ਸਿੱਧੂ ਦੀਆਂ ਨਜ਼ਰਾਂ ''ਚ ਰੜਕਦੇ ਨੇ ਮਜੀਠੀਆ!

Thursday, May 31, 2018 - 01:40 AM (IST)

ਸਿੱਧੂ ਦੀਆਂ ਨਜ਼ਰਾਂ ''ਚ ਰੜਕਦੇ ਨੇ ਮਜੀਠੀਆ!

ਲੁਧਿਆਣਾ (ਮੁੱਲਾਂਪੁਰੀ) - ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਦੀ ਪ੍ਰਧਾਨਗੀ ਦਾ ਰੇੜਕਾ ਜਾਰੀ ਹੈ, ਕਿਉਂਕਿ ਪ੍ਰਧਾਨਗੀ ਨੂੰ ਲੈ ਕੇ ਪੰਜਾਬ ਦੇ ਯੂਥ ਦਾ ਤਰਕ ਹੈ ਕਿ ਜੇਕਰ ਕੈਪ. ਅਮਰਿੰਦਰ ਸਿੰਘ ਸਰਕਾਰ ਨਾਲ ਅਕਾਲੀ ਦਲ ਸਿਆਸੀ ਤੌਰ 'ਤੇ ਦੋ ਹੱਥ ਕਰਨੇ ਹਨ ਅਤੇ ਨੌਜਵਾਨਾਂ ਨੂੰ ਇਕਮੁੱਠ ਰੱਖਣ ਤੋਂ ਇਲਾਵਾ 2022 ਵਿਚ ਅਕਾਲੀ ਦਲ ਦੀ ਮੁੜ ਸਰਕਾਰ ਬਣਾਉਣੀ ਹੈ ਤਾਂ ਬਿਕਰਮ ਮਜੀਠੀਆ ਨੂੰ ਯੂਥ ਵਿੰਗ ਦਾ ਮੁੜ ਤੋਂ ਪ੍ਰਧਾਨ ਬਣਾਇਆ ਜਾਵੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਹੀਂ ਚਾਹੁੰਦੇ ਕਿ ਉਹ ਆਪਣੇ ਨਜ਼ਦੀਕੀ ਰਿਸ਼ਤੇਦਾਰ ਯੂਥ ਨੂੰ ਯੂਥ ਅਕਾਲੀ ਦਲ ਦੀ ਪ੍ਰਧਾਨਗੀ ਦੇਣ, ਕਿਉਂਕਿ ਮਜੀਠੀਆ ਪਹਿਲਾਂ ਹੀ ਪੰਜਾਬ ਦੇ ਮੰਤਰੀਆਂ ਦੀਆਂ ਨਜ਼ਰਾਂ ਵਿਚ ਖਾਸ ਕਰ ਕੇ ਸਿੱਧੂ ਦੀਆਂ ਨਜ਼ਰਾਂ 'ਚ ਰੜਕਦੇ ਹਨ। ਬਾਕੀ ਸਿੱਧੂ ਵੱਲੋਂ ਆਪਣੀ ਧਰਮ ਪਤਨੀ ਅਤੇ ਬੇਟੇ ਤੋਂ ਅਸਤੀਫਾ ਦਿਵਾਉਣ ਤੋਂ ਬਾਅਦ ਮਾਮਲਾ ਭਵਿੱਖ ਵਾਸਤੇ ਹੋਰ ਵੀ ਪੇਚੀਦਾ ਹੋ ਗਿਆ ਹੈ।  
ਇਸ ਲਈ ਹੁਣ ਸ਼ਾਹਕੋਟ ਦੇ ਚੋਣ ਨਤੀਜੇ ਤੋਂ ਬਾਅਦ ਪ੍ਰਧਾਨ ਸ. ਬਾਦਲ ਯੂਥ ਵਿੰਗ ਦੀ ਪ੍ਰਧਾਨਗੀ ਕਿਸੇ ਹੋਰ ਆਗੂ ਨੂੰ ਦੇਣ ਜਾ ਰਹੇ ਹਨ, ਜਿਨ੍ਹਾਂ ਨੂੰ ਪ੍ਰਧਾਨਗੀ ਮਿਲਣੀ ਹੈ, ਉਹ ਯੂਥ ਵਿੰਗ ਦੇ ਆਗੂ ਰਾਜੂ ਖੰਨਾ, ਪਰਵਿੰਦਰ ਬਰਾੜ, ਬੱਬੀ ਬਾਦਲ ਆਦਿ ਸ਼ਾਮਲ ਹਨ, ਜਦੋਂ ਕਿ ਇਹ ਵੀ ਚਰਚਾ ਹੈ ਕਿ ਦਿੱਲੀ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਇਹ ਕਮਾਨ ਸੰਭਾਲੀ ਜਾ ਸਕਦੀ ਹੈ, ਕਿਉਂਕਿ ਸ. ਸਿਰਸਾ ਨੌਜਵਾਨਾਂ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਕਰ ਸਕਦੇ ਹਨ ਅਤੇ ਯੂਥ ਵਿੰਗ ਦੇ ਨੇਤਾ ਵੀ ਸ. ਸਿਰਸਾ ਨੂੰ ਪ੍ਰਧਾਨ ਮੰਨਣ 'ਚ ਹਿਚਕਚਾਹਟ ਨਹੀਂ ਕਰਨਗੇ। ਕਿਉਂਕਿ ਉਹ ਵੱਡੇ ਕੱਦ ਦੇ ਨੇਤਾਵਾਂ 'ਚ ਆਉਂਦੇ ਹਨ।


Related News