ਨਵਜੋਤ ਸਿੱਧੂ ਦੇ ਕਰੀਬੀ ਕੌਂਸਲਰ 'ਤੇ ਨੌਜਵਾਨਾਂ ਵਲੋਂ ਹਮਲਾ (ਵੀਡੀਓ)

Friday, Oct 05, 2018 - 06:51 PM (IST)

ਅੰਮ੍ਰਿਤਸਰ (ਸੁਮਿਤ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅੰਮ੍ਰਿਤਸਰ ਪੂਰਬੀ ਹਲਕੇ ਵਿਚ ਪੈਂਦੇ ਵਾਰਡ ਨੰਬਰ 30 ਤੋਂ ਕੌਂਸਲਰ ਅਜੀਤ ਸਿੰਘ ਭਾਟੀਆ 'ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਅਜੀਤ ਸਿੰਘ ਭਾਟੀਆ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਾਫੀ ਕਰੀਬ ਮੰਨੇ ਜਾਂਦੇ ਹਨ। ਇਸ ਘਟਨਾ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੌਂਸਲਰ ਅਜੀਤ ਸਿੰਘ ਭਾਟੀਆ ਆਪਣੇ ਵਾਰਡ ਦਾ ਜਾਇਜ਼ਾ ਲੈਣ ਗਏ ਸਨ। ਇਸ ਦੌਰਾਨ ਵਾਰਡ ਵਿਚ ਕੰਮ ਨਾ ਹੋਣ ਕਾਰਨ ਨਾਰਾਜ਼ ਨੌਜਵਾਨਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਹਮਲਾ ਕਰਨ ਵਾਲੇ ਨੌਜਵਾਨ ਉਨ੍ਹਾਂ ਦੇ ਹੀ ਵਾਰਡ ਦੇ ਦੱਸੇ ਜਾ ਰਹੇ ਹਨ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਜਿਸ ਨੌਜਵਾਨ ਨੇ ਕੌਂਸਲਰ ਦੇ ਥੱਪੜ ਮਾਰਿਆ ਉਸ ਦਾ ਚਿਹਰਾ ਢਕਿਆ ਹੋਇਆ ਸੀ ਜਦਕਿ ਬਾਕੀਆਂ ਦੇ ਚਿਹਰੇ ਨਹੀਂ ਢਕੇ ਸਨ।


Related News