ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ’ਚ ਕਿਸਾਨ ਵਿਰੋਧੀਆਂ ’ਤੇ ਮੁੜ ਵਿੰਨਿ੍ਹਆ ਨਿਸ਼ਾਨਾ

Thursday, Feb 04, 2021 - 06:14 PM (IST)

ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ’ਚ ਕਿਸਾਨ ਵਿਰੋਧੀਆਂ ’ਤੇ ਮੁੜ ਵਿੰਨਿ੍ਹਆ ਨਿਸ਼ਾਨਾ

ਜਲੰਧਰ: ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਚੋਂ ਇਕ ਅਜਿਹਾ ਚਿਹਰਾ ਹੈ ਜੋ ਸਿਆਸਤ ’ਚ ਸਰਗਰਮ ਹੁੰਦਾ ਹੈ ਤਾਂ ਸੁਰਖੀਆਂ ਬਣਦਾ ਹੈ ਪਰ ਜੇਕਰ ਸਿਆਸਤ ’ਚੋਂ ਗ਼ਾਇਬ ਹੁੰਦਾ ਹੈ ਤਾਂ ਫ਼ਿਰ ਵੀ ਚਰਚਾ ਦਾ ਵਿਸ਼ਾ ਬਣਦਾ ਹੈ। ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿਣ ਵਾਲੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱੱਧੂ ਨੇ ਇਕ ਵਾਰ ਫ਼ਿਰ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਆਂ ਹੈ। ਉਨ੍ਹਾਂ ਨੇ FarmersProtest ਦੇ ਹੈਸ਼ਟੈਗ ਨਾਲ ਕੀਤੇ ਟਵੀਟ ’ਚ ਲਿਖਿਆ ਹੈ ਕਿ ‘ਅਮੀਰ ਦੇ ਘਰ ’ਚ ਬੈਠਾ ਕਾਂ ਵੀ ਮੋਰ ਨਜ਼ਰ ਆਉਂਦਾ ਹੈ, ਇਕ ਗ਼ਰੀਬ ਦਾ ਬੱਚਾ ਕੀ ਤੁਹਾਨੂੰ ਚੋਰ ਨਜ਼ਰ ਆਉਂਦਾ ਹੈ? ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇਕ ਟਵੀਟ ਹਿੰਦੀ ਲਹਿਜੇ ’ਚ ਕੀਤਾ ਸੀ। 

ਇਹ ਵੀ ਪੜ੍ਹੋ: ਅਹਿਮ ਖ਼ਬਰ: ਟਵਿੱਟਰ ਨੇ ਫ਼ਿਰ ਬੰਦ ਕੀਤੇ ਕਿਸਾਨ ਅੰਦੋਲਨ ਦੀ ਹਾਮੀ ਭਰਦੇ ਅਕਾਉਂਟ

 

PunjabKesari

 

ਦੱਸ ਦੇਈਏ ਕਿ 71 ਦਿਨਾਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ ਦਿੱਲੀ ਦੀਆਂ ਸਰਹੱਦਾਂ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਅਕਸਰ ਹੀ ਖ਼ਾਲਿਸਤਾਨੀ ਜਾਂ ਅੱਤਵਾਦੀ ਕਹਿ ਦਿੱਤਾ ਜਾਂਦਾ ਹੈ। ਹਾਲ ਹੀ ’ਚ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਟਵੀਟ ਕਰਕੇ ਕਿਸਾਨਾਂ ਨੂੰ ਅੱਤਵਾਦੀ ਕਿਹਾ ਹੈ। ਪਹਿਲੇ ਦਿਨ ਤੋਂ ਹੀ ਅੰਦੋਲਨ ਦੇ ਵਿਰੋਧੀ ਇਸ ਮੋਰਚੇ ਨੂੰ ਬਦਨਾਮ ਕਰਨ ਦਾ ਕੋਈ ਨਾ ਕੋਈ ਰਾਹ ਲੱਭਦੇ ਰਹਿੰਦੇ ਹਨ। 26 ਜਨਵਰੀ ਨੂੰ ਲਾਲ ਕਿਲ੍ਹੇ ਵਾਲੀ ਘਟਨਾ ਮਗਰੋਂ ਅੰਦੋਲਨ ਵਿਰੋਧੀਆਂ ਨੇ ਖੁੱਲ੍ਹ ਕੇ ਕਿਸਾਨ ਮੋਰਚੇ ਨੂੰ ਰਾਜਨੀਤਿਕ ਮੋਰਚਾ, ਖ਼ਾਲਿਸਤਾਨੀ ਗਤੀਵਿਧੀਆਂ ਦਾ ਕੇਂਦਰ ਅਤੇ ਅੱਤਵਾਦੀ ਕਾਰਵਾਈ ਦੀ ਪਨਾਹਗਾਹ ਦੱਸਿਆ। ਨਵਜੋਤ ਸਿੱਧੂ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੀ ਹਿਮਾਇਤ ਕਰਦੇ ਆ ਰਹੇ ਹਨ, ਅਜਿਹੇ ’ਚ ਇਕ ਵਾਰ ਫ਼ਿਰ ਉਨ੍ਹਾਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਨੂੰ ਆੜ੍ਹੇ ਹੱਥੀਂ ਲੈਦਿਆਂ ਟਵੀਟ ਕੀਤਾ ਅਤੇ ਕਾਰਪੋਰੇਟ ਘਰਾਣਿਆਂ ’ਤੇ ਅਸਿੱਧੇ ਤੌਰ ’ਤੇ ਵਿਅੰਗ ਕੀਤਾ ਹੈ।

ਇਹ ਵੀ ਪੜ੍ਹੋ: ਜਲਾਲਾਬਾਦ 'ਚ ਵਾਪਰੇ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ, ਇਕ ਦਾ 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ


author

Shyna

Content Editor

Related News