ਨਵਜੋਤ ਸਿੱਧੂ ਨੇ ਕੇਬਲ ਟੀ. ਵੀ. ਨੂੰ ਲੈ ਕੇ ਕੀਤਾ ਟਵੀਟ, ਹੁਣ ਕਹੀ ਇਹ ਗੱਲ
Thursday, Nov 25, 2021 - 11:16 AM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੇਬਲ ਟੀ. ਵੀ. ਨੂੰ ਲੈ ਕੇ ਟਵੀਟ ਕੀਤਾ ਗਿਆ ਹੈ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਨੇ 5 ਸਾਲ ਪਹਿਲਾਂ ਇਹ ਨੀਤੀ ਰੱਖੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਕ ਨਿੱਜੀ ਕੇਬਲ ਦੇ ਏਕਾਧਿਕਾਰ ਤੋਂ ਛੁਟਕਾਰਾ ਪਾਉਣ ਲਈ ਨੀਤੀ ਰੱਖੀ ਸੀ। ਨਵਜੋਤ ਸਿੱਧੂ ਨੇ ਕਿਹਾ ਕਿ ਇਸ ਨੀਤੀ ਨਾਲ 1000 ਕਰੋੜ ਰੁਪਏ ਵਸੂਲੇ ਜਾ ਸਕਦੇ ਸਨ ਅਤੇ ਇਸ ਦੇ ਨਾਲ ਹੀ ਸਥਾਨਕ ਆਪਰੇਟਰਾਂ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਸੀ।
ਇਹ ਵੀ ਪੜ੍ਹੋ : ਪਟਿਆਲਾ : CM ਚੰਨੀ ਦੇ ਪੁੱਜਣ ਤੋਂ ਪਹਿਲਾਂ ਪੁਲਸ ਨੇ ਲੱਖਾ ਸਿਧਾਣਾ ਨੂੰ ਲਿਆ ਹਿਰਾਸਤ 'ਚ
ਨਵਜੋਤ ਸਿੱਧੂ ਨੇ ਕਿਹਾ ਹੈ ਕਿ ਕੇਬਲ ਮਾਫ਼ੀਆ ਦੇ ਖ਼ਿਲਾਫ਼ ਕਾਰਵਾਈ ਕੀਤੇ ਬਿਨਾ ਇਸ ਦੇ ਹੱਲ ਲਈ ਸੁਝਾਅ ਦੇਣਾ ਗਲਤ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਬਲ ਦਾ ਰੇਟ 100 ਰੁਪਏ ਕਰਨ ਦੀ ਗੱਲ 'ਤੇ ਤੰਜ ਕੱਸਦਿਆਂ ਨਵਜੋਤ ਸਿੱਧੂ ਨੇ ਕਿਹਾ ਸੀ ਕਿ 130 ਰੁਪਏ ਤਾਂ ਟਰਾਈ ਦਾ ਰੇਟ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਕੇਂਦਰ ਨੇ ਪੰਜਾਬ ਸਮੇਤ 13 ਸੂਬਿਆਂ ਨੂੰ ਕੋਵਿਡ ਜਾਂਚ ਵਧਾਉਣ ਦੇ ਦਿੱਤੇ ਨਿਰਦੇਸ਼
ਇਸ ਲਈ ਅਜਿਹਾ ਸੰਭਵ ਨਹੀਂ ਹੈ ਪਰ ਜੋ ਮੁੱਖ ਮੰਤਰੀ ਨੇ ਕਿਹਾ ਹੈ, ਉਸ ਨੂੰ ਅਸੀਂ ਪੂਰਾ ਕਰ ਕੇ ਦਿਆਂਗੇ। ਨਵਜੋਤ ਸਿੱਧੂ ਨੇ ਕਿਹਾ ਕਿ ਨਿੱਜੀ ਕੇਬਲ ਚੈਨਲ ਕੋਲ 3-4 ਗੁਣਾ ਟੀ. ਵੀ. ਕੁਨੈਕਸ਼ਨ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਿਲਾਫ਼ ਕਾਰਵਾਈ ਸਬੰਧੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਪ੍ਰਸਤਾਵਿਤ ਕਾਨੂੰਨ ਨੂੰ ਰੋਕ ਦਿੱਤਾ ਸੀ।
ਇਹ ਵੀ ਪੜ੍ਹੋ : ਹੁਣ ਲੁਧਿਆਣਾ 'ਚ ਗਊ ਹੱਤਿਆ, ਪੁਲਸ ਚੌਂਕੀ ਤੋਂ ਥੋੜ੍ਹੀ ਦੂਰ ਮਿਲੇ 2 ਗਾਵਾਂ ਦੇ ਵੱਢੇ ਹੋਏ ਸਿਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ