...ਤੇ ਬਿਹਾਰ 'ਚ ਇਸ ਲਈ ਕੱਟਿਆ ਗਿਆ 'ਸਿੱਧੂ' ਦਾ ਪੱਤਾ, ਨਵਾਂ ਪੰਗਾ ਲੈਣ ਦੇ ਮੂਡ 'ਚ ਨਹੀਂ ਸੀ ਪਾਰਟੀ

10/12/2020 8:46:32 AM

ਜਲੰਧਰ (ਨਰੇਸ਼ ਕੁਮਾਰ) : ਬਿਹਾਰ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਲਈ ਜਾਰੀ ਕੀਤੀ ਗਈ ਸੂਚੀ 'ਚ ਸਟਾਰ ਪ੍ਰਚਾਰਕਾਂ ਦੀ ਸੂਚੀ 'ਚੋਂ ਬਾਹਰ ਰੱਖੇ ਗਏ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਮੱਧ ਪ੍ਰਦੇਸ਼ ਉਪ ਚੋਣ ਦੇ ਪ੍ਰਚਾਰ ਦੌਰਾਨ ਜਿਓਤਿਰਦਿੱਤਿਆ ਸਿੰਧੀਆ ਦੇ ਗੜ੍ਹ 'ਚ ਗਰਜ ਸਕਦੇ ਹਨ। ਕਾਂਗਰਸ ਦੇ ਅੰਦਰ ਨਵਜੋਤ ਸਿੰਘ ਸਿੱਧੂ ਅਤੇ ਸਚਿਨ ਪਾਇਲਟ ਨੂੰ ਸਿੰਧੀਆ ਖ਼ਿਲਾਫ਼ ਮੈਦਾਨ 'ਚ ਉਤਾਰਨ ਨੂੰ ਲੈ ਕੇ ਮੰਥਨ ਚੱਲ ਰਿਹਾ ਹੈ ਅਤੇ ਜਲਦੀ ਹੀ ਇਨ੍ਹਾਂ ਉਪ ਚੋਣਾਂ 'ਚ ਪ੍ਰਚਾਰ ਲਈ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਹੋ ਸਕਦੀ ਹੈ।

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਮਾਮਲੇ ਦਾ ਹੈਰਾਨੀਜਨਕ ਪਹਿਲੂ, ਕੁੜੀ ਨੇ ਵਿਧਵਾ ਮਾਂ ਨਾਲ ਜੋ ਕੀਤਾ, ਸੁਣ ਨਹੀਂ ਕਰ ਸਕੋਗੇ ਯਕੀਨ
ਬਿਹਾਰ 'ਚ ਸਿੱਧੂ ਦਾ ਇਸ ਲਈ ਕੱਟਿਆ ਗਿਆ ਪੱਤਾ
ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਨੇ ਬਿਹਾਰ ਚੋਣਾਂ ਲਈ ਜਾਰੀ ਕੀਤੀ ਗਈ ਪ੍ਰਚਾਰਕਾਂ ਦੀ ਸੂਚੀ 'ਚ ਸ਼ਾਮਲ ਨਹੀਂ ਕੀਤਾ ਹੈ ਅਤੇ ਇਹ ਫ਼ੈਸਲਾ ਸਿੱਧੂ ਖ਼ਿਲਾਫ਼ ਕਟਿਹਾਰ ਦੇ ਬਾਰਸੋਈ ਪੁਲਸ ਥਾਣੇ 'ਚ ਦਰਜ ਐੱਫ. ਆਈ. ਆਰ. ਦੇ ਮੱਦੇਨਜ਼ਰ ਲਿਆ ਗਿਆ ਹੈ। ਸਿੱਧੂ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਿਹਾਰ 'ਚ ਘੱਟ-ਗਿਣਤੀਆਂ ਨੂੰ ਭੜਕਾਉਣ ਵਾਲੀ ਟਿੱਪਣੀ ਕਰ ਦਿੱਤੀ ਸੀ, ਜਿਸ ਕਾਰਣ ਚੋਣ ਕਮਿਸ਼ਨ ਨੇ ਬਿਹਾਰ 'ਚ ਉਨ੍ਹਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ-188, 123 ਅਤੇ 125 ਤਹਿਤ ਮਾਮਲਾ ਦਰਜ ਕਰਵਾ ਦਿੱਤਾ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : 15 ਅਕਤੂਬਰ ਤੋਂ 'ਕਾਲਕਾ-ਦਿੱਲੀ' ਟਰੈਕ 'ਤੇ ਦੌੜੇਗੀ ਟਰੇਨ, ਬੁਕਿੰਗ ਸ਼ੁਰੂ

ਸਿੱਧੂ ਨੇ ਇਸ ਮਾਮਲੇ 'ਚ ਬਿਹਾਰ ਪੁਲਸ ਵੱਲੋਂ ਉਨ੍ਹਾਂ ਨੂੰ ਭੇਜੇ ਗਏ ਸੰਮਨ ਦਾ ਜਵਾਬ ਨਹੀਂ ਦਿੱਤਾ ਸੀ, ਜਿਸ ਦੇ ਬਾਅਦ ਬਿਹਾਰ ਦੀ ਪੁਲਸ ਅੰਮ੍ਰਿਤਸਰ 'ਚ ਸਿੱਧੂ ਦੇ ਘਰ ਤੱਕ ਪਹੁੰਚ ਗਈ ਸੀ ਅਤੇ ਘਰ ਦੇ ਬਾਹਰ ਪੋਸਟਰ ਲਾ ਕੇ ਚਲੀ ਗਈ ਸੀ। ਕਾਂਗਰਸ ਹਾਈਕਮਾਨ ਨੂੰ ਡਰ ਸੀ ਕਿ ਜੇਕਰ ਸਿੱਧੂ ਨੂੰ ਬਿਹਾਰ 'ਚ ਪ੍ਰਚਾਰ ਲਈ ਭੇਜਿਆ ਗਿਆ ਤਾਂ ਬਿਹਾਰ ਪੁਲਸ ਏਅਰਪੋਰਟ ’ਤੇ ਉਤਰਦੇ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਅਤੇ ਸਿੱਧੂ ਨੂੰ ਲੈ ਕੇ ਨਵਾਂ ਪੰਗਾ ਖੜ੍ਹਾ ਹੋ ਸਕਦਾ ਹੈ। ਲਿਹਾਜ਼ਾ ਲੰਬੇ ਮੰਥਨ ਤੋਂ ਬਾਅਦ ਸਿੱਧੂ ਨੂੰ ਬਿਹਾਰ 'ਚ ਸਟਾਰ ਪ੍ਰਚਾਰਕਾਂ ਦੀ ਸੂਚੀ 'ਚੋਂ ਬਾਹਰ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਮੰਡੀਆਂ' ਖੁੱਲ੍ਹਣ ਦੀ ਉਡੀਕ ਕਰ ਰਹੇ ਲੋਕਾਂ ਲਈ ਜ਼ਰੂਰੀ ਖ਼ਬਰ
ਬਿਹਾਰ 'ਚ ਕੀ ਕਿਹਾ ਸੀ 'ਸਿੱਧੂ' ਨੇ
ਕਟਿਹਾਰ 'ਚ ਚੋਣ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਨੇ ਮੰਚ ਤੋਂ ਕਿਹਾ ਸੀ ਕਿ ਭਾਜਪਾ ਮੁਸਲਿਮ ਸਮਾਜ ਨੂੰ ਵੰਡਣ ਦੀ ਸਿਆਸਤ ਕਰ ਰਹੀ ਹੈ। ਸਿੱਧੂ ਨੇ ਕਿਹਾ ਸੀ ਕਿ ਭਾਜਪਾ ਨੇ ਅਸਦੂਦੀਨ ਓਵੈਸੀ ਦੀ ਪਾਰਟੀ ਨੂੰ ਮੈਦਾਨ 'ਚ ਉਤਾਰ ਕੇ ਮੁਸਲਿਮ ਵੋਟਾਂ ਦੀ ਵੰਡ ਦੀ ਚਾਲ ਚੱਲੀ ਹੈ। ਸਿੱਧੂ ਨੇ ਕਿਹਾ ਸੀ ਕਿ ਕਟਿਹਾਰ 'ਚ ਮੁਸਲਿਮ ਆਬਾਦੀ 64 ਫ਼ੀਸਦੀ ਹੈ ਅਤੇ ਦੇਸ਼ ਦਾ ਘੱਟ-ਗਿਣਤੀ ਸਮਾਜ ਇਸ ਜ਼ਿਲ੍ਹੇ 'ਚ ਬਹੁ-ਗਿਣਤੀ ਹੈ। ਜੇਕਰ ਮੁਸਲਿਮ ਸਮਾਜ ਇੱਥੇ ਇਕਜੁੱਟ ਰਿਹਾ ਤਾਂ ਤੁਹਾਨੂੰ ਇੱਥੇ ਕੋਈ ਹਰਾ ਨਹੀਂ ਸਕਦਾ। ਸਿੱਧੂ ਦੇ ਇਸ ਭਾਸ਼ਣ ਨੂੰ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਸੀ ਅਤੇ ਉਨ੍ਹਾਂ ਦੇ ਖ਼ਿਲਾਫ਼ ਬਰਸੋਈ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਸੀ।


 


Babita

Content Editor

Related News