ਨਵਜੋਤ ਸਿੱਧੂ ਨੇ ਦੱਸਿਆ ਰੰਗ-ਬਿਰੰਗੇ ''ਸ਼ਾਲ'' ਲੈਣ ਦਾ ਭੇਤ, ਬੋਲੇ-ਹਲਕਾ ਰੰਗ ਪਸੰਦ ਨਹੀਂ

Tuesday, Feb 01, 2022 - 11:11 AM (IST)

ਨਵਜੋਤ ਸਿੱਧੂ ਨੇ ਦੱਸਿਆ ਰੰਗ-ਬਿਰੰਗੇ ''ਸ਼ਾਲ'' ਲੈਣ ਦਾ ਭੇਤ, ਬੋਲੇ-ਹਲਕਾ ਰੰਗ ਪਸੰਦ ਨਹੀਂ

ਨਵੀਂ ਦਿੱਲੀ (ਨੈਸ਼ਨਲ ਡੈਸਕ) : ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਲਏ ਜਾਣ ਵਾਲੇ ਸ਼ਾਲ ਜਨਤਾ ਵਿਚਕਾਰ ਖਿੱਚ ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸਿੱਧੂ ਇਕ ਬੋਲਡ ਰੰਗ ਪੈਲੇਟ ਵਿਚ ਵੱਖ-ਵੱਖ ਤਰ੍ਹਾਂ ਦੇ ਸ਼ਾਲ ਤੇ ਸਕਾਰਫ ਸ਼ੈਲੀ ਵਿਚ ਨਜ਼ਰ ਆਉਂਦੇ ਹਨ, ਜਦੋਂ ਕਿ ਸੂਬੇ ਦੇ ਜ਼ਿਆਦਾਤਰ ਨੇਤਾ ਕਾਲੀ ਨਹਿਰੂ ਜੈਕੇਟ ਦੇ ਨਾਲ ਟਰੇਡਮਾਰਕ ਸਫੈਦ ਕੁੜਤਾ-ਪਜ਼ਾਮਾ ਨਾਲ ਚਿੰਬੜੇ ਹੋਏ ਦੇਖੇ ਜਾਂਦੇ ਹਨ। ਸਿੱਧੂ ਨੇ ਰੰਗਾਂ ਪ੍ਰਤੀ ਉਨ੍ਹਾਂ ਦੇ ਰੁਝਾਨ ਬਾਰੇ ਮੀਡੀਆ ਨੂੰ ਦੱਸਿਆ ਕਿ ਇਹ ਸ਼ਾਲ ਇੰਨੇ ਮਹਿੰਗੇ ਨਹੀਂ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਦੀ ਕੀਮਤ 5 ਹਜ਼ਾਰ ਰੁਪਏ ਤੋਂ 10 ਹਜ਼ਾਰ ਰੁਪਏ ਦਰਮਿਆਨ ਹੈ ਪਰ ਜਦੋਂ ਇਨ੍ਹਾਂ ਦੇ ਰੰਗਾਂ ਨੂੰ ਪੁਸ਼ਾਕ ਨਾਲ ਚੰਗੀ ਤਰ੍ਹਾਂ ਮਿਲਾਇਆ ਜਾਂਦਾ ਹੈ ਤਾਂ ਇਕ-ਇਕ ਸ਼ਾਲ ਮਿਲੀਅਨ ਡਾਲਰ ਵਰਗਾ ਨਜ਼ਰ ਆਉਂਦਾ ਹੈ। ਸਿੱਧੂ ਨੇ ਕਿਹਾ,‘‘ਮੈਂ ਸ਼ਾਲਾਂ ਨੂੰ ਆਪਣੀ ਪੱਗ ਦੇ ਨਾਲ ਮੈਚ ਕਰਦਾ ਹਾਂ। ਮੈਨੂੰ ਹਲਕੇ ਰੰਗਾਂ ਦੇ ਸ਼ਾਲ ਪਸੰਦ ਨਹੀਂ। ਉਨ੍ਹਾਂ ਨਾਲ ਤਾਲਮੇਲ ਬਿਠਾਉਣਾ ਵੀ ਮੁਸ਼ਕਲ ਹੁੰਦਾ ਹੈ।’’

ਇਹ ਵੀ ਪੜ੍ਹੋ : ਕਾਂਗਰਸ 'ਚ ਸ਼ਾਮਲ ਹੋਣ ਦੇ ਬਾਵਜੂਦ 'ਆਪ' ਦੇ 4 ਮੌਜੂਦਾ ਵਿਧਾਇਕਾਂ ਨੂੰ ਨਹੀਂ ਮਿਲੀ ਟਿਕਟ
400 ਤੋਂ 500 ਸੂਟ ਵੀ ਅਲਮਾਰੀ ’ਚ ਮੌਜੂਦ
ਚੋਣ ਕਮਿਸ਼ਨ ਵੱਲੋਂ ਕੋਵਿਡ ਕਾਰਨ ਰੈਲੀਆਂ ’ਤੇ ਪਾਬੰਦੀ ਦਰਮਿਆਨ ਸਿੱਧੂ ਆਪਣੇ ‘ਪੰਜਾਬ ਮਾਡਲ’ ਏਜੰਡੇ ਬਾਰੇ ਗੱਲ ਕਰਨ ਲਈ ਬੈਕ ਟੂ ਬੈਕ ਮੀਡੀਆ ਗੱਲਬਾਤ ’ਚ ਰੁੱਝੇ ਰਹਿੰਦੇ ਹਨ। ਅਜਿਹੇ ਸਾਰੇ ਆਯੋਜਨਾਂ ਵਿਚ ਉਨ੍ਹਾਂ ਦੇ ਸ਼ਾਲ ਤੇ ਸਕਾਰਫ ਕੁੱਝ ਬਿਆਨ ਕਰਦੇ ਹਨ। ਸ਼ਾਲ ਲੈਣ ਤੋਂ ਪਹਿਲਾਂ ਸਿੱਧੂ ਅਕਸਰ ਚੰਗੀ ਤਰ੍ਹਾਂ ਸਿਲਾਈ ਕੀਤੇ ਸੂਟ ਪਹਿਨਦੇ ਹਨ। ਚਮਕੀਲੀ ਨੈੱਕਟਾਈ ਤੇ ਪੱਗ ਦੇ ਨਾਲ ਸ਼ਾਲ ਬਹੁਤ ਸੋਹਣੇ ਲੱਗਦੇ ਹਨ। 2019 ’ਚ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਣ ਦੇ ਮੌਕੇ ’ਤੇ ਸਿੱਧੂ ਨੇ ਪੀਲੇ ਰੰਗ ਦੀ ਨੈੱਕਟਾਈ ਤੇ ਪੱਗ ਦੇ ਨਾਲ ਨੀਲੇ ਰੰਗ ਦਾ ਸੂਟ ਚੁਣਿਆ ਸੀ। ਉਨ੍ਹਾਂ ਕਿਹਾ ਕਿ ਕ੍ਰਿਕਟ ’ਤੇ ਉਨ੍ਹਾਂ ਦੇ ਟੀ. ਵੀ. ਸ਼ੋਅ ਦੇ ਦਿਨਾਂ ਦੇ ਸੂਟਾਂ ਵਿਚ ਫਿੱਟ ਹੋਣ ਲਈ ਉਨ੍ਹਾਂ ਕਈ ਕਿੱਲੋ ਭਾਰ ਘਟਾਇਆ ਸੀ। ਉਹ ਦੱਸਦੇ ਹਨ ਕਿ ਉਨ੍ਹਾਂ ਕੋਲ 400 ਤੋਂ 500 ਸੂਟ ਹਨ ਕਿਉਂਕਿ ਟੈਲੀਵਿਜ਼ਨ ਇਕ ਦ੍ਰਿਸ਼ ਮਾਧਿਅਮ ਹੈ। ਲਿਖਣ ਨਾਲੋਂ ਬੋਲਣ ਦਾ ਅਸਰ ਜ਼ਿਆਦਾ ਪੈਂਦਾ ਹੈ ਅਤੇ ਬੋਲੇ ਜਾਣ ਵਾਲੇ ਸ਼ਬਦਾਂ ਦੀ ਤੁਲਨਾ ’ਚ ਕਿਸੇ ਦੀ ਮੌਜੂਦਗੀ ਦਾ ਜ਼ਿਆਦਾ ਅਸਰ ਪੈਂਦਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੀ 'ਸੰਯੁਕਤ ਸਮਾਜ ਮੋਰਚਾ' ਪਾਰਟੀ ਨੂੰ ਨਹੀਂ ਮਿਲੀ ਮਾਨਤਾ, ਉਮੀਦਵਾਰਾਂ ਨੇ ਲਿਆ ਵੱਡਾ ਫ਼ੈਸਲਾ
ਪੁਸ਼ਾਕ ’ਤੇ ਕੀ ਕਹਿੰਦੇ ਹਨ ਰਣਨੀਤੀਕਾਰ
ਸਿਆਸੀ ਰਣਨੀਤੀਕਾਰ ਸਤੀਸ਼ ਸਿੰਘ ਜਿਨ੍ਹਾਂ ਨੇ ਪੰਜਾਬ ਦੇ ਕੁੱਝ ਨੇਤਾਵਾਂ ਦੀਆਂ ਮੁਹਿੰਮਾਂ ਦੀ ਯੋਜਨਾ ਬਣਾਈ ਹੈ, ਦਾ ਮੰਨਣਾ ਹੈ ਕਿ ਸੂਬੇ ਦੇ ਸ਼ਹਿਰੀ ਕੇਂਦਰਾਂ ਵਿਚ ਸਫੈਦ ਕੱਪੜੇ ਪਹਿਨਣ ਵਾਲੇ ਸਿਆਸਤਦਾਨਾਂ ਦੀ ਲੋਕਪ੍ਰਿਯਤਾ ਵੱਧ ਰਹੀ ਹੈ। ਇਹ ਚੋਣ ਹਲਕੇ ਦੀ ਆਬਾਦੀ ਤੇ ਧਰਮ ’ਤੇ ਨਿਰਭਰ ਕਰਦਾ ਹੈ। ਜਿੱਥੇ ਸਿਆਸਤਦਾਨ ਤੋਂ ਪੇਂਡੂ ਹਲਕਿਆਂ ਵਿਚ ਕੁੜਤੇ-ਪਜ਼ਾਮੇ ਵਿਚ ਬਾਹਰ ਖੜ੍ਹੇ ਹੋਣ ਦੀ ਆਸ ਕੀਤੀ ਜਾਂਦੀ ਹੈ, ਉੱਥੇ ਹੀ ਉਹ ਚਾਹ ਦੀ ਦੁਕਾਨ ’ਤੇ ਆਮ ਲੋਕਾਂ ਨਾਲ ਗੱਲਬਾਤ ਕਰਨ ਲਈ ਕਮੀਜ਼-ਪੈਂਟ ਪਹਿਨਣੀ ਪਸੰਦ ਕਰਨਗੇ। ਪਿਛਲੇ ਸਾਲ ਦਸੰਬਰ ਵਿਚ ਸਿੱਧੂ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਨੋਟਿਸ ਲਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਸਿੱਖ ਧਰਮ ਦੇ ਪ੍ਰਤੀਕ ਵਾਲੇ ਸ਼ਾਲ ਪਹਿਨਣ ਲਈ ਟਵਿੱਟਰ ’ਤੇ ਮੁਆਫ਼ੀ ਵੀ ਮੰਗਣੀ ਪਈ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਇਸ ਤਾਰੀਖ਼ ਨੂੰ ਪੈ ਸਕਦੈ ਮੀਂਹ
ਅਲਮਾਰੀ ’ਚ ਸਾਰੇ ਰੰਗਾਂ ਦੇ ਸ਼ਾਲ
ਸਿੱਧੂ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੂੰ ਵਿਹਲ ਮਿਲਦੀ ਹੈ ਤਾਂ ਉਹ ਆਪਣੀ ਪੱਗ ਤੇ ਜੈਕੇਟ ਨੂੰ ਕੱਪੜਿਆਂ ਨਾਲ ਮਿਲਾਉਣ ਲਈ ਕਿਸੇ ਇਕ ਮਾਲ ਵਿਚ ਜਾਂਦੇ ਹਨ। ਕਦੇ-ਕਦੇ ਉਨ੍ਹਾਂ ਦੀ ਬੇਟੀ ਉਨ੍ਹਾਂ ਲਈ ਆਨਲਾਈਨ ਸਮਾਨ ਮੰਗਵਾਉਂਦੀ ਹੈ। ਸਿੱਧੂ ਦੀ ਨਵੀਂ ਅਲਮਾਰੀ ਵਿਚ ਸਾਰੇ ਰੰਗਾਂ ਦੇ ਸ਼ਾਲ ਹਨ। ਰਾਹੁਲ ਗਾਂਧੀ ਨਾਲ ਇਕ ਚਮਕਦਾਰ ਸਿਆਹੀ-ਨੀਲੇ ਸ਼ਾਲ, ਕ੍ਰਿਕਟਰ ਹਰਭਜਨ ਸਿੰਘ ਨੂੰ ਮਿਲਣ ਲਈ ਲਾਲ ਰੰਗ ਦੇ ਸ਼ਾਲ ਅਤੇ ਅਭਿਨੇਤਾ ਸੋਨੂੰ ਸੂਦ ਦੀ ਭੈਣ ਮਾਲਵਿਕਾ ਨੂੰ ਕਾਂਗਰਸ ’ਚ ਸ਼ਾਮਲ ਕਰਨ ਦੌਰਾਨ ਟਸਰ ਬੇਸ ਰੰਗ ਦੇ ਨਾਲ ਇਕ ਸ਼ਾਲ ’ਚ ਵੀ ਸਿੱਧੂ ਨਜ਼ਰ ਆਏ ਹਨ। ਉਨ੍ਹਾਂ ਦੇ ਕੁੱਝ ਸ਼ਾਲ ਉਨ੍ਹਾਂ ਦੀ ਭਾਰੀ ਕਸੀਦਾਕਾਰੀ ਲਈ ਬਾਹਰ ਪਏ ਹਨ ਕਿਉਂਕਿ ਉਹ ਉਨ੍ਹਾਂ ਨੂੰ ਆਪਣੀ ਪੱਗ ਦੇ ਨਾਲ ਮਿਲਾਉਂਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News