ਨਵਜੋਤ ਸਿੱਧੂ ਦੀ ਭਗਵੰਤ ਮਾਨ ਨਾਲ ਮੁਲਾਕਾਤ ’ਤੇ ਕਾਂਗਰਸ ਯੂਥ ਪ੍ਰਧਾਨ ਬਰਿੰਦਰ ਢਿੱਲੋਂ ਦਾ ਵੱਡਾ ਬਿਆਨ

Monday, May 09, 2022 - 08:39 PM (IST)

ਨਵਜੋਤ ਸਿੱਧੂ ਦੀ ਭਗਵੰਤ ਮਾਨ ਨਾਲ ਮੁਲਾਕਾਤ ’ਤੇ ਕਾਂਗਰਸ ਯੂਥ ਪ੍ਰਧਾਨ ਬਰਿੰਦਰ ਢਿੱਲੋਂ ਦਾ ਵੱਡਾ ਬਿਆਨ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਣ ਜਾ ਰਹੀ ਮੀਟਿੰਗ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਸਿੱਧੂ ’ਤੇ ਤਿੱਖਾ ਹਮਲਾ ਬੋਲਿਆ ਹੈ। ਢਿੱਲੋਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੀ ਸਿੱਧੂ ਨੇ ਮਾਨ ਨਾਲ ਕੀਤੀ ਮੀਟਿੰਗ ਨੂੰ ਨਹੀਂ ਭੁੱਲਣਾ ਚਾਹੀਦਾ। ਉਸ ਨੇ ਸਿੱਧੂ ਦੇ ‘ਠੋਕੋ ਤਾਲੀ’ ਵਾਲੇ ਅੰਦਾਜ਼ ਵਿਚ ‘ਠੋਕੀ ਚੱਲ ਪਾਰਟੀ’ ਕਹਿ ਕੇ ਨਿਸ਼ਾਨਾ ਵਿੰਨ੍ਹਿਆ ਹੈ। ਸਿੱਧੂ ਅਤੇ ਮਾਨ ਦੀ ਅੱਜ ਸ਼ਾਮ ਮੀਟਿੰਗ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਪਹਿਲਾਂ ਨਵਜੋਤ ਸਿੱਧੂ ਵਲੋਂ ਆਪਣੇ ਧੜੇ ਨਾਲ ਮੁਲਾਕਾਤ, ਕੀਤਾ ਵੱਡਾ ਦਾਅਵਾ

75-25 ਇਸ ਸਰਕਾਰ ’ਚ ਵੀ ਚੱਲ ਰਹੀ ਹੈ
ਬਰਿੰਦਰ ਢਿੱਲੋਂ ਨੇ ਮਾਨ ਅਤੇ ਸਿੱਧੂ ’ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਕਿਸ ਨੇ ਕਿਸ ਨੂੰ ਸੱਦਿਆ ਹੈ? ਢਿੱਲੋਂ ਨੇ ਕਿਹਾ ਕਿ ਸਭ ਇਹੀਂ ਕਹਿਣਗੇ ਕਿ ਅਸੀ ਪੰਜਾਬ ਬਾਰੇ ਗੱਲ ਕਰਨ ਵਾਲੇ ਹਾਂ ਅਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਣਾ। ਉਨ੍ਹਾਂ  ਕਿਹਾ ਕਿ ਅਸਲ ਗੱਲ ਇਹ ਹੈ ਕਿ ਪਾਰਟੀਆਂ ਨੂੰ ਸਿਆਸੀ ਤੌਰ ’ਤੇ ਇਕ-ਦੂਸਰੇ ਦੀ ਲੋੜ ਹੈ। 75-25 ਇਸ ਸਰਕਾਰ ’ਚ ਵੀ ਕੰਮ ਕਰਦਾ ਹੈ। ਇਸ ਮੀਟਿੰਗ ਨੂੰ ਵੀ ਨਾ ਭੁੱਲੋ ਜੋ ਚੋਣਾਂ ਤੋਂ ਪਹਿਲਾਂ ਹੋਈ ਸੀ।

ਇਹ ਵੀ ਪੜ੍ਹੋ : ਪਰਨੀਤ ਕੌਰ ’ਤੇ ਰਾਜਾ ਵੜਿੰਗ ਦੇ ਬਿਆਨ ਤੋਂ ਬਾਅਦ ਮਚਿਆ ਬਵਾਲ, ਪੀ. ਐੱਲ. ਸੀ. ਵਲੋਂ ਆਈ ਤਿੱਖੀ ਪ੍ਰਤੀਕਿਰਿਆ

ਇਸ ਤੋਂ ਪਹਿਲਾਂ ਸਿੱਧੂ ਨਾਲ ਭਿੜੇ ਸੀ ਢਿੱਲੋਂ
ਬਰਿੰਦਰ ਸਿੰਘ ਢਿੱਲੋਂ ਇਸ ਤੋਂ ਪਹਿਲਾਂ ਵੀ ਸਿੱਧੂ ਨਾਲ ਭਿੜ ਚੁੱਕੇ ਹਨ। ਕਾਂਗਰਸ ਨੇ ਮਹਿੰਗਾਈ ਨੂੰ ਲੈ ਕੇ ਪ੍ਰਦਰਸ਼ਨ ਦੌਰਾਨ ਸਿੱਧੂ ਨੇ ਕੁਝ ਬੇਇਮਾਨ ਆਗੂਆਂ ਦੀ ਗੱਲ ਕੀਤੀ ਸੀ। ਇਸ ’ਤੇ ਬਰਿੰਦਰ ਸਿੰਘ ਢਿੱਲੋਂ ਨੇ ਸਿੱਧੂ ਨੂੰ ਉਨ੍ਹਾਂ ਆਗੂਆਂ ਦਾ ਨਾਮ ਦੱਸਣ ਲਈ ਕਿਹਾ ਸੀ। ਇਸ ’ਤੇ ਇੰਨਾ ਵਿਵਾਦ ਛਿੜ ਗਿਆ ਸੀ ਕਿ ਕਾਂਗਰਸ ਨੂੰ ਪ੍ਰਦਰਸ਼ਨ ਖ਼ਤਮ ਕਰਨਾ ਪਿਆ। ਇਸ ਕਾਰਨ ਕਾਂਗਰਸੀ ਵੀ ਬਹੁਤ ਨਾਰਾਜ਼ ਹੋਏ ਸਨ।

ਇਹ ਵੀ ਪੜ੍ਹੋ : ਆਯੂਸ਼ਮਾਨ ਕਾਰਡ ਰਾਹੀਂ ਇਲਾਜ ਕਰਵਾਉਣ ਵਾਲਿਆਂ ਲਈ ਬੁਰੀ ਖ਼ਬਰ, ਸੂਬੇ ਦੇ ਹਸਪਤਾਲਾਂ ਨੇ ਲਿਆ ਇਹ ਫ਼ੈਸਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News