ਨਵਜੋਤ ਕੌਰ ਸਿੱਧੂ ਨੇ ਪਤੀ ਨਵਜੋਤ ਸਿੱਧੂ ਦੇ ਜਨਮਦਿਨ 'ਤੇ ਕੱਟਿਆ ਕੇਕ, ਮਾਨ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ

Thursday, Oct 20, 2022 - 02:44 PM (IST)

ਨਵਜੋਤ ਕੌਰ ਸਿੱਧੂ ਨੇ ਪਤੀ ਨਵਜੋਤ ਸਿੱਧੂ ਦੇ ਜਨਮਦਿਨ 'ਤੇ ਕੱਟਿਆ ਕੇਕ, ਮਾਨ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ

ਪਟਿਆਲਾ (ਕਵਲਜੀਤ) : ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਿਆਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਅੱਜ ਜਨਮਦਿਨ ਹੈ। ਨਵਜੋਤ ਸਿੱਧੂ ਦੇ ਚਾਹੁਣ ਵਾਲਿਆਂ ਵੱਲੋਂ ਸੋਸ਼ਲ ਮੀਡੀਆ 'ਤੇ ਖੂਬ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਪਟਿਆਲਾ 'ਚ ਸਿੱਧੂ ਸਮਰਥਕਾਂ ਅਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਕੇਕ ਕੱਟ ਕੇ ਉਨ੍ਹਾਂ ਦਾ ਜਨਮਦਿਨ ਮਨਾਇਆ ਗਿਆ।

ਇਹ ਵੀ ਪੜ੍ਹੋ : ਹਸਪਤਾਲ 'ਚ ਰੋਂਦਾ ਵਿਅਕਤੀ ਪੈਰੀਂ ਪਿਆ ਤਾਂ CM ਮਾਨ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ, ਭਾਵੁਕ ਕਰ ਦੇਵੇਗੀ ਇਹ ਵੀਡੀਓ

ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਦੇਣ ਦੇ ਬਿਆਨ 'ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਵੀ ਸਰਕਾਰ ਕੋਲੋਂ 1000 ਰੁਪਏ ਲੈਣਗੇ ਪਰ ਜਿਸ ਦਿਨ ਤੋਂ ਦੇਣਗੇ, ਉਸ ਦਿਨ ਤੋਂ ਨਹੀਂ, ਸਗੋਂ ਜਿਸ ਦਿਨ ਤੋਂ ਸਰਕਾਰ ਬਣੀ ਹੈ, ਉਸ ਦਿਨ ਤੋਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਦਾ ਪੁਲੰਦਾ ਹੈ ਅਤੇ ਜਨਤਾ ਨਾਲ ਕੀਤੇ ਗਏ ਕਿਸੇ ਵਾਅਦੇ ਨੂੰ ਪੂਰਾ ਨਹੀਂ ਕਰ ਸਕੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਭਾਵੁਕ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਂ ਕਾਫੀ ਲੰਬੇ ਸਮੇਂ ਤੋਂ ਘਰ ਤੋਂ ਬਾਹਰ ਨਹੀਂ ਜਾ ਰਹੀ ਅਤੇ ਹੁਣ ਨਿਕਲਣਾ ਸ਼ੁਰੂ ਹੋਈ ਹਾਂ।

ਇਹ ਵੀ ਪੜ੍ਹੋ : ਨਕਲੀ DSP ਦੇ ਨਸ਼ਾ ਤਸਕਰ ਰਾਣੋ ਨਾਲ ਜੁੜੇ ਤਾਰ, ਪੁਲਸ ਜਾਂਚ ਦੌਰਾਨ ਹੋਣਗੇ ਵੱਡੇ ਖ਼ੁਲਾਸੇ

ਉਨ੍ਹਾਂ ਕਿਹਾ ਕਿ ਅੱਜ ਮੇਰੀ ਧੀ ਅੰਮ੍ਰਿਤਸਰ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਰੇ ਵਾਂਗ ਗਊਆਂ ਨੂੰ ਚਾਰਾ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰਾ ਪਤੀ ਗਲਤ ਕੇਸ ਵਿਚ ਅੰਦਰ ਬੈਠਾ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਂ ਖ਼ੁਦ ਨੂੰ ਖ਼ੁਸ਼ਕਿਸਮਤ ਮੰਨਦੀ ਹਾਂ ਕਿ ਨਵਜੋਤ ਸਿੱਧੂ ਮੇਰੇ ਪਤੀ ਹਨ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਵਿਅਕਤੀ ਦਾ ਰੱਬ ਤੋਂ ਵੀ ਭਰੋਸਾ ਟੁੱਟ ਜਾਂਦਾ ਹੈ ਪਰ ਸਾਡੇ ਪਰਿਵਾਰ ਦੇ ਰੱਬ ਇੰਨੇ ਇਮਤਿਹਾਨ ਲੈ ਚੁੱਕਾ ਹੈ ਕਿ ਰੱਬ ਵੀ ਥੱਕ ਗਿਆ ਹੋਵੇਗਾ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News