ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਨੂੰ ਆਪਣੇ ਸ਼ਾਇਰਾਨਾ ਅੰਦਾਜ਼ 'ਚ ਦਿੱਤੀ ਵਧਾਈ

Monday, Dec 04, 2017 - 04:29 PM (IST)

ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਨੂੰ ਆਪਣੇ ਸ਼ਾਇਰਾਨਾ ਅੰਦਾਜ਼ 'ਚ ਦਿੱਤੀ ਵਧਾਈ

ਨਵੀਂ ਦਿੱਲੀ/ਜਲੰਧਰ— ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਸੋਮਵਾਰ ਨੂੰ ਨਾਮਜ਼ਦਗੀ ਪੱਤਰ ਭਰਿਆ। ਇਸ ਦੇ ਲਈ ਪੰਜਾਬ ਦੀਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਸ਼ਾਇਰਾਨਾ ਅੰਦਾਜ਼ 'ਚ ਰਾਹੁਲ ਗਾਂਧੀ ਨੂੰ ਵਧਾਈ ਦਿੱਤੀ। ਰਾਹੁਲ ਦਾ ਪ੍ਰਧਾਨ ਬਣਨਾ ਲਗਭਗ ਤੈਅ ਹੈ ਪਰ ਉਸ ਦੀ ਚੋਣ 'ਤੇ ਜੰਮ ਕੇ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ। ਇਕ ਪਾਸੇ ਕਾਂਗਰਸ ਜਿੱਥੇ ਇਸ ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਾਲ ਲੋਕਤੰਤਰ ਅਤੇ ਰਾਹੁਲ ਨੂੰ ਅਹੁਦੇ ਦੀ ਚੋਣ ਲਈ ਯੋਗ ਦੱਸ ਰਹੀ ਹੈ, ਉਥੇ ਹੀ ਦੂਜੇ ਪਾਸੇ ਭਾਜਪਾ ਵੰਸ਼ਵਾਦ ਦੀ ਸਿਆਸਤ 'ਤੇ ਹਮਲੇ ਕਰ ਰਹੀ ਹੈ।

PunjabKesari

ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਅੰਦਾਜ਼ 'ਚ ਰਾਹੁਲ ਗਾਂਧੀ ਨੂੰ ਵਧਾਈ ਦਿੰਦੇ ਹੋਏ ਕਿਹਾ, ''100 ਭੇਡਾਂ ਦੇ ਅੱਗੇ ਇਕ ਸ਼ੇਰ ਲਗਾਓ ਤਾਂ ਭੇਡਾਂ ਵੀ ਸ਼ੇਰ ਹੋ ਜਾਂਦੀਆਂ ਹਨ ਅਤੇ 100 ਸ਼ੇਰਾਂ ਦੇ ਅੱਗੇ ਇਕ ਭੇਡ ਲਗਾ ਦਿੱਤੀ ਜਾਵੇ ਤਾਂ ਸ਼ੇਰ ਢੇਰ ਹੋ ਜਾਂਦੇ ਹਨ। ਇਥੇ ਸ਼ੇਰ ਨਹੀਂ ਸਗੋਂ ਬੱਬਰ ਸ਼ੇਰ ਹੈ।'' 

PunjabKesari

ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਮੌਕੇ 'ਤੇ ਦਿੱਲੀ 'ਚ ਮੌਜੂਦ ਹਨ। ਉਨ੍ਹਾਂ ਨੇ ਰਾਹੁਲ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਪੀ. ਐੱਮ. ਬਣਨ ਦੇ ਯੋਗ ਹਨ। ਕੈਪਟਨ ਨੇ ਕਿਹਾ, ''ਜੇਕਰ ਤੁਸੀਂ ਮੈਨੂੰ ਪੁੱਛੋਂ ਤਾਂ ਮੈ ਕਹਾਂਗਾ ਕਿ ਰਾਹੁਲ ਗਾਂਧੀ 'ਚ ਪੀ. ਐੱਮ. ਬਣਨ ਦੇ ਗੁਣ ਹਨ ਅਤੇ ਉਹ ਬਹੁਤ ਚੰਗੇ ਪ੍ਰਧਾਨ ਮੰਤਰੀ ਬਣਨਗੇ।'' ਰਾਜਸਥਾਨ ਦੇ ਸਾਬਕਾ ਸੀ. ਐੱਮ. ਅਸ਼ੋਕ ਗਹਿਲੋਤ ਨੇ ਕਿਹਾ ਕਿ ਚੋਣ 'ਚ ਸਾਰੀਆਂ ਹੀ ਨਿਰਧਾਰਿਤ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਹੈ। ਰਾਹੁਲ ਨੂੰ ਲੈ ਕੇ ਜਿੱਥੇ ਕਾਂਗਰਸੀਆਂ 'ਚ ਉਤਸ਼ਾਹ ਦਾ ਮਾਹੌਲ ਹੈ ਤਾਂ ਉਥੇ ਹੀ ਭਾਜਪਾ ਨੇ ਰਾਹੁਲ ਖਿਲਾਫ ਮੋਰਚਾ ਖੋਲ੍ਹ ਰੱਖਿਆ ਹੈ। ਭਾਜਪਾ ਵੀ ਰਾਹੁਲ ਗਾਂਧੀ ਦੀ ਚੋਣ 'ਤੇ ਲਗਾਤਾਰ ਸਵਾਲ ਚੁੱਕ ਰਹੀ ਹੈ।


Related News