ਨਵਜੋਤ ਸਿੱਧੂ ਖ਼ਿਲਾਫ਼ ਬਾਗੀ ਸੁਰਾਂ ਉੱਠਣ ਦੇ ਆਸਾਰ, ਵਿਧਾਇਕਾਂ ਨੇ ਰਵੱਈਏ ’ਤੇ ਚੁੱਕੇ ਸਵਾਲ
Friday, Nov 26, 2021 - 09:52 PM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਖ਼ਿਲਾਫ਼ ਵੀ ਹੁਣ ਪਾਰਟੀ ’ਚ ਬਗਾਵਤੀ ਸੁਰ ਉਠਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਕਾਂਗਰਸ ਦੇ ਵਿਧਾਇਕ ਕੁਲਬੀਰ ਜ਼ੀਰਾ ਅਤੇ ਵਰਿੰਦਰਮੀਤ ਸਿੰਘ ਪਾਹੜਾ ਨੇ ਸਿੱਧੂ ਦੇ ਰਵੱਈਏ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਸਿੱਧੂ ਦੇ ਮੁੱਦੇ ਹਨ ਪਰ ਉਨ੍ਹਾਂ ਨੂੰ ਪਾਰਟੀ ਪੱਧਰ ’ਤੇ ਗੱਲ ਰੱਖਣੀ ਚਾਹੀਦੀ ਹੈ। ਇਹ ਦੋਵੇਂ ਵਿਧਾਇਕ ਉਹੀ ਹਨ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਤਖ਼ਤਾ ਪਲਟ ਦੌਰਾਨ ਬਾਗੀ ਗਰੁੱਪ ਦੇ ਨਾਲ ਸਨ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ’ਚ ਛਿੜਿਆ ਨਵਾਂ ਕਲੇਸ਼, ਆਹਮੋ-ਸਾਹਮਣੇ ਹੋਏ ਸਿੱਧੂ ਤੇ ਜਾਖੜ
ਦਰਅਸਲ ਸਿੱਧੂ ਖ਼ਿਲਾਫ਼ ਆਵਾਜ਼ ਉਦੋਂ ਉੱਠੀ ਜਦੋਂ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ’ਤੇ ਹਮਲਾ ਬੋਲਿਆ ਅਤੇ ਕਿਹਾ ਕਿ ਜਦੋਂ ਜਾਖੜ ਪ੍ਰਧਾਨ ਸਨ ਤਾਂ ਉਨ੍ਹਾਂ ਕੋਈ ਮੁੱਦਾ ਨਹੀਂ ਚੁੱਕਿਆ। ਇਸ ’ਤੇ ਜਾਖੜ ਨੇ ਸ਼ਾਇਰਾਨਾ ਅੰਦਾਜ਼ ਵਿਚ ਸਿੱਧੂ ਨੂੰ ਨਿਸ਼ਾਨੇ ’ਤੇ ਲਿਆ। ਇਸ ਸਭ ਦਰਮਿਆਨ ਵਿਧਾਇਕ ਕੁਲਬੀਰ ਜ਼ੀਰਾ ਨੇ ਕਿਹਾ ਕਿ ਸਿੱਧੂ ਦੀ ਗੱਲ ਸਹੀ ਹੈ ਕਿ ਲੋਕ ਸਵਾਲ ਕਰਦੇ ਹਨ ਪਰ ਜੇ ਗੱਲ ਕਰਨੀ ਹੈ ਤਾਂ ਸਿੱਧੂ ਨੂੰ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਇਸ ਦਾ ਹੱਲ ਆਪਸ ਵਿਚ ਬੈਠ ਕੇ ਕੱਢਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਮੁਕਤਸਰ ’ਚ ਪ੍ਰਦਰਸ਼ਨਕਾਰੀਆਂ ਨਾਲ ਖਹਿਬੜੇ ਸੁੱਖੀ ਰੰਧਾਵਾ ਤੇ ਰਾਜਾ ਵੜਿੰਗ, ਤੂੰ-ਤੜਾਕ ਤੱਕ ਪਹੁੰਚੀ ਗੱਲ
ਉਧਰ ਗੁਰਦਾਸਪੁਰ ਤੋਂ ਕਾਂਗਰਸ ਦੇ ਵਿਧਾਇਕ ਵਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਸਿੱਧੂ ਦੀ ਰਿਪੋਰਟ ਖੋਲ੍ਹਣ ਦੀ ਗੱਲ ਸਹੀ ਹੈ। ਅਸੀਂ ਸਭ ਵੀ ਉਸੇ ’ਤੇ ਲੱਗੇ ਹੋਏ ਹਾਂ। ਸਿੱਧੂ ਪਾਰਟੀ ਪ੍ਰਧਾਨ ਹਨ ਅਤੇ ਆਪਣੇ ਢੰਗ ਨਾਲ ਸਰਕਾਰ ’ਤੇ ਦਬਾਅ ਪਾ ਰਹੇ ਹਨ। ਮੈਨੂੰ ਲੱਗਦਾ ਹੈ ਕਿ ਸਿੱਧੂ ਨੂੰ ਪਾਰਟੀ ਪਲੇਟਫਾਰਮ ’ਤੇ ਗੱਲ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਹਰੀਸ਼ ਚੌਧਰੀ ’ਤੇ ਕੈਪਟਨ ਦਾ ਹਮਲਾ, ਕਿਹਾ ਕਤਲ ਕੇਸ ’ਚ ਨਾਮਜ਼ਦ ਵਿਅਕਤੀ ਨੂੰ ਸਪੱਸ਼ਟੀਕਰਣ ਦੇਣ ਦੀ ਲੋੜ ਨਹੀਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?