ਨਵਜੋਤ ਸਿੱਧੂ ਨੇ ਮੁੜ ਲਾਈ ਟਵੀਟਸ ਦੀ ਝੜੀ, ਕਿਹਾ ‘ਪੰਜਾਬ ਸਭ ਤੋਂ ਵੱਧ ਕਰਜ਼ਦਾਰ, ਜਨਤਕ ਹੋਵੇ ਵਿੱਤੀ ਰਿਪੋਰਟ’

Monday, Nov 15, 2021 - 04:34 PM (IST)

ਨਵਜੋਤ ਸਿੱਧੂ ਨੇ ਮੁੜ ਲਾਈ ਟਵੀਟਸ ਦੀ ਝੜੀ, ਕਿਹਾ ‘ਪੰਜਾਬ ਸਭ ਤੋਂ ਵੱਧ ਕਰਜ਼ਦਾਰ, ਜਨਤਕ ਹੋਵੇ ਵਿੱਤੀ ਰਿਪੋਰਟ’

ਚੰਡੀਗੜ੍ਹ (ਬਿਊਰੋ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਟਵੀਟ ਕਰਦੇ ਹੋਏ ਅੱਜ ਇਕ ਵਾਰ ਫਿਰ ਤੋਂ ਆਪਣੀ ਸਰਕਾਰ ਨੂੰ ਇਕ ਹੋਰ ਮੰਗ ਪੂਰੀ ਕਰਨ ਦੀ ਗੱਲ ਕਹਿ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਕਿ ‘‘‘ਅੱਜ ਪੰਜਾਬ ਭਾਰਤ ਦਾ ਸਭ ਤੋਂ ਵੱਧ ਕਰਜ਼ਾਈ ਸੂਬਾ ਹੈ। ਪੰਜਾਬ ’ਤੇ ਸੂਬੇ ਦੀ ਜੀ.ਡੀ.ਪੀ ਦਾ 50 ਫੀਸਦੀ ਕਰਜ਼ ਹੈ। ਅੱਧੇ ਤੋਂ ਵੱਧ ਖ਼ਰਚ ਮਹਿੰਗੇ ਕਰਜ਼ੇ ਨਾਲ ਚੱਲ ਰਿਹਾ ਹੈ। ਪੰਜਾਬ ਨੂੰ ਉਨ੍ਹਾਂ ਅਸਲ ਮਸਲਿਆਂ ਤੋਂ ਨਾ ਭਟਕਣ ਦਿੱਤਾ ਜਾਵੇ, ਜਿਨ੍ਹਾਂ ਦਾ ਹਰ ਪੰਜਾਬੀ ਅਤੇ ਪਾਰਟੀ ਵਰਕਰ ਨੂੰ ਸਮਰਥਨ ਕਰਨਾ ਚਾਹੀਦਾ ਹੈ। 

ਪੜ੍ਹੋ ਇਹ ਵੀ ਖ਼ਬਰ ਪੰਜਾਬ ਦੇ ਇਸ ਜ਼ਿਲ੍ਹੇ ’ਚ ਕੋਰੋਨਾ ਵੈਕਸੀਨ ਨਾ ਲਗਵਾਉਣ ਵਾਲੇ ਕਰਮਚਾਰੀਆਂ ਨੂੰ ਨਹੀਂ ਮਿਲੇਗੀ ਤਨਖ਼ਾਹ

PunjabKesari

ਨਵਜੋਤ ਸਿੱਧੂ ਨੇ ਕਿਹਾ ਕਿ ਇਹ ਠੀਕ ਨਹੀਂ ਕਿ ਕਰਜ਼ਾ ਲੈ ਕੇ ਕਰਜ਼ੇ ਨੂੰ ਮੋੜ ਦਿਓ। ਪੰਜਾਬ ਦੇ ਅਸਲ ਮੁੱਦਿਆਂ ਨੂੰ ਪਟੜੀ ਤੋਂ ਨਾ ਉੱਤਰਨ ਦਿੱਤਾ ਜਾਵੇ, ਜਿਨ੍ਹਾਂ ਦਾ ਪਾਰਟੀ ਵਰਕਰ ਅਤੇ ਹਰ ਪੰਜਾਬੀ ਹੱਲ ਕਰਨਾ ਚਾਹੁੰਦਾ ਹੈ। ਟਵੀਟ ਵਿਚ ਸਿੱਧੂ ਨੇ ਲਿਖਿਆ ਕਿ ਵਿੱਤੀ ਜਵਾਬਦੇਹੀ ਅਤੇ ਪਾਰਦਰਸ਼ਤਾ ਪੰਜਾਬ ਮਾਡਲ ਦੇ ਥੰਮ੍ਹ ਹਨ। ਉਧਾਰ ਲੈਣਾ ਅੱਗੇ ਦਾ ਰਸਤਾ ਨਹੀਂ ਹੈ। ਟੈਕਸ ਕਰਜ਼ਿਆਂ ਦੇ ਨਿਪਟਾਰੇ ਲਈ ਨਹੀਂ ਜਾਣਾ ਚਾਹੀਦਾ ਸਗੋਂ ਵਿਕਾਸ ਦੇ ਰੂਪ ਵਿਚ ਲੋਕਾਂ ਕੋਲ ਜਾਣਾ ਚਾਹੀਦਾ ਹੈ। 

ਪੜ੍ਹੋ ਇਹ ਵੀ ਖ਼ਬਰ ਤਰਨਤਾਰਨ ’ਚ ਮੁੜ ਦਾਗ਼ਦਾਰ ਹੋਈ ਖਾਕੀ : ASI ਨੇ 6.68 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡੇ ਅਫੀਮ ਸਮੱਗਲਰ

PunjabKesari

ਇਸ ਦੇ ਨਾਲ ਹੀ ਸਿੱਧੂ ਨੇ ਚੰਨੀ ਸਰਕਾਰ ਅੱਗੇ ਨਵੀਂ ਮੰਗ ਰੱਖਦੇ ਹੋਏ ਕਿਹਾ ਕਿ ਵਿੱਤੀ ਰਿਪੋਰਟ ਨੂੰ ਹਰ ਮਹੀਨੇ ਜਨਤਕ ਕੀਤਾ ਜਾਵੇ। ਸਰਕਾਰੀ ਖਜ਼ਾਨੇ ਦੀ ਜੋ ਵੀ ਸਥਿਤੀ ਹੈ, ਉਸ ਨੂੰ ਹਰ ਮਹੀਨੇ ਜਨਤਕ ਕਰੋ। ਸਿੱਧੂ ਨੇ ਕਿਹਾ ਕਿ ਟੈਕਸ ਦੀ ਕਮਾਈ ਲੋਕਾਂ ਨੂੰ ਵਿਕਾਸ ਦੇ ਰੂਪ ’ਚ ਵਾਪਸ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਰੋਡਮੈਪ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਸਰੋਤਾਂ ਦੀ ਚੋਰੀ ਰੁਕ ਸਕੇ ਅਤੇ ਖਜ਼ਾਨੇ ਨੂੰ ਭਰਿਆ ਜਾ ਸਕੇ ਅਤੇ ਆਮਦਨ ਵਧਾ ਕੇ ਲੋਕ ਭਲਾਈ ਕਾਰਜ ਕੀਤੇ ਜਾ ਸਕਣ।

ਪੜ੍ਹੋ ਇਹ ਵੀ ਖ਼ਬਰ ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)

PunjabKesari

ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਹਮੇਸ਼ਾ ਆਪਣੀ ਆਵਾਜ਼ ਉਠਾਉਂਦੇ ਰਹਿੰਦੇ ਹਨ। ਉਹ ਮੁੱਦਿਆਂ ਨੂੰ ਹੱਲ ਕਰਨ ਲਈ ਕਈ ਵਾਰ ਆਪਣੀ ਹੀ ਸਰਕਾਰ ’ਕੇ ਤੰਜ ਕੱਸ ਦਿੰਦੇ ਹਨ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਨੂੰ ਕਈ ਵਾਰ ਨਵਜੋਤ ਸਿੱਧੂ ਦੇ ਫ਼ੈਸਲਿਆਂ ਅੱਗੇ ਝੁਕਣਾ ਵੀ ਪਿਆ ਹੈ। 

ਪੜ੍ਹੋ ਇਹ ਵੀ ਖ਼ਬਰ ਵੱਡੀ ਖ਼ਬਰ : ਚੋਣ ਮੈਦਾਨ 'ਚ ਉਤਰੇਗੀ ਸੋਨੂੰ ਸੂਦ ਦੀ ਭੈਣ ਮਾਲਵਿਕਾ

ਨੋਟ - ਨਵਜੋਤ ਸਿੱਧੂ ਵਲੋਂ ਵਾਰ-ਵਾਰ ਕੀਤੇ ਜਾ ਰਹੇ ਟਵੀਟਸ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News