ਨਵਜੋਤ ਸਿੱਧੂ ਦੋਹਾਂ ਮੁਲਕਾਂ 'ਚ ਬਣੇ 'ਹੀਰੋ', ਬਾਕੀ ਤਾਂ ਰਹਿ ਗਏ ਜ਼ੀਰੋ! (ਵੀਡੀਓ)
Sunday, Nov 10, 2019 - 03:54 PM (IST)
ਡੇਰਾ ਬਾਬਾ ਨਾਨਕ : ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਲਾਂਘੇ ਦੇ ਉਦਘਾਟਨ ਦੌਰਾਨ ਭਾਰਤ ਅਤੇ ਪਾਕਿਸਤਾਨ ਦੋਹਾਂ ਮੁਲਕਾਂ ਦੇ ਹੀਰੋ ਬਣ ਗਏ ਅਤੇ ਸਾਰਾ ਮੇਲਾ ਲੁੱਟ ਲਿਆ। ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰਨ ਤੋਂ ਬਾਅਦ ਜਿਵੇਂ ਹੀ ਨਵਜੋਤ ਸਿੱਧੂ ਦੀ ਗੱਡੀ ਭਾਰਤ 'ਚ ਦਾਖਲ ਹੋਈ ਤਾਂ ਲੋਕਾਂ ਦਾ ਹਜ਼ੂਮ ਸਿੱਧੂ ਦੇ ਸੁਆਗਤ 'ਚ ਨਾਅਰੇਬਾਜ਼ੀ ਕਰਨ ਲੱਗਾ। ਸਿੱਧੂ ਦੇ ਐਂਟਰੀ ਕਰਦਿਆਂ ਹੀ 'ਸਿੱਧੂ ਹੀਰੋ, ਬਾਕੀ ਸਾਰੇ ਜ਼ੀਰੋ' ਕਹਿੰਦੇ ਹੋਏ ਲੋਕਾਂ ਨੇ ਉਨ੍ਹਾਂ ਦੀ ਗੱਡੀ ਘੇਰ ਲਈ।
ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਆਗੂਆਂ ਦੀਆਂ ਗੱਡੀਆਂ ਆਈਆਂ ਪਰ ਕਿਸੇ ਦਾ ਵੀ ਅਜਿਹਾ ਸੁਆਗਤ ਨਹੀਂ ਹੋਇਆ। ਨਵਜੋਤ ਸਿੱਧੂ ਵੀ ਗੱਡੀ 'ਚੋਂ ਬਾਹਰ ਨਿਕਲੇ ਅਤੇ ਆਪਣੇ ਚਹੇਤਿਆਂ ਦਾ ਪਿਆਰ ਕਬੂਲਿਆ, ਹਾਲਾਂਕਿ ਇਸ ਮੌਕੇ ਸਿੱਧੂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਤੇ ਨਾ ਹੀ ਮੀਡੀਆ ਦੇ ਕਿਸੇ ਸਵਾਲ ਦਾ ਜਵਾਬ ਦਿੱਤਾ ਪਰ ਸਿੱਧੂ ਦੇ ਚਿਹਰੇ 'ਤੇ ਇਕ ਵੱਡੀ ਜੰਗ ਜਿੱਤਣ ਤੋਂ ਬਾਅਦ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ।