਵਿਚ ਸਸਪੈਂਡ ਕਰ ਦਿੱਤਾ ਹੈ। ਇਸ ਚੱਕਰ ਵਿਚ ਕਈ ਪ੍ਰਮੱਖ ਇੰਪਰੂਵਮੈਂਟ ਟਰੱਸਟ ਬਿਨਾਂ ਈ. ਓ. ਦੇ ਚਲ ਰਹੇ ਹਨ ਅਤੇ ਕੁਝ ਥਾਵਾਂ 'ਤੇ ਇਕ ਈ. ਓ. ਕੋਲ ਕਈ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ। ਇਸ ਤਹਿਤ ਅੰਮ੍ਰਿਤਸਰ ਦੀ ਕੁਰਸੀ ਖਾਲੀ ਹੋਈ ਤਾਂ ਲੁਧਿਆਣਾ ਦੀ ਈ. ਓ. ਕੁਲਜੀਤ ਕੌਰ ਨੂੰ ਉਥੇ ਭੇਜ ਦਿੱਤਾ ਗਿਆ ਹੈ, ਜਿਨ੍ਹਾਂ ਦੀ ਜਗ੍ਹਾ ਮੋਗਾ ਦੇ ਈ. ਓ. ਹਰਪ੍ਰੀਤ ਸਿੰਘ ਨੂੰ ਲੁਧਿਆਣਾ ਦਾ ਅਡੀਸ਼ਨਲ ਚਾਰਜ ਦਿੱਤਾ ਗਿਆ ਹੈ, ਉਹ ਫਰੀਦਕੋਟ ਤੇ ਕੋਟਕਪੂਰਾ ਦੀ ਜ਼ਿੰਮੇਦਾਰੀ ਵੀ ਸੰਭਾਲਣਗੇ।
ਨਵੇਂ ਈ. ਓ. ਨੇ ਆਉਂਦਿਆਂ ਹੀ ਬਦਲ ਦਿੱਤਾ ਪੀ. ਏ.
ਨਵੇਂ ਈ. ਓ. ਹਰਪ੍ਰੀਤ ਸਿੰਘ ਨੇ ਆਰਡਰ ਜਾਰੀ ਹੋਣ ਦੇ 24 ਘੰਟਿਆਂ ਦੇ ਅੰਦਰ ਚਾਰਜ ਸੰਭਾਲ ਲਿਆ ਤੇ ਸਭ ਤੋਂ ਪਹਿਲਾਂ ਕੰਮ ਆਪਣਾ ਪੀ. ਏ. ਬਦਲਣ ਦਾ ਕੀਤਾ ਹੈ। ਇਸ ਦੇ ਤਹਿਤ ਪਿਛਲੇ ਕਈ ਅਧਿਕਾਰੀਆਂ ਨਾਲ ਲੱਗੇ ਰਹੇ ਪਰਮਜੀਤ ਸਿੰਘ ਨੂੰ ਵਾਪਸ ਅਮਲਾ ਬਰਾਂਚ ਵਿਚ ਭੇਜ ਦਿੱਤਾ ਗਿਆ।


Related News