ਪੰਜਾਬ ਕੈਬਨਿਟ ''ਚ ''ਨਵਜੋਤ ਸਿੱਧੂ'' ਦੀ ਵਾਪਸੀ ਟਲੀ, ਕਰਨੀ ਪਵੇਗੀ ਹੋਰ ਉਡੀਕ
Friday, Dec 11, 2020 - 12:15 PM (IST)
ਚੰਡੀਗੜ੍ਹ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕੈਬਨਿਟ 'ਚ ਵਾਪਸੀ ਟਲ ਗਈ ਹੈ। ਨਵਜੋਤ ਸਿੱਧੂ ਨੂੰ ਕੈਬਨਿਟ 'ਚ ਸ਼ਾਮਲ ਹੋਣ ਲਈ ਅਜੇ ਹੋਰ ਉਡੀਕ ਕਰਨੀ ਪਵੇਗੀ। ਮੀਡੀਆਂ ਦੀਆਂ ਰਿਪੋਰਟਾਂ ਮੁਤਾਬਕ ਕਾਂਗਰਸ ਦੇ ਜਨਰਲ ਸਕੱਤਰ ਸੂਬਾ ਇੰਚਾਰਜ ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੁੱਧਵਾਰ ਸ਼ਾਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਮੌਜੂਦਾ ਹਾਲਾਤ 'ਤੇ ਵੀ ਚਰਚਾ ਕੀਤੀ।
ਰਾਵਤ ਦਾ ਕਹਿਣਾ ਹੈ ਕਿ ਦੋਹਾਂ ਆਗੂਆਂ ਵਿਚਕਾਰ ਚੰਗੇ ਮਾਹੌਲ 'ਚ ਗੱਲਬਾਤ ਹੋ ਗਈ ਹੈ ਅਤੇ ਦੋਵੇਂ ਹੀ ਸੁਲਝੇ ਹੋਏ ਆਗੂ ਹਨ। ਹਰੀਸ਼ ਰਾਵਤ ਵੱਲੋਂ ਸੰਕੇਤ ਦਿੱਤੇ ਗਏ ਹਨ ਕਿ ਹੁਣ ਜੋ ਕੁੱਝ ਵੀ ਹੋਵੇਗਾ, ਉਹ ਕਿਸਾਨ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਹੀ ਹੋਵੇਗਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਮਮਤਾ ਹੋਈ ਸ਼ਰਮਸਾਰ, ਸਿਵਲ ਹਸਪਤਾਲ ਦੀ ਅਮਰਜੈਂਸੀ 'ਚ ਛੱਡੀ ਰੋਂਦੀ ਹੋਈ ਮਾਸੂਮ ਬੱਚੀ
ਦੱਸ ਦੇਈਏ ਕਿ ਪਹਿਲਾਂ ਨਵਜੋਤ ਸਿੱਧੂ ਦੇ ਦਸੰਬਰ ਦੇ ਦੂਜੇ ਹਫ਼ਤੇ 'ਚ ਕੈਬਨਿਟ 'ਚ ਵਾਪਸੀ ਦੀ ਉਮੀਦ ਸੀ ਪਰ ਹੁਣ ਕਿਸਾਨ ਅੰਦੋਲਨ ਕਾਰਨ ਅਜਿਹਾ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 'ਮੌਸਮ' ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ, ਅੱਜ ਤੇ ਕੱਲ੍ਹ ਮੀਂਹ ਦੇ ਆਸਾਰ
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਲੀ ਕਾਂਗਰਸ ਕਿਸੇ ਵੀ ਹਾਲ 'ਚ ਲੋਕਾਂ ਦਾ ਧਿਆਨ ਹਟਾਉਣਾ ਨਹੀਂ ਚਾਹੁੰਦੀ, ਜਿਸ ਕਾਰਨ ਪਾਰਟੀ ਵੱਲੋਂ ਆਪਣੀਆਂ ਕਈ ਸਿਆਸੀ ਸਰਗਰਮੀਆਂ ਨੂੰ ਰੋਕ ਕੇ ਰੱਖਿਆ ਗਿਆ ਹੈ।
ਨੋਟ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਪੰਜਾਬ ਕੈਬਨਿਟ 'ਚ ਵਾਪਸੀ ਟਲਣ ਬਾਰੇ ਦਿਓ ਆਪਣੀ ਰਾਏ