ਨਵਜੋਤ ਸਿੱਧੂ ਦਾ ਅਧਿਕਾਰੀਆਂ ਨੂੰ ਵੱਡਾ ਝਟਕਾ!

07/21/2018 1:06:25 PM

ਲੁਧਿਆਣਾ (ਹਿਤੇਸ਼) : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਅਧਿਕਾਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ, ਜੋ ਬਿਨਾਂ ਪ੍ਰਮੋਸ਼ਨ ਉੱਪਰੀ ਪੋਸਟਾਂ 'ਤੇ ਕੰਮ ਕਰ ਰਹੇ ਹਨ। ਸਿੱਧੂ ਵਲੋਂ ਅਜਿਹੇ ਅਫਸਰਾਂ ਦੀ ਸੂਚੀ ਮੰਗ ਕੇ ਕਰੰਟ ਡਿਊਟੀ ਚਾਰਜ ਤੁਰੰਤ ਵਾਪਸ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਲਾਂਕਿ ਇਹ ਅਧਿਕਾਰੀ ਉੱਪਰੀ ਪੋਸਟਾਂ ਤੇ ਕੰਮ ਕਰਨ ਦੇ ਬਦਲੇ ਸਰਕਾਰ ਤੋਂ ਕੋਈ ਫਾਲਤੂ ਵਿੱਤੀ ਲਾਭ ਨਹੀਂ ਲੈ ਰਹੇ ਹਨ ਪਰ ਉਨ੍ਹਾਂ ਨੂੰ ਕਰੰਟ ਡਿਊਟੀ ਚਾਰਜ ਲੋਕਲ ਅਥਾਰਟੀ ਨੇ ਆਪਣੇ ਪੱਧਰ 'ਤੇ ਦਿੱਤਾ ਹੋਇਆ ਹੈ, ਜਦੋਂ ਕਿ ਇਸ ਦੇ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। 
ਹੁਣ ਨਵਜੋਤ ਸਿੱਧੂ ਦੇ ਨਵੇਂ ਨਿਰਦੇਸ਼ਾਂ 'ਤੇ ਕਰੰਟ ਡਿਊਟੀ ਚਾਰਜ ਦਾ ਮਜ਼ਾ ਲੈ ਰਹੇ ਅਧਿਕਾਰੀਆਂ ਨੂੰ ਵਾਪਸ ਪੁਰਾਣੀ ਪੋਸਟ 'ਤੇ ਕੰਮ ਕਰਨਾ ਪਵੇਗਾ। ਇਨ੍ਹਾਂ 'ਚ ਨਗਰ ਨਿਗਮ ਤੋਂ ਇਲਾਵਾ ਮਿਊਂਸੀਪਲ ਕਾਰਪੋਰੇਸ਼ਨ, ਇੰਪਰੂਵਮੈਂਟ ਟਰੱਸਟ, ਸੀਵਰੇਜ ਬੋਰਡ ਦੇ ਅਫਸਰ ਵੀ ਸ਼ਾਮਲ ਹਨ। ਜੇਕਰ ਸਿੱਧੂ ਵਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਕਿਸੇ ਵੀ ਅਧਿਕਾਰੀ ਨੂੰ ਕਰੰਟ ਡਿਊਟੀ ਚਾਰਜ ਦੇਣ ਦੇ ਬਦਲ ਅਜੇ ਖੁੱਲ੍ਹਾ ਰੱਖਿਆ ਗਿਆ ਹੈ ਪਰ ਉਸ ਲਈ ਸਰਕਾਰ ਦੀ ਮਨਜ਼ੂਰੀ ਲੈਣਾ ਜ਼ੂਰਰੀ ਹੋਵੇਗਾ ਅਤੇ ਇਹ ਫਾਈਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਪੱਧਰ 'ਤੇ ਹੀ ਕਲੀਅਰ ਹੋਵੇਗੀ, ਜਿਸ ਸਬੰਧੀ ਨਿਰਦੇਸ਼ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਜਾਰੀ ਕਰ ਦਿੱਤੇ ਗਏ ਹਨ। 


Related News